ਰਵਨੀਤ ਬਿੱਟੂ ਦੀ ਭਗਵੰਤ ਮਾਨ ''ਤੇ ਚੁਟਕੀ, ਦਿੱਤਾ ਹਾਸੋਹੀਣਾ ਬਿਆਨ

Tuesday, May 09, 2017 - 06:09 PM (IST)

ਰਵਨੀਤ ਬਿੱਟੂ ਦੀ ਭਗਵੰਤ ਮਾਨ ''ਤੇ ਚੁਟਕੀ, ਦਿੱਤਾ ਹਾਸੋਹੀਣਾ ਬਿਆਨ

ਲੁਧਿਆਣਾ : ਕਾਂਗਰਸੀ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਭਗਵੰਤ ਮਾਨ ''ਤੇ ਵੱਡਾ ਹਮਲਾ ਬੋਲਿਆ ਹੈ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦੀ ਪ੍ਰਧਾਨਗੀ ਦਾ ਅਹੁਦਾ ਸਿਰਫ ਇਸ ਲਈ ਮਿਲਿਆ ਹੈ ਕਿ ਕਿਉਂਕਿ ਉਹ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਜੀ ਹਜ਼ੂਰੀ ਕਰਦੇ ਹਨ।
ਇਸ ਦੌਰਾਨ ਬਿੱਟੂ ਨੇ ਭਗਵੰਤ ਮਾਨ ''ਤੇ ਚੁਟਕੀ ਲੈਂਦੇ ਹੋਏ ਮਾਨ ਨੂੰ ''ਯੈੱਸ ਮੈਨ'' ਕਰਾਰ ਦਿੱਤਾ। ਬਿੱਟੂ ਦਾ ਕਹਿਣਾ ਹੈ ਕਿ ਵੱਡੀ ਫੁੱਟ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਨੂੰ ਜੋੜੀ ਰੱਖਣ ਲਈ ਭਗਵੰਤ ਮਾਨ ਨੂੰ ਸਖਤ ਮਿਹਨਤ ਕਰਨੀ ਪਵੇਗੀ।


author

Gurminder Singh

Content Editor

Related News