ਬੀਬੀ ਜਗੀਰ ਕੌਰ ਨੇ ਕੈਪਟਨ ਨੂੰ ਪਾਇਆ ਸਿਰੋਪਾਓ (ਵੀਡੀਓ)

Tuesday, Sep 10, 2019 - 06:58 PM (IST)

ਸੁਲਤਾਨਪੁਰ ਲੋਧੀ : ਕੈਬਨਿਟ ਮੀਟਿੰਗ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮੰਤਰੀ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਮੱਥਾ ਟੇਕਿਆ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਕਾਂਗਰਸ ਮੰਤਰੀਆਂ ਦਾ ਸਵਾਗਤ ਸੀਨੀਅਰ ਅਕਾਲੀ ਲੀਡਰ ਜਗੀਰ ਕੌਰ ਨੇ ਕੀਤਾ। ਜਗੀਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਇਲਾਵਾ ਉਨਾਂ ਦੇ ਨਾਲ ਪਹੁੰਚੇ ਹੋਰ ਕੈਬਨਿਟ ਮੰਤਰੀਆਂ ਨੂੰ ਵੀ ਸਿਰੋਪਾਓ ਭੇਂਟ ਕੀਤਾ। 

PunjabKesari

ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਤੇ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਜਗੀਰ ਕੌਰ ਕਾਂਗਰਸੀ ਮੰਤਰੀਆਂ ਨੂੰ ਸਿਰੋਪਾਓ ਭੇਂਟ ਕਰ ਰਹੀ ਹੈ। ਗੁਰੂਘਰ 'ਚ ਨਤਮਸਤਕ ਹੋਣ ਤੋਂ ਬਾਅਦ ਮੁੱਖ ਮਤੰਰੀ ਨੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੂੰ ਵਾਪਸ ਭੇਜ ਦਿੱਤਾ।

PunjabKesari

ਦਰਅਸਲ ਮੰਤਰੀ ਸੋਨੀ ਦੀ ਸਿਹਤ ਠੀਕ ਨਹੀਂ ਸੀ, ਇਸ ਲਈ ਕੈਪਟਨ ਨੇ ਓ. ਪੀ. ਸੋਨੀ ਨੂੰ ਘਰ ਜਾ ਕੇ ਆਰਾਮ ਕਰਨ ਦੀ ਸਲਾਹ ਦਿੱਤੀ। ਮੀਟਿੰਗ 'ਚ ਕਰਤਾਰਪੁਰ ਲਾਂਘੇ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਚਰਚਾ ਕੀਤੀ ਜਾ ਸਕਦੀ ਹੈ।

PunjabKesari

PunjabKesari


author

Gurminder Singh

Content Editor

Related News