''ਮਿੱਠੀ ਕ੍ਰਾਂਤੀ'' ਨਾਲ ਹੋਵੇਗੀ ਕਿਸਾਨਾਂ ਦੀ ਆਮਦਨ ਦੁਗਣੀ : ਕੇਂਦਰੀ ਖੇਤੀਬਾੜੀ ਮੰਤਰਾਲਾ
Sunday, May 24, 2020 - 10:11 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰੀ ਖੇਤੀਬਾੜੀ ਮੰਤਰਾਲੇ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਆਪਣੇ ਟੀਚੇ ਦੇ ਤਹਿਤ ਸਰਕਾਰ ਸ਼ਹਿਦ ਮੱਖੀ ਪਾਲਣ ਨੂੰ ਉਤਸ਼ਾਹਿਤ ਕਰ ਰਹੀ ਹੈ। ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨ.ਸੀ.ਡੀ.ਸੀ.) ਦੁਆਰਾ ਆਯੋਜਿਤ ਵੈਬੀਨਾਰ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਨੇ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਸ਼ਹਿਦ ਮੱਖੀ ਪਾਲਣ ਦੇ ਲਈ 500 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਦੇ 5 ਸਭ ਤੋਂ ਵੱਡੇ ਉਤਪਾਦਕਾਂ ਵਿੱਚ ਸ਼ੁਮਾਰ ਹੈ। ਭਾਰਤ ਵਿੱਚ ਸਾਲ 2005-06 ਦੀ ਤੁਲਨਾ ਵਿੱਚ ਹੁਣ ਸ਼ਹਿਦ ਉਤਪਾਦਨ 242 ਫੀਸਦੀ ਵੱਧ ਗਿਆ ਹੈ, ਉਥੇ ਇਸ ਦੇ ਨਿਰਯਾਤ ਵਿੱਚ 265 ਫੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਵਧਦਾ ਸ਼ਹਿਦ ਨਿਰਯਾਤ ਇਸ ਗੱਲ ਦਾ ਪ੍ਰਮਾਣ ਹੈ ਕਿ ਮਧੂ ਮੱਖੀ ਪਾਲਣ 2024 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਕ ਰਹੇਗਾ। ਰਾਸ਼ਟਰੀ ਮਧੂ ਮੱਖੀ ਬੋਰਡ ਨੇ ਰਾਸ਼ਟਰੀ ਸ਼ਹਿਦ ਮੱਖੀ ਪਾਲਣ ਅਤੇ ਮਧੂ ਮਿਸ਼ਨ (ਐੱਨ.ਬੀ.ਐੱਚ.ਐੱਮ.) ਦੇ ਲਈ ਮਧੂ ਮੱਖੀ ਪਾਲਣ ਦੀ ਸਿਖਲਾਈ ਦੇ ਲਈ ਚਾਰ ਮੌਡਿਊਲ ਬਣਾਏ ਹਨ, ਜਿਸ ਜ਼ਰੀਏ ਦੇਸ਼ ਵਿੱਚ 30 ਲੱਖ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਇਨ੍ਹਾਂ ਨੂੰ ਸਰਕਾਰ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਜੌਹਨਸਨ ਐਂਡ ਜੌਹਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਉਤਪਾਦ ਦੀ ਵਿਕਰੀ ’ਤੇ ਲਾਈ ਰੋਕ (ਵੀਡੀਓ)
ਉਨ੍ਹਾਂ ਨੇ ਦੱਸਿਆ ਕਿ ਸਰਕਾਰ ਸ਼ਹਿਦ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਲਈ ਗਠਿਤ ਕੀਤੀ ਗਈ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰ ਰਹੀ ਹੈ। ਸਰਕਾਰ ਨੇ 'ਮਿੱਠੀ ਕ੍ਰਾਂਤੀ' ਦੇ ਤਹਿਤ 'ਹਨੀ ਮਿਸ਼ਨ' ਦਾ ਐਲਾਨ ਕੀਤਾ ਹੈ, ਜਿਸ ਦੇ ਚਾਰ ਭਾਗ ਹਨ, ਇਸ ਦਾ ਕਾਫੀ ਲਾਭ ਮਿਲੇਗਾ। ਮਧੂ ਮੱਖੀ ਪਾਲਣ ਦਾ ਕੰਮ ਗ਼ਰੀਬ ਵਿਅਕਤੀ ਵੀ ਘੱਟ ਪੂੰਜੀ ਨਾਲ ਜ਼ਿਆਦਾ ਮੁਨਾਫਾ ਪ੍ਰਾਪਤ ਕਰਨ ਦੇ ਲਈ ਕਰ ਸਕਦਾ ਹੈ। ਇਸ ਨਾਲ ਸ਼ਹਿਦ ਮੱਖੀ ਪਾਲਕਾਂ ਦੇ ਨਾਲ ਹੀ ਕਿਸਾਨਾਂ ਦੀ ਵੀ ਦਸ਼ਾ ਅਤੇ ਦਿਸ਼ਾ ਸੁਧਾਰਨ ਵਿੱਚ ਮਦਦ ਮਿਲੇਗੀ।
ਪੜ੍ਹੋ ਇਹ ਵੀ ਖਬਰ - ਹਰੇਕ ਵਿਦਿਆਰਥੀ ਦੀ ਸੋਚ : ‘12ਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਕੀ ਕੀਤਾ ਜਾ ਸਕੇ’
ਸ਼ਹਿਦ ਮੱਖੀ ਪਾਲਕਾਂ ਦੇ ਸਾਹਮਣੇ ਮਸਲਿਆਂ ਜਿਵੇਂ ਕਿ ਵਿਗਿਆਨਕ ਸ਼ਹਿਦ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨਾ, ਗੁਣਵੱਤਾ ਭਰੋਸਾ, ਘੱਟੋ ਘੱਟ ਸਮਰਥਨ ਮੁੱਲ, ਸ਼ਹਿਦ ਮੱਖੀ ਬਕਸਿਆਂ ਦੀ ਢੋਅ-ਢੁਆਈ, ਪ੍ਰੋਸੈੱਸਿੰਗ, ਪੈਕਿੰਗ, ਬਰਾਂਡਿੰਗ,ਟੈਸਟਿੰਗ,ਸ਼ਹਿਦ ਦਾ ਜੈਵਿਕ ਪ੍ਰਮਾਣੀਕਰਨ ਅਤੇ ਵੱਖ-ਵੱਖ ਸ਼ਹਿਦ ਮੱਖੀ ਉਤਪਾਦਾਂ ਬਾਰੇ ਵੀ ਸਰਕਾਰ ਵਿਚਾਰ ਕਰ ਰਹੀ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵੈਕਸੀਨ ਹਰ ਬੰਦੇ ਤੱਕ ਪਹੁੰਚਾਉਣੀ ਇਕ ਵੱਡੀ ਚੁਣੌਤੀ (ਵੀਡੀਓ)
ਪੜ੍ਹੋ ਇਹ ਵੀ ਖਬਰ - ਭਾਰ ਨੂੰ ਘੱਟ ਕਰਨ ’ਚ ਮਦਦ ਕਰੇ ਖੀਰੇ ਦਾ ਜੂਸ, ਗਰਮੀ ਤੋਂ ਵੀ ਦਿਵਾਏ ਰਾਹਤ