ਪੰਜਾਬ 'ਚ ਵੱਡੀ ਕਾਰਵਾਈ! ਭਿਵਾਨੀ ਤੋਂ ਚੱਲ ਰਹੇ 'ਹਾਈਟੈੱਕ ਨਕਲ ਰੈਕੇਟ' ਦਾ ਪਰਦਾਫ਼ਾਸ਼, 35 ਗ੍ਰਿਫ਼ਤਾਰ

Saturday, Aug 01, 2026 - 11:36 AM (IST)

ਪੰਜਾਬ 'ਚ ਵੱਡੀ ਕਾਰਵਾਈ! ਭਿਵਾਨੀ ਤੋਂ ਚੱਲ ਰਹੇ 'ਹਾਈਟੈੱਕ ਨਕਲ ਰੈਕੇਟ' ਦਾ ਪਰਦਾਫ਼ਾਸ਼, 35 ਗ੍ਰਿਫ਼ਤਾਰ

ਚੰਡੀਗੜ੍ਹ/ਜਲੰਧਰ (ਧਵਨ)-ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਫਰੀਦਕੋਟ ਅਤੇ ਫਿਰੋਜ਼ਪੁਰ ਰੇਂਜ ਪੁਲਸ ਨਾਲ ਸਾਂਝੀ ਕਾਰਵਾਈ ਕਰਦਿਆਂ ਹਰਿਆਣਾ ਦੇ ਭਿਵਾਨੀ ਤੋਂ ਚਲਾਏ ਜਾ ਰਹੇ ਇਕ ਹਾਈਟੈੱਕ ਅੰਤਰਰਾਜੀ ਨਕਲ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਸ ਇੰਸਪੈਕਟਰ ਜਨਰਲ (ਆਈ. ਜੀ. ਪੀ.) ਨੀਲਾਂਬਰੀ ਜਗਦਾਲੇ ਨੇ ਸਪੱਸ਼ਟ ਕੀਤਾ ਕਿ ਇਹ ਪੇਪਰ ਲੀਕ ਦਾ ਮਾਮਲਾ ਨਹੀਂ, ਸਗੋਂ ਆਧੁਨਿਕ ਟੈਕਨਾਲੋਜੀ ਰਾਹੀਂ ਚਲਾਇਆ ਜਾ ਰਿਹਾ ਇਕ ਸੰਗਠਿਤ ਨਕਲ ਰੈਕੇਟ ਹੈ। ਹੁਣ ਤੱਕ ਇਸ ਮਾਮਲੇ 'ਚ 10 ਹੈਂਡਲਰਾਂ ਅਤੇ 25 ਪ੍ਰੀਖਿਆਰਥੀਆਂ ਸਮੇਤ ਕੁੱਲ੍ਹ 35 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਕੁੱਲ੍ਹ 13 ਹੈਂਡਲਰਾਂ ਦੀ ਪਛਾਣ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ ਤੇ ਪਵੇਗਾ ਭਾਰੀ ਮੀਂਹ, Alert 'ਤੇ ਇਹ ਜ਼ਿਲ੍ਹੇ

ਇੰਸਪੈਕਟਰ ਜਨਰਲ ਨੇ ਦੱਸਿਆ ਕਿ 19 ਜੁਲਾਈ ਨੂੰ ਮਿਲੀ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਫਰੀਦਕੋਟ ਦੇ ਸੋਸਾਇਟੀ ਨਗਰ ਸਥਿਤ ਇਕ ਮਕਾਨ 'ਚ ਛਾਪਾ ਮਾਰ ਕੇ ਉੱਥੇ ਬਣਾਏ ਗਏ ਅਸਥਾਈ ਕੰਟਰੋਲ ਰੂਮ ਦਾ ਪਰਦਾਫ਼ਾਸ਼ ਕੀਤਾ। ਉੱਥੋਂ ਵਾਇਰਲੈੱਸ ਟ੍ਰਾਂਸਮੀਟਰ, ਮੋਡੀਫਾਈਡ ਮੋਬਾਇਲ ਫੋਨ ਅਤੇ ਉੱਤਰ ਭੇਜਣ ਲਈ ਤਾਇਨਾਤ ਹੈਂਡਲਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ਜਾਂਚ 'ਚ ਸਾਹਮਣੇ ਆਇਆ ਕਿ ਭਿਵਾਨੀ ’ਚ ਬੈਠਾ ਇਕ ਪ੍ਰੀਖਿਆਰਥੀ ਸਪਾਈ ਕੈਮਰੇ ਨਾਲ ਪ੍ਰਸ਼ਨ-ਪੱਤਰ ਦੀਆਂ ਤਸਵੀਰਾਂ ਲੈ ਕੇ ਹੈਂਡਲਰ ਸਾਜਨ ਨੂੰ ਭੇਜਦਾ ਸੀ। ਪ੍ਰਸ਼ਨ ਹੱਲ ਹੋਣ ਤੋਂ ਬਾਅਦ ਉੱਤਰ ਫਰੀਦਕੋਟ ਸਥਿਤ ਕੰਟਰੋਲ ਰੂਮ ਪਹੁੰਚਾਏ ਜਾਂਦੇ ਸਨ, ਜਿੱਥੋਂ ਵਾਇਰਲੈੱਸ ਉਪਕਰਨਾਂ ਰਾਹੀਂ ਪ੍ਰੀਖਿਆ ਕੇਂਦਰਾਂ ’ਚ ਮੌਜੂਦ ਪ੍ਰੀਖਿਆਰਥੀਆਂ ਤੱਕ ਜਵਾਬ ਪਹੁੰਚਾਏ ਜਾਂਦੇ ਸਨ। ਪੁਲਸ ਨੇ ਸਮਾਂ ਰਹਿੰਦੇ ਕਾਰਵਾਈ ਕਰਕੇ ਪੂਰੇ ਨੈੱਟਵਰਕ ਨੂੰ ਨਾਕਾਮ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਆਈ. ਜੀ. ਪੀ. ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 200 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ਤਾਇਨਾਤ ਕੀਤਾ ਗਿਆ। ਪੁਲਸ ਨੇ 38 ਮੋਡੀਫਾਈਡ ਮੋਬਾਇਲ ਫੋਨ, 21 ਅਤਿ-ਸੂਖਮ ਵਾਇਰਲੈੱਸ ਈਅਰਪੀਸ ਅਤੇ ਦੋ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ 'ਚੋਂ 33 ਮੋਬਾਇਲ ਫੋਨ ਦਿੱਲੀ ਤੋਂ ਖ਼ਰੀਦੇ ਗਏ ਸਨ, ਜਿਨ੍ਹਾਂ ਨੂੰ ਯੂਟਿਊਬ ਟਿਊਟੋਰੀਅਲ ਦੀ ਮਦਦ ਨਾਲ ਮੋਡੀਫਾਈ ਕਰ ਕੇ ਉਨ੍ਹਾਂ 'ਚ ਰੇਡੀਓ ਫ੍ਰੀਕੁਐਂਸੀ ਟ੍ਰਾਂਸਮੀਟਰ ਲਾਏ ਗਏ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਕਿਸ ਪਾਰਟੀ ਨਾਲ ਹੋਵੇਗਾ ਗਠਜੋੜ, ਨਾਇਬ ਸੈਣੀ ਦਾ ਵੱਡਾ ਬਿਆਨ

ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਤੱਕ ਦੀ ਜਾਂਚ 'ਚ ਕਿਸੇ ਵੀ ਸਰਕਾਰੀ ਕਰਮਚਾਰੀ, ਪ੍ਰੀਖਿਆ ਅਧਿਕਾਰੀ, ਸੁਪਰਵਾਈਜ਼ਰ ਜਾਂ ਪ੍ਰੀਖਿਆ ਕੇਂਦਰ ਦੇ ਸਟਾਫ਼ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਪੂਰਾ ਨੈੱਟਵਰਕ ਬਾਹਰੀ ਪੱਧਰ ਤੋਂ ਚਲਾਇਆ ਜਾ ਰਿਹਾ ਸੀ ਅਤੇ ਪ੍ਰੀਖਿਆਰਥੀਆਂ ਦਾ ਇਸਤੇਮਾਲ ਜ਼ਰੀਏ ਵਜੋਂ ਕੀਤਾ ਜਾ ਰਿਹਾ ਸੀ। ਇੰਸਪੈਕਟਰ ਜਨਰਲ ਨੇ ਦੱਸਿਆ ਕਿ 3 ਹੈਂਡਲਰ ਅਤੇ 4 ਪ੍ਰੀਖਿਆਰਥੀ ਅਜੇ ਵੀ ਫ਼ਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News