ਮਜੀਠੀਆ ਨਹੀਂ ਬਣਨਗੇ ਯੂਥ ਅਕਾਲੀ ਦਲ ਦੇ ਪ੍ਰਧਾਨ !

Tuesday, Jun 26, 2018 - 06:03 AM (IST)

ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜੇ ਦੇ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਜਿਸ ਤਰੀਕੇ ਨਾਲ ਪੰਜਾਬ ਦਾ ਸਮੁੱਚਾ ਯੂਥ ਅਕਾਲੀ ਦਲ ਪ੍ਰਧਾਨ ਬਣਨ ਲਈ ਦਬਾਅ ਪਾ ਰਿਹਾ ਹੈ ਕਿ ਸ. ਮਜੀਠੀਆ ਵੀ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨਾਲ ਸਿਆਸੀ ਤੌਰ 'ਤੇ ਲੋਹਾ ਲੈਣ ਦੀ ਹਿੰਮਤ ਰੱਖਦੇ ਹਨ ਅਤੇ ਪੰਜਾਬ ਦੇ ਚਾਰ ਦੇ ਕਰੀਬ ਮੌਜੂਦਾ ਸਰਕਾਰ ਦੇ ਮੰਤਰੀ ਜੋ ਅੱਜ ਕੱਲ ਅਕਾਲੀ ਦਲ ਨੂੰ ਖੂਬ ਰਗੜੇ ਲਾ ਰਹੇ ਹਨ, ਜਿਨ੍ਹਾਂ ਦਾ ਜਵਾਬ ਦੇਣ ਲਈ ਸ. ਮਜੀਠੀਆ ਪ੍ਰਧਾਨ ਬਣਨ।
ਸ. ਮਜੀਠੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣਨਗੇ, ਕਿਉਂਕਿ ਉਹ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਨ ਅਤੇ 40 ਸਾਲਾਂ ਦੇ ਨੇੜੇ-ਤੇੜੇ ਹੋਣ 'ਤੇ ਉਨ੍ਹਾਂ ਦਾ ਝੁਕਾਅ ਅਕਾਲੀ ਦਲ ਵੱਲ ਵਧਿਆ ਹੋਇਆ ਹੈ, ਜਿਸ ਕਾਰਨ ਉਹ ਹਰਿਆਵਲ ਦਸਤੇ ਦੀ ਪ੍ਰਧਾਨਗੀ ਲਈ ਹਾਂਪੱਖੀ ਸਿਰ ਨਹੀਂ ਮਾਰਨਗੇ। ਸੂਤਰਾਂ ਨੇ ਦੱਸਿਆ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪ੍ਰਧਾਨ ਬਣਨ 'ਤੇ ਵਿਰੋਧੀ ਰਿਸ਼ਤੇਦਾਰੀ ਦਾ ਵੱਡਾ ਰੌਲਾ ਪਾਉਣਗੇ, ਕਿਉਂਕਿ ਅਜੇ ਲੰਘੇ ਦਿਨੀਂ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਅਤੇ ਪੁੱਤਰ ਦੀ ਨਿਯੁਕਤੀ 'ਤੇ ਸ. ਮਜੀਠੀਆ ਨੇ ਅਕਾਲੀ ਦਲ ਨੇ ਸਿੱਧੂ ਨੂੰ ਚੌਰਾਹੇ 'ਚ ਘੇਰਿਆ ਸੀ। ਹੁਣ ਜੇਕਰ ਸ. ਮਜੀਠੀਆ ਪ੍ਰਧਾਨ ਬਣਦੇ ਹਨ ਤਾਂ ਵਿਰੋਧੀਆਂ ਦਾ ਵਿਰੋਧ ਜਨਮ ਲੈ ਸਕਦਾ ਹੈ। ਇਸ ਲਈ ਉਹ ਕਿਸੇ ਤਰ੍ਹਾਂ ਦੀ ਮੁਸੀਬਤ ਮੁੱਲ ਨਹੀਂ ਲੈਣਗੇ। 


Related News