ਭਾਜਪਾ ਨੇ ਕਾਂਗਰਸ ਖਿਲਾਫ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

01/16/2018 4:00:49 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ ਸੁਖਪਾਲ ਢਿੱਲੋਂ)— ਭਾਰਤੀ ਜਨਤਾ ਪਾਰਟੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੰਗਲਵਾਰ ਨੂੰ ਜ਼ਿਲਾ ਪ੍ਰਧਾਨ ਗੋਰਾ ਪਠੇਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰੰਦਰ ਸਿੰਘ ਨਾਮ ਏ. ਡੀ. ਸੀ. ਰਾਜਪਾਲ ਸਿੰਘ ਮਹਾਂਬੱਧਰ ਨੂੰ ਮੰਗ ਪੱਤਰ ਦਿੱਤਾ। ਭਾਜਪਾ ਆਗੂਆਂ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਦੋਸ਼ ਲਗਾਇਆ ਕਿ ਜੋ ਵਾਅਦੇ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਕਰਕੇ ਲੋਕ ਪਰੇਸ਼ਾਨ ਹਨ। 
ਆਗੂਆਂ ਨੇ ਕਿਹਾ ਕਿ ਸੂਬੇ ਵਿਚ ਆਰਥਿਕ ਤੰਗੀਆ ਤੁਰਛੀਆ ਦੇ ਕਾਰਨ ਅਤੇ ਆਪਣੇ ਸਿਰ ਚੜ੍ਹੇ ਕਰਜੇ ਕਰਕੇ  ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਮਜਦੂਰ ਨਿੱਤ ਰੋਜ਼ ਖੁਦਕਸ਼ੀਆਂ ਕਰ ਰਹੇ ਹਨ ਪਰ ਸਰਕਾਰ ਨੂੰ ਫਿਕਰ ਨਹੀਂ। ਸਰਕਾਰ ਦੇ 10 ਮਹੀਨੇ ਪੂਰੇ ਹੋ ਚੁੱਕੇ ਹਨ। ਪਰ ਪੰਜਾਬ ਦੇ ਹਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ ਅਤੇ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਕਿਧਰੇ ਦਿਖਾਈ ਨਹੀਂ ਦੇ ਰਹੀ। ਜੇ ਕੋਈ ਕੰਮ ਸਰਕਾਰ ਨੇ ਕੀਤਾ ਹੈ ਤਾਂ ਉਹ ਇਹ ਹੈ ਕਿ ਆਪਣੇ ਵਿਰੋਧੀਆਂ ਨੂੰ ਮਰਵਾਇਆ ਹੈ, ਕੁੱਟਵਾਇਆ ਹੈ, ਰੇਤੇ ਅਤੇ ਬੱਜਰੀ ਨੂੰ ਲੁੱਟਿਆ ਹੈ। ਗਰੀਬਾਂ ਦੇ ਅੱਤਿਆਚਾਰ ਕਰਵਾਇਆ ਹੈ। ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਵਧੇ ਹਨ। ਥਰਮਲ ਪਲਾਂਟ ਅਤੇ 800 ਸਰਕਾਰੀ ਸਕੂਲਾਂ ਨੂੰ ਬੰਦ ਕਰਵਾਉਣ ਦਾ ਹੁਕਮ ਦਿੱਤਾ ਹੈ। ਕਿਸਾਨਾਂ ਦੇ ਕਰਜੇ ਮੁਆਫ ਕਰਨ ਵਿਚ ਸਰਕਾਰ ਅਸਫਲ ਰਹੀ ਹੈ। ਜਦਕਿ ਕਿਸਾਨਾਂ ਅਤੇ ਮਜਦੂਰਾਂ ਦਾ ਸਾਰਾ ਕਰਜਾ ਮੁਆਫ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਚਲਾਈਆਂ ਸਾਰੀਆਂ ਸਕੀਮਾਂ ਕਾਂਗਰਸ ਨੇ ਬੰਦ ਕਰ ਦਿੱਤੀਆਂ ਹਨ ਅਤੇ ਬੇਰੋਜ਼ਗਾਰੀ ਵਿਚ ਹੋਰ ਵਾਧਾ ਹੋਇਆ ਹੈ।  ਇਸ ਸਮੇਂ ਅੰਗਰੇਜ ਸਿੰਘ ਉੜਾਂਗ, ਯੋਗੀਸ਼ਵਰ ਚੰਦਰਪਾਲ, ਸੰਦੀਪ ਗਿਰਧਰ, ਮੈਡਮ ਨੀਲਮ ਸ਼ਰਮਾ, ਜਸਵੰਤ ਸਿੰਘ ਸੰਧੂ, ਬਲਦੇਵ ਸਿੰਘ ਪੱਟੀ, ਜਰਨੈਲ ਸਿੰਘ ਬੱਲਮਗੜ•, ਗੁਰਸੇਵਕ ਸਿੰਘ ਸੇਖੋ, ਅਮਨਦੀਪ ਸਿੰਘ, ਵਿਨੋਦ ਕੁਮਾਰ, ਪ੍ਰਵੀਨ, ਹਰਪਾਲ ਸਿੰਘ, ਗਗਨਦੀਪ ਸਿੰਘ, ਪਵਨਦੀਪ ਸਿੰਘ ਅਤੇ ਅਸ਼ਵਨੀ ਆਦਿ ਮੌਜੂਦ ਸਨ।


Related News