ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ, ਮਾਲਵੇ ''ਤੇ ਵੱਧ ਫੋਕਸ

Saturday, Nov 28, 2026 - 05:45 PM (IST)

ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ, ਮਾਲਵੇ ''ਤੇ ਵੱਧ ਫੋਕਸ

ਜਲੰਧਰ/ਜਲੰਧਰ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਵਿਚਕਾਰ ਗੱਠਜੋੜ ਹੋ ਚੁੱਕਾ ਹੈ ਪਰ ਹੁਣ ਸਭ ਤੋਂ ਵੱਡਾ ਸਵਾਲ ਸੀਟਾਂ ਦੀ ਵੰਡ ਦਾ ਹੈ। ਪਿਛਲੇ ਗੱਠਜੋੜ ਵਿੱਚ ਭਾਜਪਾ ਨੇ 23 ਸੀਟਾਂ 'ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ 94 ਸੀਟਾਂ 'ਤੇ ਚੋਣ ਲੜੀ ਸੀ। 8 ਦਸੰਬਰ ਨੂੰ ਮੋਗਾ 'ਚ ਰੈਲੀ ਤੋਂ ਪਹਿਲਾਂ ਭਾਜਪਾ ਆਪਣਾ ਚੋਣ ਅਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਸੂਤਰਾਂ ਮੁਤਾਬਕ ਭਾਜਪਾ ਗੱਠਜੋੜ 'ਚ 35 ਤੋਂ 40 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ

ਇਸ ਦੇ ਲਈ ਪਹਿਲਾਂ ਹੀ 23 ਸੀਟਾਂ 'ਤੇ ਆਪਣਾ ਦਾਅਵਾ ਬਰਕਰਾਰ ਰੱਖਣ ਦੇ ਨਾਲ ਕੁਝ ਨਵੀਆਂ ਸੀਟਾਂ ਨੂੰ ਗੱਲਬਾਤ ਵਿਚ ਸ਼ਾਮਲ ਕੀਤਾ ਜਾਵੇਗਾ। ਭਾਜਪਾ ਵਿਚ ਨਵੀਆਂ ਸੀਟਾਂ ਨੂੰ ਲੈ ਕੇ ਕਾਰਜਕਾਰੀ ਪੱਧਰ 'ਤੇ ਹੋਮਵਰਕ ਕੀਤਾ ਜਾ ਰਿਹਾ ਹੈ, ਇਸ ਵਿਚ ਉਨ੍ਹਾਂ ਖੇਤਰਾਂ ਦੀ ਪਛਾਣ ਕੀਤ ਜਾ ਰਹੀ ਹੈ ਜਿੱਥੇ ਪਿਛਲੇ ਕੁਝ ਸਾਲ ਵਿਚ ਆਪਣਾ ਸੰਗਠਨ ਮਜ਼ਬੂਤ ਕੀਤਾ ਹੈ। ਤਿਆਰ ਰਿਪੋਰਟ ਵਿਚ ਕਰੀਬ 36 ਵਾਧੂ ਸੀਟਾਂ ਦੇ ਨਾਂ ਸਾਹਮਣੇ ਆਏ ਹਨ।  ਹਾਲਾਂਕਿ ਇਨ੍ਹਾਂ ਸਾਰੀਆਂ ਸੀਟਾਂ 'ਤੇ ਚੋਣ ਲੜਨਾ ਭਾਜਪਾ ਦਾ ਅੰਤਿਮ ਫ਼ੈਸਲਾ ਨਹੀਂ ਹੈ। ਇਹ ਸੰਭਾਵੀ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਲਈ ਭਾਜਪਾ ਗੱਠਜੋੜ ਗੱਲਬਾਤ ਦੌਰਾਨ ਆਪਣਾ ਦਾਅਵਾ ਪੇਸ਼ ਕਰ ਸਕਦੀ ਹੈ। ਅੰਤਿਮ ਫ਼ੈਸਲਾ ਦੋਵਾਂ ਪਾਰਟੀਆਂ ਵਿਚਕਾਰ ਆਪਸੀ ਸਮਝੌਤੇ ਤੋਂ ਬਾਅਦ ਹੀ ਲਿਆ ਜਾਵੇਗਾ। ਪਿਛਲੇ ਗੱਠਜੋੜ 'ਚ ਭਾਜਪਾ ਵੱਲੋਂ ਲੜੀਆਂ ਗਈਆਂ 23 ਸੀਟਾਂ ਵਿੱਚ ਮਾਝਾ, ਦੋਆਬਾ ਅਤੇ ਮਾਲਵਾ ਦੇ ਤਿੰਨ ਖੇਤਰਾਂ ਦੀਆਂ ਸੀਟਾਂ ਸ਼ਾਮਲ ਹਨ। ਭਾਜਪਾ ਇਨ੍ਹਾਂ ਮੌਜੂਦਾ ਸੀਟਾਂ ਤੋਂ ਇਲਾਵਾ ਕੁਝ ਨਵੀਆਂ ਸੀਟਾਂ ਹਾਸਲ ਕਰਨ ਲਈ ਯਤਨਸ਼ੀਲ ਹੈ।

ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

ਮਾਲਵਾ 'ਤੇ ਜ਼ਿਆਦਾ ਫੋਕਸ: ਬਣਾਈ ਜਾਵੇਗੀ ਤਾਲਮੇਲ ਕਮੇਟੀ
ਦੋਵਾਂ ਪਾਰਟੀਆਂ ਵਿਚਕਾਰ ਤਾਲਮੇਲ ਬਣਾਉਣ ਅਤੇ ਉਨ੍ਹਾਂ ਦੀ ਚੋਣ ਰਣਨੀਤੀ ਨੂੰ ਅੱਗੇ ਵਧਾਉਣ ਲਈ ਇਕ ਤਾਲਮੇਲ ਕਮੇਟੀ ਬਣਾਈ ਜਾਣੀ ਹੈ। ਕਮੇਟੀ ਬਣਾਉਣ ਦੀ ਪ੍ਰਕਿਰਿਆ ਪ੍ਰਧਾਨ ਮੰਤਰੀ ਦੀ ਮੋਗਾ ਰੈਲੀ ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ। ਕਮੇਟੀ 'ਚ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਇਹ ਕਮੇਟੀ ਆਪਸੀ ਤਾਲਮੇਲ ਚੋਣ ਸਮਾਂ-ਸਾਰਣੀ, ਸਾਂਝੀਆਂ ਰਣਨੀਤੀਆਂ ਅਤੇ ਹੋਰ ਵਿਚਾਰ-ਵਟਾਂਦਰੇ ਨੂੰ ਸੰਗਠਿਤ ਕਰਨ 'ਚ ਭੂਮਿਕਾ ਨਿਭਾਏਗੀ। ਇਸ ਪ੍ਰਕਿਰਿਆ ਦੇ ਅੰਦਰ ਸੀਟਾਂ ਦੀ ਵੰਡ 'ਤੇ ਚਰਚਾ ਅੱਗੇ ਵਧੇਗੀ।

ਭਾਜਪਾ ਦਾ ਕਾਰਜ ਸਮੂਹ ਆਪਣੀਆਂ ਸੰਭਾਵੀ ਸੀਟਾਂ ਦਾ ਖਾਕਾ ਸਾਹਮਣੇ ਰੱਖੇਗਾ ਜਦਕਿ ਅਕਾਲੀ ਦਲ ਸਬੰਧਤ ਵਿਧਾਨ ਸਭਾ ਹਲਕਿਆਂ 'ਚ ਆਪਣੇ ਮੌਜੂਦਾ ਰਾਜਨੀਤਿਕ ਆਧਾਰ ਅਤੇ ਸੰਗਠਨਾਤਮਕ ਤਾਕਤ ਦੇ ਆਧਾਰ 'ਤੇ ਆਪਣਾ ਪੱਖ ਪੇਸ਼ ਕਰੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਭਾਜਪਾ ਆਗੂ ਵੀ ਰੈਲੀ ਵਿੱਚ ਸਟੇਜ ਸਾਂਝੀ ਕਰਨਗੇ। ਦੋਵੇਂ ਪਾਰਟੀਆਂ ਇਸ ਰੈਲੀ ਰਾਹੀਂ ਗੱਠਜੋੜ ਦੀ ਏਕਤਾ ਅਤੇ ਚੋਣ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੀਆਂ ਹਨ। ਰੈਲੀ ਤੋਂ ਬਾਅਦ ਗੱਠਜੋੜ ਦੀਆਂ ਸਾਂਝੀਆਂ ਗਤੀਵਿਧੀਆਂ, ਸੰਗਠਨਾਤਮਕ ਤਾਲਮੇਲ ਅਤੇ ਚੋਣ ਤਿਆਰੀਆਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਗਠਜੋੜ ਬਣ ਗਿਆ ਹੈ ਪਰ ਅੰਤਿਮ ਸੀਟਾਂ ਦਾ ਫਾਰਮੂਲਾ ਜਨਤਕ ਨਹੀਂ ਕੀਤਾ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹੋਣਗੀਆਂ ਕਿ ਅਕਾਲੀ ਦਲ ਅਤੇ ਭਾਜਪਾ ਪੁਰਾਣੇ 23-94 ਫਾਰਮੂਲੇ ਤੋਂ ਅੱਗੇ ਵਧਦੇ ਹੋਏ ਕਿਹੜੇ ਨਵੇਂ ਸਮੀਕਰਨ 'ਤੇ ਸਹਿਮਤ ਹੁੰਦੇ ਹਨ। ਪੁਰਾਣੀਆਂ 23 ਸੀਟਾਂ ਦੇ ਵੇਰਵੇ 2017 ਦੇ ਗੱਠਜੋੜ 'ਤੇ ਆਧਾਰਿਤ ਹਨ।

ਇਹ ਵੀ ਪੜ੍ਹੋ:  ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News