ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਭਾਜਪਾ ਨੇ ਮੈਦਾਨ ’ਚ ਉਤਾਰੇ ਸੀਨੀਅਰ ਆਗੂ, ਸੌਂਪੀ ਇਹ ਜ਼ਿੰਮੇਵਾਰੀ

Friday, Oct 07, 2022 - 08:19 AM (IST)

ਚੰਡੀਗੜ੍ਹ (ਹਰੀਸ਼ਚੰਦਰ) - ਪੰਜਾਬ ਭਾਜਪਾ ਦੇ ਪੁਨਰਗਠਨ ਤੋਂ ਪਹਿਲਾਂ ਪਾਰਟੀ ਨੇ ਜ਼ਿਲ੍ਹਾ ਪ੍ਰਧਾਨਾਂ ਬਾਰੇ ਫੀਡਬੈਕ ਲੈਣ ਲਈ ਸੀਨੀਅਰ ਆਗੂਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਤਹਿਤ ਸੂਬੇ ਦੇ 36 ਜੱਥੇਬੰਦਕ ਜ਼ਿਲ੍ਹਿਆਂ ਲਈ ਇਕ-ਇਕ ਆਗੂ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ‘ਜਗ ਬਾਣੀ’ ਨੂੰ ਦੱਸਿਆ ਕਿ ਇਹ ਪ੍ਰਕਿਰਿਆ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਹੈ। ਜ਼ਿਲ੍ਹਾ ਪੱਧਰ ’ਤੇ ਕੋਰ ਟੀਮ ਅਤੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰ ਕੇ ਸੂਬਾਈ ਲੀਡਰਸ਼ਿਪ ਨੂੰ ਵੀ ਰਿਪੋਰਟ ਭੇਜੀ ਜਾਵੇਗੀ ਕਿ ਜ਼ਿਲ੍ਹੇ ਦਾ ਮੁਖੀ ਬਦਲਿਆ ਜਾਵੇ ਜਾਂ ਨਾ। 

ਪੜ੍ਹੋ ਇਹ ਵੀ ਖ਼ਬਰ : ਪ੍ਰਤਾਪ ਬਾਜਵਾ ਨੇ CM ਮਾਨ ਨੂੰ ਦਿੱਤੀ ਸਲਾਹ, ਕਿਹਾ-ਅੰਨ੍ਹੇਵਾਹ ਨਾ ਲੱਗੋ ਕੇਜਰੀਵਾਲ ਦੇ ਪਿੱਛੇ

ਇਸ ਤੋਂ ਇਲਾਵਾ ਪਾਰਟੀ ਦਾ ਉਦੇਸ਼ ਉਨ੍ਹਾਂ ਆਗੂਆਂ ਨੂੰ ਵੀ ਸੰਗਠਨ ਵਿਚ ਸ਼ਾਮਲ ਕਰਨਾ ਹੈ, ਜੋ ਦੂਜੀਆਂ ਪਾਰਟੀਆਂ ਤੋਂ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਲਈ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਉਕਤ ਆਗੂਆਂ ਦੀ ਸਥਾਨਕ ਵਰਕਰਾਂ ਨਾਲ ਕਿੰਨਾ ਕੁ ਤਾਲਮੇਲ ਹੈ। ਜੇਕਰ ਸਹੀ ਫੀਡਬੈਕ ਮਿਲਿਆ ਤਾਂ ਪਾਰਟੀ ਕਾਂਗਰਸ ਜਾਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪਣ ਤੋਂ ਪਿੱਛੇ ਨਹੀਂ ਹਟੇਗੀ।

ਪੜ੍ਹੋ ਇਹ ਵੀ ਖ਼ਬਰ : ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

ਦੱਸ ਦੇਈਏ ਕਿ ਜਿਨ੍ਹਾਂ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਚੋਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ 7 ਤੋਂ 10 ਅਕਤੂਬਰ ਤੱਕ ਆਪਣੀ ਸਹੂਲਤ ਅਨੁਸਾਰ ਸਬੰਧਤ ਜ਼ਿਲ੍ਹੇ ਦਾ ਦੌਰਾ ਕਰ ਕੇ ਸਥਾਨਕ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨਗੇ, ਜੋ ਜ਼ਿਲ੍ਹਾ ਪ੍ਰਧਾਨ ਲਈ ਕਾਬਿਲ ਚਿਹਰੇ ਹੋ ਸਕਦੇ ਹਨ। ਇਹ ਆਗੂ 12 ਅਕਤੂਬਰ ਤੱਕ ਸੂਬਾਈ ਲੀਡਰਸ਼ਿਪ ਨੂੰ ਆਪਣੀ ਰਿਪੋਰਟ ਸੌਂਪਣਗੇ ਅਤੇ 15 ਅਕਤੂਬਰ ਤੱਕ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਪਾਰਟੀ 50 ਸਾਲ ਤੋਂ ਘੱਟ ਉਮਰ ਦੇ ਕਾਬਿਲ ਆਗੂਆਂ ਨੂੰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪਣਾ ਚਾਹੁੰਦੀ ਹੈ। ਉਝ ਜਿੱਥੇ ਅਜਿਹੇ ਨੌਜਵਾਨ ਆਗੂਆਂ ਦੀ ਘਾਟ ਹੋਵੇਗੀ, ਉੱਥੇ ਉਮਰ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ : ਲਿਵ-ਇਨ ਰਿਲੇਸ਼ਨ ’ਚ ਵਾਪਰੀ ਵੱਡੀ ਘਟਨਾ, ਹੋਟਲ ਦੇ ਕਮਰੇ ’ਚ ਪ੍ਰੇਮੀ ਦੀ ਸ਼ੱਕੀ ਹਾਲਤ ’ਚ ਮੌਤ, ਪ੍ਰੇਮਿਕਾ ਗ੍ਰਿਫ਼ਤਾਰ

ਸੂਤਰਾਂ ਅਨੁਸਾਰ ਕਾਂਗਰਸ ਤੋਂ ਫਤਿਹਜੰਗ ਸਿੰਘ ਬਾਜਵਾ ਜਲੰਧਰ ਉੱਤਰੀ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬਟਾਲਾ, ਰਾਜ ਕੁਮਾਰ ਵੇਰਕਾ ਨੂੰ ਬਠਿੰਡਾ, ਕੇਵਲ ਢਿੱਲੋਂ ਨੂੰ ਲੁਧਿਆਣਾ ਦਿਹਾਤੀ, ਬਲਬੀਰ ਸਿੱਧੂ ਨੂੰ ਰੋਪੜ, ਸੁੰਦਰ ਸ਼ਾਮ ਅਰੋੜਾ ਨੂੰ ਜਗਰਾਉਂ, ਅਰਵਿੰਦ ਖੰਨਾ ਨੂੰ ਤਰਨਤਾਰਨ ਅਤੇ ਲਖਵਿੰਦਰ ਕੌਰ ਗਰਚਾ ਨੂੰ ਸੰਗਰੂਰ-2 ਜ਼ਿਲ੍ਹਿਆਂ ਦਾ ਜ਼ਿੰਮਾ ਸੌਂਪਿਆ ਗਿਆ ਹੈ। ਅਕਾਲੀ ਦਲ ਤੋਂ ਆਏ ਸਰੂਪ ਚੰਦ ਸਿੰਗਲਾ ਨੂੰ ਮੋਗਾ, ਸਰਬਜੀਤ ਸਿੰਘ ਮੱਕੜ ਨੂੰ ਮਾਨਸਾ, ਪਰਮਿੰਦਰ ਬਰਾੜ ਨੂੰ ਮੁਕੇਰੀਆਂ ਅਤੇ ਦੀਦਾਰ ਸਿੰਘ ਭੱਟੀ ਨੂੰ ਖੰਨਾ ਜ਼ਿਲ੍ਹੇ ਦੀ ਰਿਪੋਰਟ ਦੇਣੀ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਬਾਹਰ ਚੱਲੀਆਂ ਤਲਵਾਰਾਂ, ਸਹੁਰੇ ਨੇ ਨੂੰਹ ’ਤੇ ਕੀਤਾ ਜਾਨਲੇਵਾ ਹਮਲਾ

ਇਨ੍ਹਾਂ ਤੋਂ ਇਲਾਵਾ ਦਰਸ਼ਨ ਸਿੰਘ ਨੈਨੇਵਾਲ ਨੂੰ ਅੰਮ੍ਰਿਤਸਰ ਦਿਹਾਤੀ, ਕੰਵਰ ਨਰਿੰਦਰ ਸਿੰਘ ਨੂੰ ਮਜੀਠਾ, ਸ਼ਵੇਤ ਮਲਿਕ ਨੂੰ ਜਲੰਧਰ ਅਰਬਨ, ਮਨੋਰੰਜਨ ਕਾਲੀਆ ਨੂੰ ਅੰਮ੍ਰਿਤਸਰ ਸਿਟੀ, ਤੀਕਸ਼ਣ ਸੂਦ ਨੂੰ ਬਠਿੰਡਾ ਅਰਬਨ, ਜੰਗੀ ਲਾਲ ਮਹਾਜਨ ਨੂੰ ਲੁਧਿਆਣਾ ਸਿਟੀ, ਨਰੇਸ਼ ਸ਼ਰਮਾ ਨੂੰ ਨਵਾਂਸ਼ਹਿਰ, ਮੋਹਨ ਲਾਲ ਸੇਠੀ ਨੂੰ ਗੁਰਦਾਸਪੁਰ, ਰਾਕੇਸ਼ ਰਾਠੌਰ ਨੂੰ ਪਟਿਆਲਾ ਸ਼ਹਿਰੀ, ਜਗਮੋਹਨ ਰਾਜੂ ਨੂੰ ਪਟਿਆਲਾ ਦੱਖਣੀ, ਸੁਖਵਿੰਦਰ ਨੌਲੱਖਾ ਨੂੰ ਬਰਨਾਲਾ, ਅਨੀਸ਼ ਸਿਡਾਨਾ ਨੂੰ ਫਰੀਦਕੋਟ, ਪ੍ਰਵੀਨ ਬਾਂਸਲ ਨੂੰ ਪਟਿਆਲਾ ਉੱਤਰੀ, ਹਰਬੰਸ ਲਾਲ ਨੂੰ ਮਲੇਰਕੋਟਲਾ, ਐੱਸ.ਆਰ. ਲੱਧੜ ਨੂੰ ਮੁਕਤਸਰ, ਰਜਿੰਦਰ ਮੋਹਨ ਛੀਨਾ ਨੂੰ ਫਿਰੋਜ਼ਪੁਰ, ਵਿਕਰਮਜੀਤ ਸਿੰਘ ਚੀਮਾ ਨੂੰ ਫਤਿਹਗੜ੍ਹ ਸਾਹਿਬ, ਸੁਰਜੀਤ ਕੁਮਾਰ ਜਿਆਣੀ ਨੂੰ ਹੁਸ਼ਿਆਰਪੁਰ, ਮਨਜੀਤ ਸਿੰਘ ਮੰਨਾ ਨੂੰ ਕਪੂਰਥਲਾ, ਅਨਿਲ ਸਰੀਨ ਨੂੰ ਫਾਜ਼ਿਲਕਾ, ਮਨਜੀਤ ਸਿੰਘ ਰਾਏ ਨੂੰ ਪਠਾਨਕੋਟ, ਦਿਨੇਸ਼ ਬੱਬੂ ਨੂੰ ਮੋਹਾਲੀ, ਗੁਰਪ੍ਰੀਤ ਸਿੰਘ ਭੱਟੀ ਨੂੰ ਜਲੰਧਰ ਦੱਖਣੀ, ਅਰੁਣ ਨਾਰੰਗ ਨੂੰ ਸੰਗਰੂਰ-1 ਜ਼ਿਲ੍ਹੇ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News