‘ਜਨਮ ਦਿਵਸ ਜਗ ਬਾਣੀ ਦਾ, ਖਬਰਾਂ ਦੀ ਮਹਾਰਾਣੀ ਦਾ’
Sunday, Jul 22, 2018 - 06:02 AM (IST)

ਜਲੰਧਰ, (ਵਰਿੰਦਰ)— ‘ਜਗ ਬਾਣੀ’ ਦੇ ਜਨਮ ਦਿਨ ਦੇ ਮੌਕੇ ’ਤੇ ਕੇਸਰੀ ਸਾਹਿਤ ਸੰਗਮ ਵੱਲੋਂ ਇਕ ਕਵੀ ਦਰਬਾਰ ਸਜਾਇਆ ਗਿਆ, ਜਿਸ ਦੀ ਪ੍ਰਧਾਨਗੀ ਸਭਾ ਦੇ ਚੇਅਰਮੈਨ ਹਰਬੰਸ ਸਿੰਘ ਅਕਸ ਨੇ ਕੀਤੀ, ਜਦਕਿ ਪੰਜਾਬ ਕਾਂਗਰਸ ਦੇ ਸਕੱਤਰ ਨਰੇਸ਼ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਸ ਵੇਲੇ ਮਸ਼ਹੂਰ ਗਾਇਕ ਸੁਰਿੰਦਰ ਗੁਲਸ਼ਨ ਨੇ ‘ਜਨਮ ਦਿਵਸ ਜਗ ਬਾਣੀ ਦਾ, ਖਬਰਾਂ ਦੀ ਮਹਾਰਾਣੀ ਦਾ...' ਗੀਤ ਸੁਣਾਇਆ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਹਾਲ ਵਿਚ ਹਾਜ਼ਰ ਹਰ ਵਿਅਕਤੀ ਨੇ ਨਾ ਸਿਰਫ ਤਾੜੀ ਵਜਾਈ, ਬਲਕਿ ਇਸ ਗੀਤ ਨੂੰ ਵੀ ਗਾਉਣਾ ਸ਼ੁਰੂ ਕਰ ਦਿੱਤਾ। ਵੱਖ-ਵੱਖ ਕਵੀਆਂ, ਸ਼ਾਇਰਾਂ ਤੇ ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ‘ਜਗ ਬਾਣੀ’ ਦੇ ਪ੍ਰਕਾਸ਼ਨ ਨਾਲ ਹੀ ਪੰਜਾਬੀ ਪੱਤਰਕਾਰਤਾ ਦੀ ਦੁਨੀਆ ਅੰਦਰ ਸੈਕੂਲਰਿਜ਼ਮ ਦੀ ਸ਼ੁਰੂਆਤ ਹੋਈ। ਸਭਾ ਦੇ ਪ੍ਰਧਾਨ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਇਹ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਦੂਰਦਰਸ਼ਤਾ ਦਾ ਹੀ ਨਤੀਜਾ ਹੈ ਕਿ 1978 ਵਿਚ ਸ਼ੁਰੂ ਹੋਈ ‘ਜਗ ਬਾਣੀ’ ਅੱਜ ਪੰਜਾਬੀ ਦੀ ਨਿਰਪੱਖ ਪੱਤਰਕਾਰਤਾ ਦੀ ਸਿਰਮੌਰ ਬਣ ਗਈ ਹੈ।
ਇਸ ਮੌਕੇ ਕਵੀ ਦਰਬਾਰ ਵਿਚ ਜਿਨ੍ਹਾਂ ਕਵੀਆਂ ਅਤੇ ਸ਼ਾਇਰਾਂ ਨੇ ਹਾਜ਼ਰੀ ਲਗਵਾਈ, ਉਨ੍ਹਾਂ ਵਿਚ ਹਰਬੰਸ ਸਿੰਘ ਅਕਸ, ਵਰਿੰਦਰ ਸ਼ਰਮਾ ਯੋਗੀ, ਜੀ. ਐੱਸ. ਔਲਖ, ਪਰਮਦਾਸ ਹੀਰ, ਵੰਦਨਾ ਮਹਿਤਾ, ਯਸ਼ ਜੀ ਨਕੋਦਰੀ, ਜਤਿੰਦਰ ਸ਼ਰਮਾ, ਕੇ. ਕੇ. ਕੁੰਦਰਾ, ਵਰਿੰਦਰ ਅਦਬ, ਜਸਪਾਲ ਜੀਰਵੀ, ਰਾਜਿੰਦਰ ਖੋਸਲਾ, ਹਰਚਰਨ ਭਾਰਤੀ, ਤਾਹਿਰ ਕਾਮਰਾਨ, ਬਿਸ਼ਨ ਦਾਸ ਅਤੇ ਕੇ. ਆਰ. ਆਨ ਦੇ ਨਾਂ ਵਰਣਨਯੋਗ ਹਨ। ਇਸ ਮੌਕੇ ’ਤੇ ਕੇਕ ਕੱਟ ਕੇ ‘ਜਗ ਬਾਣੀ’ ਦਾ ਜਨਮ ਦਿਨ ਮਨਾਇਆ ਗਿਆ। ਕੇਕ ਕੱਟਣ ਦੀ ਰਸਮ ਨਰੇਸ਼ ਵਰਮਾ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਅਸ਼ੋਕ ਸ਼ਰਮਾ, ਸੁਨੀਲ ਕਪੂਰ, ਦਵਿੰਦਰ ਕੋਹਲੀ ਅਤੇ ਅੰਜੂ ਮਦਾਨ ਨੇ ਅਦਾ ਕੀਤੀ।
ਇਸ ਮੌਕੇ ਨਰਿੰਦਰ ਸ਼ਰਮਾ, ਰਮੇਸ਼ ਗਰੇਵਾਲ, ਮਦਨ ਲਾਲ ਨਾਹਰ, ਰਮੇਸ਼ ਸ਼ਰਮਾ, ਸੰਜੀਵ ਸ਼ਰਮਾ, ਵਰਿੰਦਰ ਸ਼ਰਮਾ ਬੈਂਕ ਵਾਲੇ, ਵਿਕਾਸ ਰਾਜ ਪੁਰੋਹਿਤ, ਕ੍ਰਿਸ਼ਨ ਦੂਆ, ਰਿਤੇਸ਼ ਕੁੰਦਰਾ, ਹਰੀਸ਼ ਚੰਦਰ ਸੱਗਰ, ਐੱਸ. ਪੀ. ਲੂਥਰ, ਰਾਮ ਲੁਭਾਇਆ ਮਹਿਤਾ, ਜੇ. ਬੀ. ਭਸੀਨ, ਨਮਨ ਭਸੀਨ ਅਤੇ ਰਾਜ ਕੁਮਾਰ ਕਪੂਰ ਵੀ ਹਾਜ਼ਰ ਸਨ।