ਜਲੰਧਰ ਤੋਂ ਬਾਅਦ ਹੁਣ ਬਠਿੰਡਾ 'ਚ ਰਜਬਾਹੇ 'ਚੋਂ ਮਿਲੀ 1 ਸਾਲਾ ਬੱਚੇ ਦੀ ਲਾਸ਼

07/12/2019 3:56:58 PM

ਬਠਿੰਡਾ(ਅਮਿਤ ਸ਼ਰਮਾ) : ਬਠਿੰਡਾ ਦੇ ਬੱਲੂਆਣਾ ਨਜ਼ਦੀਕ ਪੈਂਦੇ ਇਕ ਰਜਬਾਹੇ ਵਿਚੋਂ 1 ਸਾਲ ਦੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਫਿਲਹਾਲ ਅਜੇ ਬੱਚੇ ਦੀ ਮੌਤ ਦੇ ਕਾਰਨਾਂ ਪਤਾ ਨਹੀਂ ਲੱਗ ਸਕਿਆ ਹੈ।

ਇਸ ਘਟਨਾ ਬਾਰੇ ਜਿਵੇਂ ਹੀ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ। ਸਹਾਰਾ ਵਰਕਰ ਮੁਤਾਬਕ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਰਜਬਾਹੇ ਵਿਚ ਬੱਚੇ ਦੀ ਲਾਸ਼ ਤੈਅ ਰਹੀ ਸੀ, ਜਿਸ ਤੋਂ ਬਾਅਦ ਸਹਾਰਾ ਵਰਕਰਾਂ ਨੇ ਬੱਚੇ ਦੀ ਲਾਸ਼ ਰਜਬਾਰੇ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਈ। ਅਜੇ ਤੱਕ ਬੱਚੇ ਦੀ ਪਛਾਣ ਨਹੀਂ ਹੋਈ ਹੈ। ਡਾਕਟਰਾਂ ਮੁਤਾਬਕ ਪੋਰਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।


cherry

Content Editor

Related News