SGPC ਚੋਣ ਹਾਰਨ ਮਗਰੋਂ ਗੁੱਸੇ ''ਚ ਆਹ ਕੀ ਬੋਲ ਗਏ ਬੀਬੀ ਜਗੀਰ ਕੌਰ (ਵੀਡੀਓ)

Monday, Oct 28, 2024 - 03:51 PM (IST)

ਅੰਮ੍ਰਿਤਸਰ (ਵੈੱਬ ਡੈਸਕ): ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਬੀਬੀ ਜਗੀਰ ਕੌਰ ਨੂੰ ਹਰਾ ਕੇ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਚੋਣਾਂ ਵਿਚ ਮਿਲੀ ਹਾਰ ਮਗਰੋਂ ਬੀਬੀ ਜਗੀਰ ਕੌਰ ਦਾ ਤਲਖ਼ੀ ਭਰਿਆ ਬਿਆਨ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੌਮ ਤਾਂ ਜਾਗ ਪਈ ਹੈ, ਪਰ ਜਿਹੜੇ 13-14 ਸਾਲਾਂ ਤੋਂ ਗੁਰੂ ਦਾ ਧਾਨ ਖਾ ਰਹੇ ਹਨ, ਜਿੰਨ੍ਹਾਂ ਨੂੰ ਲਾਲਚ ਪਏ ਹਨ, ਉਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ।  ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਸੋਚਦੀ ਸੀ ਕਿ ਇਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਹੋਣਗੀਆਂ, ਪਰ ਇਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਬੰਦੀਛੋੜ ਦਿਵਸ ਮੌਕੇ ਇਨ੍ਹਾਂ ਗੁਰਦੁਆਰਿਆਂ 'ਚ ਨਹੀਂ ਕੀਤੀ ਜਾਵੇਗੀ ਦੀਪਮਾਲਾ, ਜਾਣੋ ਵਜ੍ਹਾ

ਉਨ੍ਹਾਂ ਨੇ ਮੰਗ ਕੀਤੀ ਕਿ ਤੁਰੰਤ ਆਮ ਚੋਣਾਂ ਹੋਣੀਆਂ ਚਾਹੀਦੀਆਂ ਹਨ, ਨਹੀਂ ਤਾਂ ਕੌਮ ਨਹੀਂ ਬੱਚ ਸਕਦੀ ਸੀ। ਆਮ ਚੋਣਾਂ ਹੋਣਗੀਆਂ ਤਾਂ ਹੀ ਇਹ ਲਹੂ ਪੀਣੀਆਂ ਜੌਕਾਂ ਕੌਮ ਤੋਂ ਲੱਥਣਗੀਆਂ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਮੈਂਬਰ ਖਰੀਦਣ ਦਾ ਵੀ ਦੋਸ਼ ਲਗਾਇਆ। ਇੱਥੇ ਦੱਸ ਦਈਏ ਕਿ ਇਸ ਵਾਰ ਦੀਆਂ ਚੋਣਾਂ ਵਿਚ ਐਡਵੋਕੇਟ ਧਾਮੀ ਨੂੰ 107 ਵੋਟਾਂ ਮਿਲੀਆਂ ਹਨ, ਜਦਕਿ ਬੀਬੀ ਜਗੀਰ ਕੌਰ ਨੂੰ ਮਹਿਜ਼ 33 ਵੋਟਾਂ ਪ੍ਰਾਪਤ ਹੋਈਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News