ਪੰਜਾਬ ''ਚ ਮੁੜ ਵੱਡੀ ਵਾਰਦਾਤ, ਮੋਟਰ ''ਤੇ ਬੈਠੇ ਕਿਸਾਨ ਦਾ ਤਾਬ.ੜਤੋੜ ਗੋ.ਲ਼ੀਆਂ ਵਰ੍ਹਾ ਕੇ ਕਰ''ਤਾ ਕ.ਤਲ

Sunday, Nov 10, 2024 - 05:48 AM (IST)

ਪੰਜਾਬ ''ਚ ਮੁੜ ਵੱਡੀ ਵਾਰਦਾਤ, ਮੋਟਰ ''ਤੇ ਬੈਠੇ ਕਿਸਾਨ ਦਾ ਤਾਬ.ੜਤੋੜ ਗੋ.ਲ਼ੀਆਂ ਵਰ੍ਹਾ ਕੇ ਕਰ''ਤਾ ਕ.ਤਲ

ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ)- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਹੁਸ਼ਿਆਰਪੁਰ ਜ਼ਿਲ੍ਹੇ ਜਿੱਥੋਂ ਦੇ ਪਿੰਡ ਰੋਡ ਮਾਜਰਾ ਵਿਖੇ ਇਕ ਕਿਸਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 

ਜਾਣਕਾਰੀ ਮੁਤਾਬਕ ਕਿਸਾਨ ਆਪਣੀ ਮੋਟਰ 'ਤੇ ਬੈਠਾ ਹੋਇਆ ਆਰਾਮ ਕਰ ਰਿਹਾ ਸੀ ਕਿ ਇਸ ਦੌਰਾਨ 4 ਹਮਲਾਵਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਆਉਂਦਿਆਂ ਹੀ ਕਿਸਾਨ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਗੋਲ਼ੀ ਉਸ ਦੀ ਛਾਤੀ 'ਚ ਲੱਗ ਗਈ। ਫਾਇਰਿੰਗ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉੱਥੇ ਮੌਜੂਦ ਲੋਕਾਂ ਨੇ ਜ਼ਖ਼ਮੀ ਹਾਲਤ 'ਚ ਉਸ ਨੂੰ ਇਲਾਜ ਲਈ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਮ੍ਰਿਤਕ ਕਿਸਾਨ ਦੀ ਪਛਾਣ ਬਲਵਿੰਦਰ ਸਿੰਘ ਭੋਲਾ (35) ਪੁੱਤਰ ਕੇਹਰ ਸਿੰਘ ਵਾਸੀ ਪਿੰਡ ਰੋੜ ਮਾਜਰਾ ਵਜੋਂ ਹੋਈ ਹੈ। ਫਿਲਹਾਲ ਗੜ੍ਹਸ਼ੰਕਰ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਲਾਸ਼ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ- ਪਹਿਲਾਂ ਕੁੜੀ ਨੂੰ ਨਸ਼ੀਲੀ ਚੀਜ਼ ਖੁਆ ਟੱਪੀਆਂ ਹੱਦਾਂ, ਫ਼ਿਰ ਅਜਿਹੀ ਹਾਲਤ 'ਚ ਸੁੰਨਸਾਨ ਜਗ੍ਹਾ 'ਤੇ ਛੱਡ ਹੋਇਆ ਫਰਾਰ ਕਿ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News