‘ਆਪ’ ਵਿਧਾਇਕਾਂ ਲਈ ਭਾਜਪਾ ਕਰੋੜਾਂ ਦੀ ਬੋਲੀ ਲਾ ਰਹੀ ਪਰ ਕੋਈ ਵਿਕਣ ਨੂੰ ਤਿਆਰ ਨਹੀਂ: ਭਗਵੰਤ ਮਾਨ

12/19/2022 1:01:49 PM

ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਲਈ ਕਰੋੜਾਂ ਦੀ ਬੋਲੀ ਲਾ ਰਹੀ ਹੈ ਪਰ ਕੋਈ ਵੀ ਵਿਧਾਇਕ ਵਿਕਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਐਤਵਾਰ ਦਿੱਲੀ ’ਚ ਪਾਰਟੀ ਦੀ ਬੈਠਕ ਵਿਚ ਕਿਹਾ ਕਿ ਭਾਜਪਾ ਨੇ ਗੋਆ ਵਿਚ ‘ਆਪ’ ਵਿਧਾਇਕਾਂ ਲਈ ਕਰੋੜਾਂ ਦੀ ਬੋਲੀ ਲਾਈ ਪਰ ਕੋਈ ਵੀ ਨਹੀਂ ਵਿਕਿਆ। ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਵੀ ਉਨ੍ਹਾਂ ਨੂੰ ਖਾਲੀ ਹੱਥ ਮੋੜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ

ਮੁੱਖ ਮੰਤਰੀ ਨੇ ਵਿਅੰਗ ਕੱਸਦੇ ਹੋਏ ਕਿਹਾ ਕਿ ਅਜੇ ਤੱਕ ਕਾਂਗਰਸ ਹਿਮਾਚਲ ਵਿਚ ਆਪਣਾ ਮੰਤਰੀ ਮੰਡਲ ਨਹੀਂ ਬਣਾ ਸਕੀ ਹੈ। ਸਰਕਾਰ ਬਣਨ ਤੋਂ ਬਾਅਦ ਜੇਕਰ ਇਹ ਪਾਰਟੀ ਇੰਨਾ ਸਮਾਂ ਲਾਵੇਗੀ ਤਾਂ ਭਾਜਪਾ ਨੂੰ ਤੋੜ-ਭੰਨ ਕਰਨ ਦਾ ਮੌਕਾ ਮਿਲ ਜਾਵੇਗਾ। ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ 13 ਫ਼ੀਸਦੀ ਵੋਟਾਂ ਲੈ ਕੇ ਗਈ ਹੈ ਅਤੇ ਇਸ ਕਾਰਨ ਆਮ ਆਦਮੀ ਪਾਰਟੀ ਇਕ ਰਾਸ਼ਟਰੀ ਪਾਰਟੀ ਬਣ ਗਈ ਹੈ। ਪੰਜਾਬ ’ਚ ਸਰਕਾਰ ਬਣੀ ਨੂੰ 8-9 ਮਹੀਨੇ ਦਾ ਸਮਾਂ ਹੋਇਆ ਹੈ ਪਰ ਉਸ ਨੇ ਆਪਣੀਆਂ ਗਾਰੰਟੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਝਾਰਖੰਡ ਦੀ ਕੋਲਾ ਖਾਨ ਤੋਂ ਕੋਲਾ ਲੈ ਕੇ ਪਹਿਲੀ ਟ੍ਰੇਨ ਪੰਜਾਬ ’ਚ ਪਹੁੰਚ ਚੁੱਕੀ ਹੈ, ਜਿਸ ਨਾਲ 1500 ਕਰੋੜ ਰੁਪਏ ਦਾ ਲਾਭ ਹਰ ਸਾਲ ਬਿਜਲੀ ਬੋਰਡ ਨੂੰ ਹੋਵੇਗਾ। ਇਸ ਗਾਰੰਟੀ ਨੂੰ ਅਸੀਂ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਨਹੀਂ ਕੀਤਾ ਸੀ ਪਰ ਫਿਰ ਵੀ ਅਸੀਂ ਇਹ ਕੰਮ ਕਰ ਦਿੱਤਾ ਹੈ। ਜੋ ਸਰਕਾਰਾਂ ਚੰਗਾ ਕੰਮ ਕਰਦੀਆਂ ਹਨ, ਲੋਕ ਉਨ੍ਹਾਂ ਨੂੰ ਯਾਦ ਰੱਖਦੇ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ ਅੱਜ ਇਸ ਲਈ ਵੀ ਲੋਕਾਂ ਨੂੰ ਯਾਦ ਹੈ ਕਿ ਕਿਉਂਕਿ ਉਨ੍ਹਾਂ 23 ਸਾਲ ਦੀ ਉਮਰ ’ਚ ਦੇਸ਼ ਦੀ ਖਾਤਰ ਫਾਂਸੀ ਦਾ ਫੰਦਾ ਚੁੰਮਿਆ ਸੀ।

ਇਹ ਵੀ ਪੜ੍ਹੋ : ਫਰੀਦਕੋਟ ਵਿਖੇ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News