ਨਾਬਾਲਗਾ ਨੂੰ ਬੇਹੋਸ਼ ਕਰਕੇ ਨੌਜਵਾਨ ਨੇ ਮਿਟਾਈ ਆਪਣੀ ਹਵਸ

Sunday, Feb 23, 2020 - 12:04 PM (IST)

ਨਾਬਾਲਗਾ ਨੂੰ ਬੇਹੋਸ਼ ਕਰਕੇ ਨੌਜਵਾਨ ਨੇ ਮਿਟਾਈ ਆਪਣੀ ਹਵਸ

ਬਟਾਲਾ (ਬੇਰੀ) : ਨਾਬਾਲਗਾ ਨੂੰ ਬੇਹੋਸ਼ ਕਰ ਕੇ ਜਬਰ-ਜ਼ਨਾਹ ਕਰਨ ਵਾਲੇ ਨੌਜਵਾਨ ਵਿਰੁੱਧ ਥਾਣਾ ਕਾਦੀਆਂ ਦੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੀ ਜਾਣਕਾਰੀ 'ਚ 16 ਸਾਲਾ ਨਾਬਾਲਗਾ ਪੀੜਤਾ ਨੇ ਦੱਸਿਆ ਕਿ ਉਹ ਇਕ ਕਾਲਜ ਦੀ ਵਿਦਿਆਰਥਣ ਹੈ ਅਤੇ ਬੀਤੀ 5 ਫਰਵਰੀ ਨੂੰ ਉਹ ਅਤੇ ਉਸਦਾ ਦਾਦਾ ਘਰ ਵਿਚ ਇਕੱਲੇ ਸਨ ਕਿ ਰਾਤ 11 ਵਜੇ ਦੇ ਕਰੀਬ ਗੁਰਪ੍ਰੀਤ ਸਿੰਘ ਵਾਸੀ ਬਸਰਾਵਾਂ ਉਸਦੇ ਘਰ ਆ ਗਿਆ ਅਤੇ ਉਸਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਆਉਣ ਤੋਂ ਬਾਅਦ ਉਸਦੇ ਮੂੰਹ 'ਤੇ ਹੱਥ ਰੱਖ ਦਿੱਤਾ ਅਤੇ ਸਿਰ 'ਤੇ ਕਿਸੇ ਚੀਜ਼ ਨਾਲ ਵਾਰ ਕੀਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ ਅਤੇ ਕੁਝ ਸਮੇਂ ਬਾਅਦ ਜਦ ਉਸਨੂੰ ਹੋਸ਼ ਆਇਆ ਤਾਂ ਦੇਖਿਆ ਕਿ ਉਸਦੇ ਤਨ 'ਤੇ ਕੋਈ ਕੱਪੜਾ ਨਹੀਂ ਸੀ।

ਪੀੜਤਾ ਨੇ ਪੁਲਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਉਸਦੇ ਰੌਲਾ ਪਾਉਣ 'ਤੇ ਨੌਜਵਾਨ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸਦੇ ਨਾਲ ਉਸਦੀ ਮਰਜ਼ੀ ਤੋਂ ਬਿਨਾਂ ਜਬਰ-ਜ਼ਨਾਹ ਕੀਤਾ ਹੈ।


author

Baljeet Kaur

Content Editor

Related News