ਮਜੀਠੀਆ ਨੇ ਸਿੱਧੂ ’ਤੇ ਵਿੰਨ੍ਹਿਆ ਨਿਸ਼ਾਨਾ, ਅਨਾਜ ਘਪਲੇ ’ਚ ਮੰਤਰੀ ਆਸ਼ੂ ਦੀ ਬਰਖ਼ਾਸਤਗੀ ਦੀ ਕੀਤੀ ਮੰਗ

Saturday, Aug 14, 2021 - 11:19 AM (IST)

ਮਜੀਠੀਆ ਨੇ ਸਿੱਧੂ ’ਤੇ ਵਿੰਨ੍ਹਿਆ ਨਿਸ਼ਾਨਾ, ਅਨਾਜ ਘਪਲੇ ’ਚ ਮੰਤਰੀ ਆਸ਼ੂ ਦੀ ਬਰਖ਼ਾਸਤਗੀ ਦੀ ਕੀਤੀ ਮੰਗ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਵਿੰਨ੍ਹਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤਤਕਾਲ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਆਪਣੇ ਮੁੱਖ ਸਤਰਕਤਾ ਕਮਿਸ਼ਨਰ ਸਮੇਤ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਭ੍ਰਿਸ਼ਟ ਕੰਮਾਂ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਕਰੋੜਾਂ ਰੁਪਏ ਦੇ ਅਨਾਜ ਘਪਲੇ ’ਚ ਸ਼ਾਮਲ ਸਨ। ਵਿਧਾਇਕ ਮਦਨ ਲਾਲ ਜਲਾਲਪੁਰ ਵੀ ਇਸ ਘਪਲੇ ’ਚ ਸ਼ਾਮਲ ਸਨ। ਇਸ ਮਾਮਲੇ ’ਚ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਜਲਾਲਪੁਰ ਨੂੰ ਵੀ ਨਵੇਂ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਦੀ ਸ਼ੈਅ ਹਾਸਲ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੈਪਟਨ' ਦਾ ਸੁਰੱਖਿਆ ਘੇਰਾ ਹੋਰ ਮਜ਼ਬੂਤ ਬਣਾਇਆ ਗਿਆ, ਚੱਪੇ-ਚੱਪੇ 'ਤੇ ਏਜੰਸੀਆਂ ਦੀ ਨਜ਼ਰ

ਉਨ੍ਹਾਂ ਕਿਹਾ ਕਿ ਸੂਬੇ ਦੇ ਬਾਹਰੋਂ ਕਣਕ ਪੰਜਾਬ ਵਿਚ ਘੱਟ ਤੋਂ ਘੱਟ ਸਮਰਥਨ ਮੁੱਲ ’ਤੇ ਖਰੀਦਣ ਦੀ ਮਨਜ਼ੂਰੀ ਦੇਣ ਲਈ ਸਿੱਧੇ ਤੌਰ ’ਤੇ ਮੰਤਰੀ ਆਸ਼ੂ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਕਣਕ ਸੂਬੇ ਦੇ ਬਾਹਰੋਂ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲਿਆਂਦੀ ਗਈ ਅਤੇ 1883 ਰੁਪਏ ’ਚ ਵੇਚੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਨਸਪ ਦੇ ਅਧਿਕਾਰੀ ਨੇ ਵੀ ਆਸ਼ੂ ਨੂੰ ਇਕ ਆੜ੍ਹਤੀ ਨਾਲ ਚੈਟ ਕਰਨ ਵਿਚ ਦੋਸ਼ੀ ਪਾਇਆ ਸੀ, ਜੋ ਪਿਛਲੇ ਸਾਲ ਵਾਇਰਲ ਹੋਇਆ ਸੀ। ਉਨ੍ਹਾਂ ਕਿਹਾ ਕਿ ਚੈਟ ਵਿਚ ਅਧਿਕਾਰੀ ਰਾਹੁਲ ਗਾਂਧੀ ਦੇ ਤਤਕਾਲੀ ਪੰਜਾਬ ਦੌਰੇ ਦੀ ਵਿਵਸਥਾ ਕਰਨ ਲਈ ਆੜ੍ਹਤੀ ਤੋਂ ਕਮਿਸ਼ਨ ਦੇ ਨਾਲ-ਨਾਲ ਪੈਸੇ ਦੀ ਮੰਗ ਕਰਦੇ ਹੋਏ ਵੇਖਿਆ ਗਿਆ ਸੀ। ਮਜੀਠੀਆ ਨੇ ਕਿਹਾ ਕਿ ਖ਼ੁਰਾਕ ਤੇ ਨਾਗਰਿਕ ਸਪਲਾਈ ਮੰਤਰੀ ਨੇ ਇਕ ਦਾਗੀ ਅਧਿਕਾਰੀ ਰਾਜੇਸ਼ ਕੁਮਾਰ ਸਿੰਗਲਾ ਨੂੰ ਮੁੱਖ ਸਤਰਕਤਾ ਕਮਿਸ਼ਨਰ ਨਿਯੁਕਤ ਕੀਤਾ। ਨਾਲ ਹੀ, ਉਨ੍ਹਾਂ ਨੂੰ 600 ਕਰੋੜ ਰੁਪਏ ਦੇ ਸਲਾਨਾ ਬਜਟ ਅਤੇ ਸਾਰੀਆਂ ਏਜੰਸੀਆਂ ਦੀਆਂ ਸਾਰੀਆਂ ਕੇਰਟਾਂ ਦੀ ਜਾਂਚ ਕਰਨ ਲਈ ਟ੍ਰਾਂਸਪੋਰਟ ਅਤੇ ‘ਸ਼੍ਰਮ’ ਦਾ ਚਾਰਜ ਵੀ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 'ਵਾਹਨਾਂ' ਨੂੰ ਲੈ ਕੇ ਜਾਰੀ ਕੀਤੇ ਹੁਕਮ, ਪੜ੍ਹੋ ਪੂਰੀ ਖ਼ਬਰ

ਮਜੀਠੀਆ ਨੇ ਕਿਹਾ ਕਿ ਆਸ਼ੂ ਇਕ ਵਿਭਾਗ ਦੇ ਇੰਸਪੈਕਟਰ ਜਸਦੇਵ ਸਿੰਘ, ਜੋ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਤੀਜੇ ਸਨ ਵੱਲੋਂ ਕੀਤੇ ਗਏ ਘਪਲੇ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਜਸਦੇਵ ਨੂੰ ਦੋ ਦੀ ਬਜਾਏ ਅੱਠ ਗੋਦਾਮਾਂ ਦਾ ਚਾਰਜ ਦਿੱਤਾ ਗਆ ਸੀ ਅਤੇ 20 ਕਰੋੜ ਰੁਪਏ ਦੀ 87 ਹਜ਼ਾਰ ਕੁਇੰਟਲ ਕਣਕ ਦਾ ਘਪਲਾ ਕੀਤਾ ਸੀ। ਮਜੀਠੀਆ ਨੇ ਕਿਹਾ ਕਿ ਮਦਨ ਲਾਲ ਜਲਾਲਪੁਰ ਹੁਣ ਦਾਅਵਾ ਕਰ ਰਿਹਾ ਸੀ ਕਿ ਉਨ੍ਹਾਂ ਦਾ ਭਤੀਜਾ ਮਾਨਸਿਕ ਤੌਰ ’ਤੇ ਠੀਕ ਨਹੀ ਹੈ ਪਰ ਇਹ ਰਹੱਸਮਈ ਹੈ ਕਿ ਕਿਵੇਂ ਇਕ ਮਾਨਸਿਕ ਤੌਰ ’ਤੇ ਬੀਮਾਰ ਵਿਅਕਤੀ ਨੇ ਆਪਣੀਆਂ ਜਾਇਦਾਦਾਂ ਨੂੰ ਵੇਚਿਆ ਅਤੇ ਆਪਣੇ ਪਰਿਵਾਰ ਸਮੇਤ ਗਾਇਬ ਹੋ ਗਿਆ।

ਇਹ ਵੀ ਪੜ੍ਹੋ : ਕਾਂਗਰਸ ਲਈ ਅਗਲਾ ਹਫ਼ਤਾ ਅਹਿਮ, ਰਾਵਤ ਦੇ ਆਉਣ ਤੇ ਕੈਬਨਿਟ ਫੇਰਬਦਲ ਵੱਲ ਕਾਂਗਰਸੀਆਂ ਦੀਆਂ ਨਜ਼ਰਾਂ

ਇਹ ਸਪੱਸ਼ਟ ਹੈ ਕਿ ਜਲਾਲਪੁਰ ਇਸ ਘਪਲੇ ਵਿਚ ਸ਼ਾਮਲ ਹੈ ਅਤੇ ਇਸ ਮਾਮਲੇ ਵਿਚ ਕੁੱਝ ਵੀ ਨਹੀ ਕੀਤਾ ਜਾ ਰਿਹਾ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਵੀ ਨਵੇਂ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਦੀ ਸ਼ੈਅ ਹਾਸਲ ਹੈ। ਮਜੀਠੀਆ ਨੇ ਕਿਹਾ ਕਿ ਆਸ਼ੂ ਦਾ ਨਜ਼ਦੀਕੀ ਰਾਜਦੀਪ ਸਿੰਘ ਅਤੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦਾ ਕਰੀਬੀ ਵਿਸ਼ਵਾਸ ਪਾਤਰ ਸੀ, ਸਭ ਗ਼ੈਰ-ਕਾਨੂੰਨੀ ਸਰਗਰਮੀਆਂ ਵਿਚ ਮੰਤਰੀ ਦੇ ਨਾਲ ਸ਼ਾਮਲ ਸਨ। ਉਨ੍ਹਾਂ ਮੰਗ ਕੀਤੀ ਕਿ ਸਿੱਧੂ ਦੀ ਨਜ਼ਦੀਕੀ ਕਾਰਣ ਹੁਣ ਜਿੰਨੇ ਵੀ ਅਧਿਕਾਰੀ ਅਤੇ ਮੰਤਰੀ ਇਸ ਮਾਮਲੇ ’ਚ ਸ਼ਾਮਲ ਹਨ, ਉਨ੍ਹਾਂ ਸਾਰਿਆਂ ਦੀ ਸੀ. ਬੀ. ਆਈ. ਵੱਲੋਂ ਜਾਂਚ ਕੀਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News