ED ਦੀ ਛਾਪੇਮਾਰੀ ਮਗਰੋਂ ਭਾਜਪਾ 'ਚ ਜਾਣ ਦੀਆਂ ਚਰਚਾਵਾਂ 'ਤੇ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਦਾ ਵੱਡਾ ਬਿਆਨ

Friday, Aug 25, 2023 - 10:47 AM (IST)

ED ਦੀ ਛਾਪੇਮਾਰੀ ਮਗਰੋਂ ਭਾਜਪਾ 'ਚ ਜਾਣ ਦੀਆਂ ਚਰਚਾਵਾਂ 'ਤੇ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਦਾ ਵੱਡਾ ਬਿਆਨ

ਲੁਧਿਆਣਾ - ਇੱਕ ਵੱਡੀ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਛਾਪਾ ਮਾਰਿਆ। ਵੀਰਵਾਰ ਨੂੰ ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਰਹਿਣ ਵਾਲੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ 'ਤੇ ਈਡੀ ਦੀ ਛਾਪੇਮਾਰੀ 12 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਭਾਰਤ ਭੂਸ਼ਣ ਦੀ ਪਤਨੀ ਮਮਤਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 7 ਵਜੇ ਈਡੀ ਦੇ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਹ ਮੰਦਰ ਗਈ ਹੋਈ ਸੀ। ਘਰ ਆਉਣ 'ਤੇ ਪਤਾ ਲੱਗਾ ਕਿ ਅਧਿਕਾਰੀ ਵਿਜੀਲੈਂਸ ਮਾਮਲੇ 'ਚ ਤਲਾਸ਼ੀ ਲੈਣ ਆਏ ਹਨ। ਈਡੀ ਨੇ ਕਿਸੇ ਵੀ ਤਰ੍ਹਾਂ ਨਾਲ ਉਸ ਦੇ ਘਰ ਛਾਪੇਮਾਰੀ ਨਹੀਂ ਕੀਤੀ। 12  ਘੰਟੇ ਤੱਕ ਚੱਲੀ ਇਸ ਛਾਪੇਮਾਰੀ ਤੋਂ ਬਾਅਦ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਡੀ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਨਹੀਂ ਕੀਤੀ ਸਗੋਂ ਤਲਾਸ਼ੀ ਲਈ ਸੀ।

ਇਹ ਵੀ ਪੜ੍ਹੋ : ਅਰਹਰ ਅਤੇ ਮਾਂਹ ਤੋਂ ਬਾਅਦ ਹੁਣ ਛੋਲਿਆਂ ਦੀ ਦਾਲ ਵੀ ਹੋਈ ਮਹਿੰਗੀ, 20 ਫੀਸਦੀ ਵਧੀ ਕੀਮਤ

ਉਸ ਦਾ ਕਹਿਣਾ ਹੈ ਕਿ ਜੇਕਰ ਵਿਜੀਲੈਂਸ ਵੱਲੋਂ ਕਿਸੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਈ.ਡੀ ਇੱਕ ਵਾਰ ਤਲਾਸ਼ੀ ਲਈ ਜ਼ਰੂਰ ਆਉਂਦੀ ਹੈ। ਆਸ਼ੂ ਦੇ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਹੈ, ਇਸ ਲਈ ਛਾਪੇਮਾਰੀ ਵਰਗੀ ਕੋਈ ਗੱਲ ਨਹੀਂ ਹੈ। ਭਾਜਪਾ 'ਚ ਸ਼ਾਮਲ ਹੋਣ ਦੀਆਂ ਸਾਰੀਆਂ ਚਰਚਾਵਾਂ 'ਤੇ ਵਿਰਾਮ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਆਸ਼ੂ ਕਾਂਗਰਸੀ ਸਨ, ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਦੱਸ ਦੇਈਏ ਕਿ ਵੀਰਵਾਰ ਸਵੇਰੇ ਜਿਵੇਂ ਹੀ ਈ.ਡੀ. ਵਲੋਂ ਛਾਪੇਮਾਰੀ ਹੋਈ ਤਾਂ ਆਸ਼ੂ ਅਤੇ ਉਸ ਦੇ ਪਰਿਵਾਰ ਨੂੰ ਘਰ ਦੇ ਅੰਦਰ ਹੀ ਰੋਕ ਲਿਆ ਗਿਆ। ਉਸ ਦਾ ਮੋਬਾਇਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਛਾਪੇਮਾਰੀ ਦੌਰਾਨ 2-3 ਕਰੋੜ ਰੁਪਏ ਦੀ ਨਕਦੀ ਅਤੇ ਕਈ ਬੈਂਕ ਖਾਤੇ ਜ਼ਬਤ ਕੀਤੇ ਗਏ ਹਨ, ਜਦਕਿ ਕੁਝ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ

ਇਹ ਕਾਰਵਾਈ ਪੰਜਾਬ ਦੇ ਚਰਚਿਤ ਅਨਾਜ ਘਪਲੇ ਦੇ ਸਬੰਧ ਵਿੱਚ ਕੀਤੀ ਗਈ ਹੈ, ਜੋ ਕਿ ਆਸ਼ੂ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਹੁੰਦਿਆਂ ਹੋਇਆ ਸੀ। ਸੂਤਰਾਂ ਅਨੁਸਾਰ ਈ.ਡੀ. ਅਧਿਕਾਰੀਆਂ ਦੀਆਂ ਵੱਖਰੀਆਂ ਟੀਮਾਂ, ਜਿਨ੍ਹਾਂ ਵਿੱਚ 150 ਤੋਂ ਵੱਧ ਅਰਧ ਸੈਨਿਕ ਬਲਾਂ ਦੇ ਜਵਾਨ ਸ਼ਾਮਲ ਸਨ, ਉਨ੍ਹਾਂ ਨੇ ਵੀਰਵਾਰ ਸਵੇਰੇ ਲੁਧਿਆਣਾ ਅਤੇ ਨਵਾਂਸ਼ਹਿਰ ਵਿੱਚ ਕਈ ਘਰਾਂ, ਦਫ਼ਤਰਾਂ ਅਤੇ ਵਪਾਰਕ ਇਮਾਰਤਾਂ ਸਮੇਤ ਲਗਭਗ 25 ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।

ਪਤਾ ਲੱਗਾ ਹੈ ਕਿ ਆਸ਼ੂ ਦੇ ਸਾਬਕਾ ਪੀ.ਏ. ਇੰਦਰਜੀਤ ਇੰਡੀ ਅਤੇ ਇੱਕ ਹੋਰ ਸਾਥੀ ਪੰਕਜ ਮਲਹੋਤਰਾ ਮੀਨੂੰ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਟੀਮ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਕੁਝ ਕਾਗਜ਼ਾਤ ਜ਼ਬਤ ਕੀਤੇ, ਜਦਕਿ ਇਸ ਮਾਮਲੇ 'ਚ ਠੇਕੇਦਾਰ ਤੇਲੂ ਰਾਮ ਦੇ ਘਰ ਵੀ ਛਾਪਾ ਮਾਰਿਆ।

ਇਹ ਵੀ ਪੜ੍ਹੋ :  ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News