ਵਿਧਾਨ ਸਭਾ ''ਚ ਮਜੀਠੀਆ ਹੱਥ ਹੋਵੇਗੀ ਅਕਾਲੀ ਦਲ ਦੀ ਕਮਾਨ!

07/30/2019 6:36:53 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ 'ਚ 14 ਦੇ ਕਰੀਬ ਵਿਧਾਇਕਾਂ ਦੀ ਕਮਾਨ ਵਿਧਾਨ ਸਭਾ 'ਚ 2 ਅਗਸਤ ਨੂੰ ਸ਼ੁਰੂ ਹੋਣ ਵਾਲੇ ਇਜਲਾਸ ਵਿਚ ਕਿਸ ਦੇ ਹੱਥ ਹੋਵੇਗੀ। ਇਹ ਸਵਾਲ ਅਕਾਲੀ ਦਲ ਦੇ ਹਲਕਿਆਂ ਵਿਚ ਘੁੰਮਣ-ਘੇਰੀਆਂ ਵਿਚ ਦਿਖਾਈ ਦੇ ਰਿਹਾ ਹੈ ਪਰ ਜਾਣਕਾਰ ਨੇ ਜ਼ਰੂਰ ਇਸ਼ਾਰਾ ਕਰ ਦਿੱਤਾ ਹੈ ਕਿ ਇਸ ਵਾਰ 2 ਅਗਸਤ ਨੂੰ ਵਿਧਾਨ ਸਭਾ ਦੇ ਸੈਸ਼ਨ ਵਿਚ ਅਕਾਲੀ ਦਲ ਦੀ ਕਮਾਨ ਨੌਜਵਾਨ ਤੇਜ਼-ਤਰਾਰ ਵਿਧਾਇਕ ਬਿਕਰਮ ਮਜੀਠੀਆ ਹੱਥ ਹੋ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਵਿਚ ਅਸਤੀਫਾ ਦੇ ਕੇ ਸੰਸਦ ਮੈਂਬਰ ਬਣ ਚੁੱਕੇ ਹਨ।

ਹੁਣ 78 ਦੇ ਕਰੀਬ ਕਾਂਗਰਸੀ ਵਿਧਾਇਕਾਂ ਅਤੇ 18 ਦੇ ਕਰੀਬ 'ਆਪ' ਨਾਲ ਸਬੰਧਤ ਵਿਧਾਇਕਾਂ ਅਤੇ 2 ਲਿਪ ਵਾਲੇ ਵਿਧਾਇਕਾਂ ਨਾਲ ਸਦਨ ਵਿਚ ਜਵਾਬਦੇਹੀ ਅਤੇ ਉਨ੍ਹਾਂ ਦੀਆਂ ਕਰਾਰੀਆਂ ਅਤੇ ਤਿੱਖੀਆਂ ਝਪਟਾਂ ਦਾ ਸਾਹਮਣਾ ਕਰਨ ਅਤੇ ਨਸ਼ਿਆਂ ਦੇ ਮੁੱਦੇ, ਬਰਗਾੜੀ ਬੇਅਦਬੀ, ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਅਤੇ ਹੋਰ ਮੁੱਦਿਆਂ ਦਾ ਸਾਹਮਣਾ ਕਰਨ ਲਈ ਕਿਸੇ ਨੌਜਵਾਨ ਵਿਧਾਇਕ ਦੀ ਲੋੜ ਹੈ, ਜੋ ਮਜੀਠੀਆ ਹੀ ਫਿਟ ਹੋ ਸਕਦੇ ਹਨ। ਭਾਵੇਂ ਅਕਾਲੀ ਦਲ ਨੇ ਇਸ ਵਾਰ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਵਿਧਾਨ ਸਭਾ ਵਿਚ ਅਕਾਲੀ ਦਲ ਦੀ ਅਗਵਾਈ ਕੌਣ ਕਰੇਗਾ ਕਿਉਂਕਿ ਅਕਾਲੀ ਦਲ ਵਿਚ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਸੀਨੀਅਰ ਅਤੇ ਸਿਆਣੇ ਬਜ਼ੁਰਗ ਆਗੂ ਹਨ ਪਰ ਉਨ੍ਹਾਂ ਦੀ ਵਡੇਰੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਦੀ ਜਗ੍ਹਾ ਮਜੀਠੀਆ ਹੀ ਲੈ ਸਕਦੇ ਹਨ।


Babita

Content Editor

Related News