ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਮੌਸਮ ਵਿਭਾਗ ਨੇ ਇਕ ਵਾਰ ਫਿਰ ਜਾਰੀ ਕੀਤਾ ਅਲਰਟ

Monday, Dec 25, 2023 - 06:18 PM (IST)

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਮੌਸਮ ਵਿਭਾਗ ਨੇ ਇਕ ਵਾਰ ਫਿਰ ਜਾਰੀ ਕੀਤਾ ਅਲਰਟ

ਲੁਧਿਆਣਾ : ਪੰਜਾਬ ਵਿਚ ਐਤਵਾਰ ਦੇ ਦਿਨ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਪਠਾਨਕੋਟ ਵਿਚ ਜਿੱਥੇ ਬੂੰਦਾਬਾਂਦੀ ਰਿਕਾਰਡ ਕੀਤੀ ਗਈ, ਉਥੇ ਹੀ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ। ਜਿਸ ਕਾਰਣ ਦਿਨ ਦਾ ਵੱਧ ਤੋਂ ਵੱਧ ਤਾਪਮਾਨ 20 ਤੋਂ 25 ਡਿਗਰੀ ਵਿਚਾਲੇ ਰਿਹਾ। ਬੱਦਲ ਰਹਿਣ ਕਾਰਣ ਨਿਊਨਤਮ ਤਾਪਮਾਨ ਵੀ 6 ਤੋਂ 10 ਡਿਗਰੀ ਵਿਚਾਲੇ ਦਰਜ ਹੋਇਆ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਗਾਮੀ ਦੋ ਦਿਨਾਂ ਵਿਚ 2 ਤੋਂ 3 ਡਿਗਰੀ ਨਿਊਨਤਮ ਤਾਪਮਾਨ ਵਿਚ ਗਿਰਾਵਟ ਆਉਣ ਵਾਲੀ ਹੈ, ਜਿਸ ਨਾਲ ਫਿਰ ਸਵੇਰੇ ਅਤੇ ਰਾਤ ਨੂੰ ਕੜਾਕੇ ਦੀ ਠੰਡ ਦੇਖਣ ਨੂੰ ਮਿਲ ਸਕਦੀ ਹੈ। ਆਗਾਮੀ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ 25 ਤੋਂ 27 ਦਸੰਬਰ ਦੌਰਾਨ ਪੰਜਾਬ, ਹਰਿਆਣਾ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਤੇ ਭਲਕੇ ਸਵੇਰ ਤੱਕ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਵਿਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ

ਮੌਸਮ ਵਿਭਾਗ ਮੁਤਾਬਕ ਦੋ ਦਿਨ ਉੱਚੇ ਇਲਾਕਿਆਂ ਵਿਚ ਹੋਈ ਹਲਕੀ ਬਰਫਬਾਰੀ ਤੋਂ ਬਾਅਦ ਹਿਮਾਚਲ ਸ਼ੀਤਲਹਿਰ ਦੀ ਲਪੇਟ ਵਿਚ ਆ ਗਏ ਹਨ। ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਦਿਨ ਵਿਚ ਧੁੰਦ ਰਹੇਗੀ ਜਦਕਿ ਨਵੇਂ ਸਾਲ ਵਿਚ ਸੈਲਾਨੀਆਂ ਨੂੰ ਪਹਾੜਾਂ ਬਰਫਬਾਰੀ ਦਾ ਤੋਹਫਾ ਮਿਲ ਸਕਦਾ ਹੈ। ਦੂਜੇ ਪਾਸੇ ਪੱਛਮੀ ਗੜਬੜੀ ਕਾਰਣ ਸੂਬੇ ਦੇ ਮੌਸਮ ਵਿਚ ਫਿਰ ਤੋਂ ਬਦਲਾਅ ਆ ਸਕਦਾ ਹੈ। 29 ਅਤੇ 30 ਦਸੰਬਰ ਨੂੰ ਜਿੱਥੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਅਤੇ ਮੀਂਹ ਦੇ ਆਸਾਰ ਬਣ ਰਹੇ ਹਨ। ਇਸ ਨਾਲ ਪੰਜਾਬ ਵਿਚ ਠੰਡ ਵਧਣੀ ਸੁਭਾਵਕ ਹੈ। 

ਇਹ ਵੀ ਪੜ੍ਹੋ : ਮੋਗਾ ’ਚ ਵਿਆਹ ਵਾਲੀ ਕਾਰ ਅੰਦਰ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ

 


author

Gurminder Singh

Content Editor

Related News