ਵਿਆਹ-ਪੁਰਬ ’ਤੇ 60 ਮੀਟਰ ਦੀ ਪੱਗੜੀ ਵਾਲਾ ਨਿਹੰਗ ਬਣਿਆ ਖਿੱਚ ਦਾ ਕੇਂਦਰ

09/04/2019 4:21:59 PM

ਬਟਾਲਾ (ਜ. ਬ.) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ-ਪੁਰਬ ਦੇਖਣ ਵਾਸਤੇ ਬਟਾਲਾ ’ਚ ਪੰਜਾਬ ਭਰ ਤੋਂ ਅਤੇ ਦੇਸ਼-ਵਿਦੇਸ਼ਾਂ ਤੋਂ ਲੋਕ ਪੁੱਜੇ ਹੋਏ ਹਨ। ਬਾਬਾ ਜੀ ਦੇ ਵਿਆਹ ਵਿਚ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਜ਼ਿਲਾ ਸੰਗਰੂਰ ਦੇ ਪਿੰਡ ਹਾਂਡਾ ਤੋਂ ਆਇਆ ਬੁੱਢਾ ਦਲ ਦਾ ਇਕ ਨਿਹੰਗ ਚੰਦ ਸਿੰਘ ਪੁੱਤਰ ਗੁਰਬਖ਼ਸ਼ ਸਿੰਘ, ਜਿਸ ਨੇ ਸਿਰ ’ਤੇ 60 ਮੀਟਰ ਦੀ ਪਗੜੀ ਬੰਨ੍ਹੀ ਹੋਈ ਹੈ।

ਇਸ ਬਾਰੇ ਜਦੋਂ ‘ਜਗ ਬਾਣੀ’ ਦੀ ਟੀਮ ਨੇ ਨਿਹੰਗ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਪੱਗੜੀ ਉਹ 2 ਤੋਂ ਢਾਈ ਘੰਟੇ ਦੇ ‘ਚ ਬੰਨ੍ਹ ਲੈਂਦੇ ਹਨ ਅਤੇ ਇਸ ਨੂੰ ਉਤਾਰਨ ਲੱਗਿਆਂ ਕਰੀਬ ਇਕ ਘੰਟਾ ਲਗਦਾ ਹੈ। ਉਨ੍ਹਾਂ ਦੱਸਿਆ ਕਿ ਮੈਂ ਜਦੋਂ ਦਾ ਨਿਹੰਗ ਸਿੰਘ ਦਾ ਚੋਲਾ ਪਾਇਆ ਹੈ, ਉਦੋਂ ਤੋਂ ਹੀ ਮੈਂ ਇਹ ਪਗੜੀ ਬੰਨ੍ਹਦਾ ਆ ਰਿਹਾ ਹਾਂ।


Baljeet Kaur

Content Editor

Related News