DSP ਸਮੇਤ 4 ਪੁਲਸ ਅਧਿਕਾਰੀਆਂ ’ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

10/07/2022 5:11:01 AM

ਚੰਡੀਗੜ੍ਹ : ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਜੇਲ੍ਹ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਮੰਤਰੀ ਨੇ ਜੇਲ੍ਹ ’ਚੋਂ ਕੈਦੀ ਦੇ ਫਰਾਰ ਹੋਣ ਦੇ ਮਾਮਲੇ ’ਚ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਹਦਾਇਤਾਂ ਤਹਿਤ ਜੇਲ੍ਹ ਵਿਭਾਗ ਨੇ ਅੱਜ ਡਿਪਟੀ ਸੁਪਰਡੈਂਟ ਸੁਰੱਖਿਆ ਪਟਿਆਲਾ ਜੇਲ੍ਹ, ਵਾਰੰਟ ਅਫ਼ਸਰ ਪਟਿਆਲਾ ਅਤੇ 2 ਵਾਰਡਰਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨਾਂ ਨੂੰ ‘ਆਪ’ ਸਰਕਾਰ ਦਾ ਵੱਡਾ ਤੋਹਫ਼ਾ, ਅਮਰੀਕਾ ’ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦਾ ਕਤਲ, ਪੜ੍ਹੋ Top 10

ਇਨ੍ਹਾਂ ’ਚ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐੱਸ.ਪੀ. ਵਰੁਣ ਸ਼ਰਮਾ, ਸਹਾਇਕ ਸੁਪਰਡੈਂਟ-ਕਮ-ਵਾਰੰਟ ਅਫ਼ਸਰ ਪਟਿਆਲਾ ਜੇਲ੍ਹ ਹਰਬੰਸ ਸਿੰਘ, ਜੇਲ੍ਹ ਵਾਰਡਰ ਸਤਪਾਲ ਸਿੰਘ ਬੈਲਟ ਨੰ: 707 ਅਤੇ ਮਨਦੀਪ ਸਿੰਘ ਬੈਲਟ ਨੰ. 562 ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਗ ਬਾਣੀ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਸਹਾਇਕ ਪਟਿਆਲਾ ਜਗਜੀਤ ਸਿੰਘ ਅਤੇ ਜੇਲ੍ਹ ਸੁਪਰਡੈਂਟ ਪਟਿਆਲਾ ਮਨਜੀਤ ਸਿੰਘ ਟਿਵਾਣਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਦੱਸ ਦੇਈਏ ਕਿ ਪਟਿਆਲਾ ਜੇਲ੍ਹ ’ਚੋਂ ਅਮਰੀਕ ਸਿੰਘ ਨਾਮੀ ਕੈਦੀ ਨੂੰ ਰਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜੋ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਹਸਪਤਾਲ ’ਚੋਂ ਫਰਾਰ ਹੋ ਗਿਆ ਸੀ। ਜੇਲ੍ਹ ਸਟਾਫ ਦੀ ਅਣਗਹਿਲੀ ਕਾਰਨ ਉਕਤ ਕੈਦੀ ਫਰਾਰ ਹੋਣ ਵਿਚ ਕਾਮਯਾਬ ਹੋਇਆ।


Manoj

Content Editor

Related News