ਭਵਾਨੀਗੜ੍ਹ ’ਚ ਦੂਜੇ ਦਿਨ ਵੀ ਸਿੱਖਿਆ ਮੰਤਰੀ ਦਾ ਜ਼ਬਰਦਸਤ ਵਿਰੋਧ, ਪੁਲਸ ਨੇ ਹਿਰਾਸਤ ’ਚ ਲਏ 6 ਅਧਿਆਪਕ
Sunday, Aug 29, 2021 - 03:00 PM (IST)
ਭਵਾਨੀਗੜ੍ਹ (ਵਿਕਾਸ): ਰੋਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ.ਐੱਡ.ਟੈੱਟ. ਪਾਸ ਯੂਨੀਅਨ ਵੱਲੋਂ ਐਤਵਾਰ ਨੂੰ ਅੱਜ ਲਗਾਤਾਰ ਦੂਜੇ ਦਿਨ ਭਵਾਨੀਗੜ੍ਹ 'ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਵਿਰੋਧ ਕੀਤਾ ਗਿਆ। ਸਿੰਗਲਾ ਅੱਜ ਨੇੜਲੇ ਪਿੰਡ ਕਾਕੜਾ ਵਿਖੇ 75 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਸਿੱਖਿਆ ਮੰਤਰੀ ਦੇ ਸਮਾਗਮ ’ਚ ਪੁੱਜਣ ਤੋਂ ਠੀਕ ਦਸ ਕੁ ਮਿੰਟ ਪਹਿਲਾਂ ਬੇਰੁਜ਼ਗਾਰ ਅਧਿਆਪਕ ਸਮਾਗਮ ਵਾਲੀ ਥਾਂ 'ਤੇ ਆ ਪੁੱਜੇ ਜਿਨ੍ਹਾਂ ਨੂੰ ਪਹਿਲਾਂ ਹੀ ਮੁਸਤੈਦ ਖੜ੍ਹੀ ਪੁਲਸ ਨੇ ਦਬੋਚ ਲਿਆ ਤੇ ਪੁਲਸ ਨੇ ਅਧਿਆਪਕਾਂ ਨਾਲ ਖਿੱਚ ਧੂਹ ਕਰਦਿਆਂ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਤੇ ਬੱਸ 'ਚ ਬਿਠਾ ਕੇ ਭਵਾਨੀਗੜ੍ਹ ਥਾਣੇ ਲੈ ਗਈ।
ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਵਿਜੈਇੰਦਰ ਸਿੰਗਲਾ ਦਾ ਜ਼ਬਰਦਸਤ ਵਿਰੋਧ, ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਥਾਣੇ ’ਚ ਡੱਕਿਆ
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਆਪਣੇ ਹਲਕੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬੀਤੇ ਦਿਨ ਨੇੜਲੇ ਪਿੰਡ ਫੱਗੂਵਾਲਾ ਦੇ ਸਰਕਾਰੀ ਸਕੂਲ ਵਿਖੇ ਪਹੁੰਚੇ ਸਿੰਗਲਾ ਦੇ ਪ੍ਰੋਗਰਾਮ ਦੇ ਬਾਹਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਿੰਗਲਾ ਦੇ ਪ੍ਰੋਗਰਾਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਸ ਨੇ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਤੇ ਉਨ੍ਹਾਂ ਦੀ ਖਿੱਚ ਧੂਅ ਕਰਦੇ ਹੋਏ ਪ੍ਰਦਰਸ਼ਨਕਾਰੀ 8 ਅਧਿਆਪਕਾਂ ਨੂੰ ਪੁਲਸ ਨੇ ਆਪਣੇ ਹਿਰਾਸਤ ’ਚ ਲੈ ਲਿਆ ਤੇ ਭਵਾਨੀਗੜ੍ਹ ਥਾਣੇ ਵਿੱਚ ਡੱਕ ਦਿੱਤਾ।
ਇਹ ਵੀ ਪੜ੍ਹੋ : ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ 'ਤੇ ਚੜ੍ਹਿਆ ਪੁਲਸ ਅੜਿੱਕੇ