ਬਠਿੰਡਾ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਸਪਰੇਅ ਪੀ ਕੇ ਕੀਤੀ ਜੀਵਨ ਲੀਲਾ ਖ਼ਤਮ
Friday, Apr 30, 2021 - 01:39 PM (IST)
ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ’ਚ ਕਰਜ਼ੇ ਦੇ ਕਾਰਨ ਕਰੀਬ 35 ਸਾਲ ਦੇ ਇਕ ਹੋਰ ਕਿਸਾਨ ਵਲੋਂ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਕਿਸਾਨ ’ਤੇ ਕਰੀਬ 8 ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾ ਰਿਹ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਠਿੰਡਾ ਦੇ ਪਿੰਡ ਜੱਸੀ ਬਾਗ ਵਾਲੀ ਦੇ ਰਹਿਣ ਵਾਲੇ ਕਿਸਾਨ ਕੁਲਵੰਤ ਸਿੰਘ ਜਿਸ ਦੀ ਉਮਰ ਕਰੀਬ 35 ਸਾਲ ਸੀ, ਜਿਸ ’ਤੇ 8 ਲੱਖ ਰੁਪਏ ਦਾ ਕਰਜ਼ਾ ਸੀ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੀ ਖ਼ੌਫ਼ਨਾਕ ਤਸਵੀਰ, 16 ਮੌਤਾਂ ਕਾਰਨ ਦਹਿਸ਼ਤ 'ਚ ਲੋਕ, 516 ਦੀ ਰਿਪੋਰਟ ਪਾਜ਼ੇਟਿਵ
ਇਸੇ ਕਰਕੇ ਉਹ ਹਰ ਵੇਲੇ ਟੈਸ਼ਨ ’ਚ ਰਹਿੰਦਾ ਸੀ ਅਤੇ ਇਸ ਵਾਰ ਕਣਕ ਦੀ ਫ਼ਸਲ ਵੀ ਵਧੀਆ ਨਹੀਂ ਹੋਈ,ਜਿਸ ਕਾਰਨ ਉਸ ਨੂੰ ਹੋਰ ਟੈਂਸ਼ਨ ਹੋ ਗਏ ਅਤੇ ਅੱਜ ਸਵੇਰੇ ਉਹ ਕਰੀਬ 6 ਵਜੇ ਘਰੋਂ ਸਪਰੇਅ ਲੈ ਕੇ ਖ਼ੇਤਾਂ ’ਚ ਚਲਾ ਗਿਆ, ਜਿਥੇ ਉਸ ਨੇ ਸਵੇਰੇ ਸਪਰੇਅ ਪੀ ਲਈ ਅਤੇ ਘਰ ਆ ਕੇ ਉਸ ਦੀ ਮੌਤ ਹੋ ਗਈ।ਉੱਥੇ ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਕੁਲਵੰਤ ਸਿੰਘ ਦਾ ਪੂਰਾ ਕਰਜ਼ਾ ਮੁਆਫ ਕੀਤਾ ਜਾਵੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਉਨ੍ਹਾਂ ਵਲੋਂ ਸੰਘਰਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅਧਿਆਪਕ ਨੂੰ ਬਦਲੀ ਕਰਵਾਉਣੀ ਪਈ ਮਹਿੰਗੀ, ਪ੍ਰਿੰਸੀਪਲ ਨੇ ਗੁੱਸੇ ’ਚ ਆ ਕੇ ਪੱਟੀ ਦਾੜੀ ਤੇ ਲਾਹੀ ਪੱਗ