ਸਮਰਥਨ ਮੁੱਲ ਵਧਾਉਣ ''ਚ ਬੀਬੀ ਬਾਦਲ ਦਾ ਅਹਿਮ ਯੋਗਦਾਨ : ਚੀਮਾ
Sunday, Jul 08, 2018 - 07:09 AM (IST)

ਮਾਨਸਾ (ਸੰਦੀਪ ਮਿੱਤਲ) - ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਉਪ ਚੇਅਰਮੈਨ ਪੰਜਾਬ ਮੰਡੀ ਬੋਰਡ ਰਵਿੰਦਰ ਸਿੰਘ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਸਾਉਣੀ ਫ਼ਸਲਾਂ ਦੇ ਵਧਾਏ ਗਏ ਸਮਰਥਨ ਮੁੱਲ ਬਾਰੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਬਾਦਲ ਵੱਲੋਂ ਪਾਏ ਯੋਗਦਾਨ ਸਦਕਾ ਅੱਜ ਉਨ੍ਹਾਂ ਦਾ ਆੜ੍ਹਤੀ ਐਸੋਸੀਏਸ਼ਨ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਝੋਨੇ, ਮੱਕੀ ਅਤੇ ਕਪਾਹ ਦਾ ਸਮਰਥਨ ਮੁੱਲ ਵਧਣ ਨਾਲ ਪੰਜਾਬ ਦੇ 20 ਲੱਖ ਕਿਸਾਨ ਪਰਿਵਾਰਾਂ ਨੂੰ 4600 ਕਰੋੜ ਰੁਪਏ ਦਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ 30 ਹਜ਼ਾਰ ਆੜ੍ਹਤੀ ਪਰਿਵਾਰਾਂ ਨੂੰ ਵੀ ਫਾਇਦਾ ਹੋਵੇਗਾ ਤੇ ਪੰਜਾਬ ਮੰਡੀ ਬੋਰਡ ਨੂੰ 300 ਕਰੋੜ ਦੀ ਮਾਰਕੀਟ ਫੀਸ ਤੇ ਪੇਂਡੂ ਵਿਕਾਸ ਫੰਡ ਦੇ ਰੂਪ 'ਚ ਵਾਧੂ ਆਮਦਨ ਹੋਵੇਗੀ। ਚੀਮਾ ਨੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਵੱਲੋਂ ਮਲੋਟ ਵਿਖੇ ਹੋਣ ਵਾਲੀ ਧੰਨਵਾਦ ਰੈਲੀ 'ਚ ਬੀਬੀ ਹਰਸਿਮਰਤ ਬਾਦਲ ਦਾ ਵੱਡੇ ਪੱਧਰ 'ਤੇ ਸੂਬੇ ਦੇ ਕਿਸਾਨਾਂ ਅਤੇ ਆੜ੍ਹਤੀ ਵੀਰਾਂ ਵੱਲੋਂ ਵੱਡਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਨਕੱਈ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਸਕੱਤਰ ਸੁਰਿੰਦਰ ਪਿੰਟਾ, ਰਮੇਸ਼ ਕੁਮਾਰ ਮੇਸ਼ੀ, ਮਨੀਸ਼ ਕੁਮਾਰ ਬੱਬੀ, ਤੇਜਿੰਦਰ ਕੁਮਾਰ ਭਿਖੀ, ਵਿਨੋਦ ਕੁਮਾਰ ਕਾਲੀ ਸਾਬਕਾ ਉਪ ਚੇਅਰਮੈਨ, ਜ਼ਿਲਾ ਪ੍ਰਧਾਨ ਸ਼ਾਮ ਲਾਲ ਧਲੇਵਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਆੜ੍ਹਤੀ ਅਤੇ ਕਿਸਾਨ ਹਾਜ਼ਰ ਸਨ।