ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ’ਚ ਭਾਜਪਾ ਇਕ ਵੱਡੀ ਤਾਕਤ ਬਣ ਕੇ ਉਭਰੀ : ਡਾ. ਸੁਭਾਸ਼
Tuesday, Jun 18, 2024 - 10:44 PM (IST)
ਮੋਹਾਲੀ,ਕੁਰਾਲੀ (ਨਿਆਮੀਆਂ, ਬਠਲਾ) : ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਡਾ. ਸੁਭਾਸ਼ ਸ਼ਰਮਾ ਨੇ ਵਰਕਰਾਂ ਦੇ ਧੰਨਵਾਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੂੰ ਸਿਰਫ਼ 20 ਦਿਨਾਂ ਦੇ ਚੋਣ ਪ੍ਰਚਾਰ ਦੌਰਾਨ 2 ਲੱਖ ਦੇ ਕਰੀਬ ਵੋਟਾਂ ਮਿਲੀਆਂ ਹਨ। ਇਸ ਦਾ ਸਬੂਤ ਇਹ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਭਾਜਪਾ ਇਕ ਵੱਡੀ ਤਾਕਤ ਵਜੋਂ ਉਭਰੀ ਹੈ। ਉਨ੍ਹਾਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਰਕਰਾਂ ਵਲੋਂ ਦਿਨ-ਰਾਤ ਕੀਤੀ ਮਿਹਨਤ ਦਾ ਹੀ ਨਤੀਜਾ ਹੈ ਕਿ ਇੰਨੇ ਘੱਟ ਸਮੇਂ ਵਿਚ 225 ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ। ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂ. ਪੀ. ਦੇ ਸੀ. ਐੱਮ. ਯੋਗੀ ਆਦਿਤਿਆਨਾਥ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਉੱਤਰਾਖੰਡ ਦੇ ਸੀ. ਐੱਮ. ਪੁਸ਼ਕਰ ਸਿੰਘ ਧਾਮੀ, ਹਰਿਆਣਾ ਦੇ ਸੀ. ਐੱਮ. ਨਾਇਬ ਸਿੰਘ ਸੈਣੀ ਵਰਗੇ ਵੱਡੇ ਨੇਤਾਵਾਂ ਦੀਆਂ ਜਨਤਕ ਮੀਟਿੰਗਾਂ ਕਰਨ ਵਿਚ ਸਫਲ ਰਹੀ।
ਇਹ ਵੀ ਪੜ੍ਹੋ- ਪਤਨੀ ਦੀ ਮੌਤ ਤੋਂ ਦੁਖੀ ਅਸਾਮ ਦੇ ਗ੍ਰਹਿ ਸਕੱਤਰ ਨੇ ICU 'ਚ ਖੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਹੋਈ ਮੌਤ
ਉਨ੍ਹਾਂ ਕਿਹਾ ਕਿ ਵਰਕਰਾਂ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ, ਜਿਸ ਦੇ ਨਤੀਜੇ ਵਜੋਂ ਪਾਰਟੀ ਨੂੰ ਇੰਨੀ ਵੱਡੀ ਗਿਣਤੀ ਵਿਚ ਵੋਟਾਂ ਮਿਲੀਆਂ ਹਨ। ਲੋਕ ਸਭਾ ਚੋਣਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਪਾਰਟੀ ਦੀ ਕਾਰਗੁਜ਼ਾਰੀ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ 2022 ਵਿਚ ਪਾਰਟੀ ਨੂੰ ਇੱਥੋਂ ਦੇ 9 ਵਿਧਾਨ ਸਭਾ ਹਲਕਿਆਂ ਵਿਚ ਸਾਢੇ 6 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ ਇਸ ਵਾਰ 18 ਫ਼ੀਸਦੀ ਵੋਟਾਂ ਮਿਲਣਾ ਇਸ ਗੱਲ ਦਾ ਸਬੂਤ ਹੈ। ਇਸ ਲੋਕ ਸਭਾ ਹਲਕੇ ਵਿਚ ਪਾਰਟੀ ਨੇ ਕਿੰਨੀ ਮਜ਼ਬੂਤੀ ਨਾਲ ਤਰੱਕੀ ਕੀਤੀ ਹੈ। ਉਨ੍ਹਾਂ ਵਰਕਰਾਂ ਨੂੰ ਬਲਾਕ ਸਮਿਤੀ, ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿਚ ਪੂਰਨ ਤੌਰ ’ਤੇ ਭਾਗ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਜਿੱਤੇਗੀ।
ਇਹ ਵੀ ਪੜ੍ਹੋ- ਤੇਜ਼ ਰਫਤਾਰ ਕੈਂਟਰ ਨੇ 6 ਵਾਹਨਾਂ ਨੂੰ ਮਾਰੀ ਟੱਕਰ; ਗੱਡੀਆਂ ਦੇ ਉੱਡੇ ਪਰਖੱਚੇ, ਕਾਂਸਟੇਬਲ ਦੀ ਮੌਤ
ਉਨ੍ਹਾਂ ਕਿਹਾ ਕਿ ਇਹ ਤੈਅ ਹੈ ਕਿ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਵੇਂ ਉਹ ਚੋਣ ਹਾਰ ਗਏ ਹਨ, ਪਰ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਨੂੰ ਇਕ ਨਮੂਨੇ ਦਾ ਲੋਕ ਸਭਾ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਭਾਜਪਾ ਦੇ ਲੋਕ ਸਭਾ ਇੰਚਾਰਜ ਕੇਵਲ ਢਿੱਲੋਂ, ਜ਼ਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸਹਿ-ਖਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ, ਖਰੜ ਵਿਧਾਨ ਸਭਾ ਕਨਵੀਨਰ ਕਮਲ ਸੈਣੀ, ਸੂਬਾ ਸਕੱਤਰ ਭਾਨੂ ਪ੍ਰਤਾਪ, ਖੁਸ਼ਵੰਤ ਰਾਏ ਗੀਗਾ, ਨਵਾਂਸ਼ਹਿਰ ਵਿਧਾਨ ਸਭਾ ਇੰਚਾਰਜ਼ ਪੂਨਮ ਮਾਨਿਕ, ਬਲਾਚੌਰ ਵਿਧਾਨ ਸਭਾ ਇੰਚਾਰਜ ਅਸ਼ੋਕ ਬਾਠ ਸ਼ਾਮਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e