ਭਾਬੀ ਕਮਲ ਕੌਰ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਜਾਣੋ ਕੀ ਹੋਇਆ ਖ਼ੁਲਾਸਾ
Tuesday, Jun 17, 2025 - 04:33 PM (IST)

ਬਠਿੰਡਾ (ਵਿਜੇ ਵਰਮਾ) : ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਦੇ ਕਤਲ ਮਾਮਲੇ 'ਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਰਿਪੋਰਟ 'ਚ ਇਹ ਸਾਫ਼ ਕੀਤਾ ਗਿਆ ਹੈ ਕਿ ਉਸ ਦੀ ਮੌਤ ਗਲਾ ਘੁੱਟਣ ਕਰਕੇ ਹੋਈ ਹੈ। ਹਾਲਾਂਕਿ ਮ੍ਰਿਤਕਾ ਦੇ ਸਰੀਰ 'ਤੇ ਕੁੱਝ ਸ਼ੱਕੀ ਨਿਸ਼ਾਨ ਮਿਲਣ ਦੇ ਬਾਵਜੂਦ ਯੌਨ ਉਤਪੀੜਨ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਸ ਦਾ ਕਹਿਣਾ ਹੈ ਕਿ ਸਵੈਬ ਅਤੇ ਬਿਸਰਾ ਦੇ ਫਾਰੈਂਸਿਕ ਨਤੀਜੇ ਆਉਣ 'ਤੇ ਹੀ ਇਸ ਸਬੰਧ 'ਚ ਅਖ਼ੀਰਲਾ ਨਤੀਜਾ ਕੱਢਿਆ ਜਾ ਸਕੇਗਾ।
ਕਮਲ ਕੌਰ ਦਾ ਪੋਸਟਮਾਰਟਮ 12 ਜੂਨ ਨੂੰ ਸਿਵਲ ਹਸਪਤਾਲ ਬਠਿੰਡਾ 'ਚ 3 ਸਰਕਾਰੀ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ ਸੀ। ਮੁੱਢਲੀ ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ। ਰਿਪੋਰਟ 'ਚ ਦਰਜ ਹੈ ਕਿ ਮ੍ਰਿਤਕਾ ਦੇ ਪੱਟ ਅਤੇ ਨਿੱਜੀ ਅੰਗਾਂ ਨੇੜੇ ਕੁੱਝ ਸ਼ੱਕੀ ਨਿਸ਼ਾਨ ਮਿਲੇ ਹਨ ਪਰ ਇਹ ਸਾਫ਼ ਨਹੀਂ ਹੋਇਆ ਕਿ ਇਹ ਨਿਸ਼ਾਨ ਯੌਨ ਉਤਪੀੜਨ ਦੇ ਹਨ ਜਾਂ ਕਿਸੇ ਹੋਰ ਕਾਰਨ ਕਰਕੇ ਬਣੇ ਹਨ।
ਫਾਰੈਂਸਿਕ ਰਿਪੋਰਟ 'ਤੇ ਟਿਕੀ ਜਾਂਚ
ਪੁਲਸ ਅਧਿਕਾਰੀ ਐੱਸ. ਪੀ. ਸਿਟੀ ਨਰਿੰਦਰ ਸਿੰਘ ਦੇ ਅਨੁਸਾਰ ਮ੍ਰਿਤਕਾ ਦੇ ਸਵੈਬ ਅਤੇ ਬਿਸਰਾ ਦੇ ਸੈਂਪਲ ਫਾਰੈਂਸਿਕ ਲੈਬ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਬਿਸਰਾ ਰਿਪੋਰਟ ਆਉਣ 'ਤੇ ਇਹ ਪਤਾ ਲੱਗੇਗਾ ਕਿ ਮ੍ਰਿਤਕਾ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ ਉਸ ਦਾ ਕਤਲ ਕੀਤਾ ਗਿਆ ਹੈ ਜਾਂ ਉਸ ਦੇ ਨਾਲ ਕੋਈ ਹੋਰ ਜ਼ਿਆਦਤੀ ਹੋਈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਦੀ ਭਿਆਨਕ ਹਾਦਸੇ 'ਚ ਮੌਤ, Raid ਕਰਕੇ ਵਾਪਸ ਜਾ ਰਹੀ ਸੀ ਟੀਮ (ਵੀਡੀਓ)
ਕਤਲ ਦਾ ਦੋਸ਼ੀ ਹਾਲੇ ਵੀ ਫ਼ਰਾਰ
ਇਸ ਸਨਸਨੀਖੇਜ਼ ਕਤਲਕਾਂਡ 'ਚ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸਦੇ ਸਾਥੀ ਨਾਮਜ਼ਦ ਹਨ। ਪੁਲਸ ਟੀਮਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਜਦੋਂ ਫਾਰੈਂਸਿਕ ਰਿਪੋਰਟ ਆਵੇਗੀ ਤਾਂ ਜਾਂਚ ਦੀ ਦਿਸ਼ਾ ਹੋਰ ਸਾਫ਼ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8