ਸੀਨੀਅਰ ਸਿਪਾਹੀ ਨੇ ਕਮਰੇ ’ਚ ਬੰਦ ਕਰਕੇ ਕੁੱਟੀ ਸੀਨੀਅਰ ਸਿਪਾਹੀ ਘਰਵਾਲੀ, ਮਾਮਲਾ ਦਰਜ

Saturday, Jul 27, 2024 - 04:27 PM (IST)

ਸੀਨੀਅਰ ਸਿਪਾਹੀ ਨੇ ਕਮਰੇ ’ਚ ਬੰਦ ਕਰਕੇ ਕੁੱਟੀ ਸੀਨੀਅਰ ਸਿਪਾਹੀ ਘਰਵਾਲੀ, ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ’ਚ ਸੀਨੀਅਰ ਸਿਪਾਹੀ ਵੱਲੋਂ ਕਮਰੇ ’ਚ ਬੰਦ ਕਰਕੇ ਆਪਣੀ ਸੀਨੀਅਰ ਸਿਪਾਹੀ ਪਤਨੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਇਸ ਸਬੰਧ ’ਚ ਥਾਣਾ ਵੁਮੈਨ ਪੁਲਸ ਨੇ ਉਕਤ ਸੀਨੀਅਰ ਸਿਪਾਹੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੀਨੀਅਰ ਸਿਪਾਹੀ ਗੁਰਮੀਤ ਕੌਰ ਪਤਨੀ ਅਸ਼ੋਕ ਮੁਮਾਰ ਸੀਨੀਅਰ ਸਿਪਾਹੀ ਵਾਸੀ ਨਿਊ ਡਿਫੈਂਸ ਕਾਲੌਨੀ ਸਤੀਏ ਵਾਲਾ ਨੇ ਦੱਸਿਆ ਕਿ ਉਹ ਸੀਨੀਅਰ ਸਿਪਾਹੀ ਪੀ. ਸੀ. ਆਰ. ਫਿਰੋਜ਼ਪੁਰ ਵਿਖੇ ਤਾਇਨਾਤ ਹੈ।

ਉਸ ਦਾ ਵਿਆਹ ਸੀਨੀਅਰ ਸਿਪਾਹੀ ਅਸ਼ੋਕ ਕੁਮਾਰ ਪੁੱਤਰ ਕਾਸਮ ਰਾਮ ਨਾਲ ਕਰੀਬ 10 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ 2 ਪੁੱਤਰ ਹਨ। ਸੀਨੀਅਰ ਸਿਪਾਹੀ ਅਸ਼ੋਕ ਕੁਮਾਰ ਇਸ ਵੇਲੇ ਗੰਨਮੈਨ ਸੈਸ਼ਨ ਜੱਜ ਫਿਰੋਜ਼ਪੁਰ ਵਿਖੇ ਡਿਊਟੀ ਨਿਭਾਅ ਰਿਹਾ ਹੈ। ਅਸ਼ੋਕ ਕੁਮਾਰ ਸ਼ਰਾਬ ਦੇ ਨਸ਼ੇ ਦਾ ਆਦੀ ਹੈ ਅਤੇ ਸ਼ਰਾਬ ਪੀ ਕੇ ਉਸ ਨਾਲ ਅਕਸਰ ਕੁੱਟਮਾਰ ਕਰਦਾ ਰਹਿੰਦਾ ਹੈ। ਪੀੜਤਾ ਨੇ ਦੱਸਿਆ ਕਿ ਉਹ ਬਿਨਾਂ ਗੱਲੋਂ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਹੈ।

ਗੁਰਮੀਤ ਕੌਰ ਨੇ ਦੱਸਿਆ ਕਿ ਬੀਤੀ 25 ਜੁਲਾਈ ਨੂੰ ਰਾਤ ਕਰੀਬ 11 ਵਜੇ ਅਸ਼ੋਕ ਕੁਮਾਰ ਨੇ ਉਸ ਨੂੰ ਸ਼ਰਾਬ ਦੇ ਨਸ਼ੇ ’ਚ ਗਾਲ੍ਹਾਂ ਕੱਢੀਆਂ ਅਤੇ ਧੱਕੇ ਮਾਰੇ। 26 ਜੁਲਾਈ ਨੂੰ ਕਰੀਬ 6 ਵਜੇ ਸਵੇਰੇ ਜਦੋਂ ਉਹ ਚਾਹ ਬਣਾਉਣ ਲੱਗੀ ਤਾਂ ਉਸ ਦੇ ਪਤੀ ਅਸ਼ੋਕ ਕੁਮਾਰ ਨੇ ਕਮਰੇ ’ਚ ਬੰਦ ਕਰਕੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ। ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News