ਸਿਹਤ ਵਿਭਾਗ ਦੇ ਹੈਲਪਰ ਦੀ ਕੁੱਟਮਾਰ, ਮੁਕੱਦਮਾ ਦਰਜ

Sunday, Apr 14, 2024 - 05:11 PM (IST)

ਸਿਹਤ ਵਿਭਾਗ ਦੇ ਹੈਲਪਰ ਦੀ ਕੁੱਟਮਾਰ, ਮੁਕੱਦਮਾ ਦਰਜ

ਫ਼ਰੀਦਕੋਟ (ਰਾਜਨ) : ਮੈਡੀਕਲ ਸੁਪਰੀਡੈਂਟ ਦੇ ਹੈਲਪਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਹੈਲਪਰ ਦਵਿੰਦਰ ਸ਼ਰਮਾ ਮੈਡੀਕਲ ਕੈਪਸ, ਫ਼ਰੀਦਕੋਟ ਨੇ ਥਾਣਾ ਸਿਟੀ ਪੁਲਸ ਨੂੰ ਬਿਆਨ ਕੀਤਾ ਕਿ ਪਿਛਲੇ ਮਹੀਨੇ ਵਿਭਾਗ ਵੱਲੋਂ ਆਰਜ਼ੀ ਤੌਰ ’ਤੇ ਹੈਲਪਰ ਰੱਖੇ ਗਏ ਸਨ। ਇਸ ਲਈ ਕੁੱਝ ਉਮੀਦਵਾਰ ਉਸ ਨੂੰ ਫੋਨ ਕਰਕੇ ਸਿਲੈਕਸ਼ਨ ਬਾਰੇ ਪੁੱਛਦੇ ਆ ਰਹੇ ਸਨ।

ਦਵਿੰਦਰ ਸ਼ਰਮਾ ਅਨੁਸਾਰ ਬੀਤੀ 12 ਅਪ੍ਰੈਲ ਨੂੰ ਜਦ ਉਹ ਸਥਾਨਕ ਆਰਾ ਮਾਰਕੀਟ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਲੱਗੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਗਾਲੀ-ਗਲੋਚ ਕਰਕੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਧਮਕੀਆਂ ਦਿੰਦੇ ਹੋਏ ਭੱਜ ਗਏ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਕਈ ਵਿਅਕਤੀ ਉਸ ਤੋਂ ਇਸ ਲਈ ਖਾਰ ਖਾਂਦੇ ਹਨ ਕਿ ਉਹ ਮੈਡੀਕਲ ਸੁਪਰੀਡੈਂਟ ਨਾਲ ਬਤੌਰ ਹੈਲਪਰ ਡਿਊਟੀ ਕਰਦਾ ਹੈ ਅਤੇ ਇਸੇ ਹੀ ਰੰਜਿਸ਼ਨ ਉਸ ਦੀ ਕੁੱਟਮਾਰ ਕੀਤੀ।


author

Babita

Content Editor

Related News