ਵੱਡੀ ਖ਼ਬਰ: ਹੁਣ ਬਠਿੰਡਾ ''ਚ ਪਤੀ ਨੇ ਦੋ ਬੱਚਿਆਂ ਸਮੇਤ ਪਤਨੀ ਨੂੰ ਮਾਰੀ ਗੋਲੀ, ਆਪ ਵੀ ਕੀਤੀ ਖ਼ੁਦਕੁਸ਼ੀ

Thursday, Oct 22, 2020 - 06:20 PM (IST)

ਵੱਡੀ ਖ਼ਬਰ: ਹੁਣ ਬਠਿੰਡਾ ''ਚ ਪਤੀ ਨੇ ਦੋ ਬੱਚਿਆਂ ਸਮੇਤ ਪਤਨੀ ਨੂੰ ਮਾਰੀ ਗੋਲੀ, ਆਪ ਵੀ ਕੀਤੀ ਖ਼ੁਦਕੁਸ਼ੀ

ਬਠਿੰਡਾ (ਕੁਨਾਲ ਬਾਂਸਲ,ਬਲਵਿੰਦਰ,ਵਿਜੈ): ਬਠਿੰਡਾ 'ਚ ਗ੍ਰਰੀਨ ਸਿਟੀ 'ਚ ਇਕ ਪਰਿਵਾਰ ਦੇ ਚਾਰ ਲੋਕਾਂ ਵਲੋਂ ਪਿਸਤੌਲ ਨਾਲ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਘਰ ਦੇ ਮਾਲਕ ਦਵਿੰਦਰ ਨੇ ਪਹਿਲਾਂ ਆਪਣੇ 2 ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰੀ ਅਤੇ ਫ਼ਿਰ ਖ਼ੁਦ ਸੁਸਾਇਡ ਕਰ ਲਇਆ।

ਇਹ ਵੀ ਪੜ੍ਹੋ: 5ਵੀਂ ਜਮਾਤ 'ਚ ਪੜ੍ਹਦੇ ਮਾਸੂਮ ਦੇ ਨਹੀਂ ਹਨ ਹੱਥ, ਇਕ ਪੈਰ ਦੇ ਕਮਾਲ ਨਾਲ ਜਿੱਤਿਆ ਸੂਬਾ ਪੱਧਰੀ ਮੁਕਾਬਲਾ

ਜਾਣਕਾਰੀ ਮੁਤਾਬਕ ਦਵਿੰਦਰ ਗਰਗ ਕਿਸੇ ਸਮੇਂ ਸ਼ਹਿਰ ਦੇ ਕੁਝ ਅਮੀਰਾਂ 'ਚ ਆਉਂਦਾ ਸੀ, ਜਿਸਦਾ ਕਾਫ਼ੀ ਪੈਸਾ ਚਿਟਫੰਡ ਕੰਪਨੀ 'ਚ ਡੁੱਬ ਗਿਆ ਸੀ। ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ।ਇਸ ਦੇ ਚੱਲਦਿਆਂ ਦਵਿੰਦਰ ਗਰਗ ਨੇ ਪਹਿਲਾਂ ਆਪਣੇ ਬੱਚਿਆਂ 14 ਸਾਲਾ ਕੁੜੀ, 10 ਸਾਲਾ ਮੁੰਡੇ ਅਤੇ ਪਤਨੀ ਨੂੰ ਆਪਣੇ ਲਾਇਸੈਂਸ ਰਿਵਾਲਵਰ ਨਾਲ ਗੋਲੀ ਮਾਰੀ ਅਤੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮੌਕੇ ਤੇ ਐੱਸ.ਐੱਸ.ਪੀ. ਬਠਿੰਡਾ ਤੇ ਹੋਰ ਪੁਲਸ ਪਾਰਟੀ ਪਹੁੰਚੀ। ਸੰਭਾਵਨਾ ਹੈ ਕਿ ਘਟਨਾ 'ਚ ਕਿਸੇ ਹੋਰ ਦਾ ਨਾਮ ਵੀ, ਕਿਓਂਕਿ ਉਕਤ ਨੇ 3 ਪੇਜ਼ ਦਾ ਇਕ ਸੁਸਾਇਡ ਨੋਟ ਵੀ ਛੱਡਿਆ ਹੈ।

ਇਹ ਵੀ ਪੜ੍ਹੋ: ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਪਰਿਵਾਰ ਸਮੇਤ ਲਾੜੀ ਲੈਣ ਗਿਆ ਲਾੜਾ

PunjabKesari

ਜ਼ਿਕਰਯੋਗ ਹੈ ਕਿ ਪੰਜਾਬ 'ਚ ਕੁੱਝ ਦਿਨ ਪਹਿਲਾਂ ਵੀ ਖ਼ੁਦਕੁਸ਼ੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਕਾਰਨ ਵੱਖ-ਵੱਖ ਰਹੇ। ਕੁੱਝ ਵਿਅਕਤੀਆਂ ਨੇ ਬੇਰੁਜ਼ਗਾਰੀ ਅਤੇ ਗਰੀਬੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਤਾਂ ਕਿਤੇ ਪ੍ਰੇਮ ਪ੍ਰਸੰਗ 'ਚ ਬੇਸਮਝ ਨੌਜਵਾਨ ਮੁੰਡੇ-ਕੁੜੀਆਂ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਇਕ ਰਿਪੋਰਟ ਮੁਤਾਬਕ ਪੰਜਾਬ 'ਚ ਖ਼ੁਦਕੁਸ਼ੀਆਂ ਦਾ ਇਹ ਰੁਝਾਨ ਆਉਣ ਵਾਲੇ ਸਮੇਂ ਲਈ ਭਿਆਨਕ ਸਿੱਧ ਹੋ ਸਕਦਾ ਹੈ। ਫ਼ਿਲਹਾਲ ਇਸ ਮਾਮਲੇ 'ਚ ਅਜੇ ਤੱਕ ਖ਼ੁਦਕੁਸ਼ੀ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ।ਇਸ  ਤੋਂ ਪਹਿਲਾਂ ਫਰੀਦਕੋਟ 'ਚ ਇਕ ਪਰਿਵਾਰ ਵਲੋਂ ਆਪਣੇ-ਆਪ ਨੂੰ ਅੱਗ ਲਗਾ ਕੇ ਜੀਵਨ ਲੀਲਾ ਖ਼ਤਮ ਕਰ ਲਈ ਗਈ ਸੀ।

ਇਹ ਵੀ ਪੜ੍ਹੋ: ਸ਼ਰਮਸਾਰ: 10ਵੀਂ 'ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ, ਸਦਮੇ 'ਚ ਪਰਿਵਾਰ


author

Shyna

Content Editor

Related News