ਜੇਲ ਅਧਿਕਾਰੀ ਸਮਝਦੇ ਸਨ ਵੱਡੀ ਭੈਣ : ਜਗੀਰ ਕੌਰ

12/04/2018 9:24:04 PM

ਕਪੂਰਥਲਾ (ਬਿਊਰੋ)- ਲੋਕ ਮੇਰੇ ਕੋਲੋਂ ਡਰਦੇ ਨਹੀਂ ਸਗੋਂ ਸਤਿਕਾਰ ਵਜੋਂ ਪੈਰੀਂ ਹੱਥ ਲਗਾ ਦਿੰਦੇ ਹਨ। ਜੇ ਕੋਈ ਡਰਦਾ ਹੋਵੇ ਤਾਂ ਉਹ ਸਗੋਂ ਡਾਂਗ ਮਾਰਦਾ ਹੈ ਨਾ ਕਿ ਆਦਰ-ਸਤਿਕਾਰ ਕਰਦਾ ਹੈ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਦੋਂ ਉਹ ਕਪੂਰਥਲਾ ਜੇਲ ਵਿਚ ਗਈ ਸੀ ਤਾਂ ਉਸ ਨੂੰ ਆਪਣੀ ਵੱਡੀ ਭੈਣ ਦੇ ਨਾਤੇ ਜੇਲ ਅਧਿਕਾਰੀਆਂ ਨੇ ਪੈਰੀਂ ਹੱਥ ਲਗਾਇਆ ਸੀ ਨਾ ਕਿ ਉਸ ਦੇ ਡਰੋਂ।

ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਜੇਲ੍ਹ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਕਰਮਜੀਤ ਸਿੰਘ, ਅਸਿਸਟੈਂਟ ਸੁਪਰੀਟੈਂਡੇਂਟ ਗੁਰਮੀਤ ਸਿੰਘ ਅਤੇ ਮੈਡੀਕਲ ਅਫਸਰ ਕਮਲੇਸ਼ ਨੇ ਪੈਰੀਂ ਹੱਥ ਲਗਾਇਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਧੀ ਨੂੰ ਜ਼ਬਰਨ ਤਾਲਾਬੰਦੀ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ।


Sunny Mehra

Content Editor

Related News