ਸਿਰ ''ਚ ਇੱਟ ਮਾਰ ਕੇ ਕੀਤਾ ਵਿਅਕਤੀ ਦਾ ਕਤਲ

Tuesday, Sep 15, 2020 - 10:21 AM (IST)

ਸਿਰ ''ਚ ਇੱਟ ਮਾਰ ਕੇ ਕੀਤਾ ਵਿਅਕਤੀ ਦਾ ਕਤਲ

ਬਟਾਲਾ (ਬੇਰੀ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਸਿਰ 'ਚ ਇੱਟ ਮਾਰ ਕੇ ਵਿਅਕਤੀ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਬੰਟੀ ਪੁੱਤਰ ਗਿਆਨ ਦੀਨ ਵਾਸੀ ਪਿੰਡ ਆਲੋਵਾਲ ਹਾਲ ਵਾਸੀ ਬਾਈਪਾਸ ਝੁੱਗੀਆਂ ਨੇ ਲਿਖਾਇਆ ਕਿ ਉਹ ਆਪਣੇ ਪਰਿਵਾਰ ਸਮੇਤ ਖਾਣਾ ਖਾ ਕੇ ਆਪਣੀ ਝੁੱਗੀ 'ਚ ਸੋ ਰਿਹਾ ਸੀ। ਝੁੱਗੀਆਂ ਦੇ ਬਾਹਰ ਰੌਲਾ ਸੁਣਿਆ ਅਤੇ ਉੱਠ ਕੇ ਬਾਹਰ ਗਿਆ ਤਾਂ ਦੇਖਿਆ ਕਿ ਜੁਗਰਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਾਈਪਾਸ ਝੁੱਗੀਆਂ ਆਲੋਵਾਲ ਨੇ ਰੰਜਿਸ਼ਨ ਮੇਰੇ ਪਿਤਾ ਗਿਆਨ ਦੀਨ ਪੁੱਤਰ ਜਗਨ ਨਾਥ ਨੂੰ ਜ਼ਮੀਨ 'ਤੇ ਲੰਮੇ ਪਾ ਕੇ ਉਸ ਦੇ ਸਿਰ 'ਤੇ ਕੋਲ ਪਈ ਇੱਟ ਮਾਰ ਦਿੱਤੀ, ਜਿਸ ਨਾਲ ਮੇਰੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਨਸ਼ੇ ਨੇ ਨਿਗਲ ਲਈ ਚੜ੍ਹਦੀ ਜਵਾਨੀ, ਚਿੱਟੇ ਦੀ ਓਵਰਡੋਜ਼ ਨਾਲ ਜਵਾਨ ਕੁੜੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

ਬੰਟੀ ਅਨੁਸਾਰ ਜੁਗਰਾਜ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਤੇ ਸ਼ਰਾਬ ਪੀ ਕੇ ਮੇਰੀਆਂ ਧੀਆਂ 'ਤੇ ਬੁਰੀ ਨਜ਼ਰ ਰੱਖਦਾ ਸੀ। ਉਕਤ ਮਾਮਲੇ ਸਬੰਧੀ ਇੰਸਪੈਕਟਰ ਸ਼ਿਵ ਕੁਮਾਰ ਨੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ 'ਚ ਬੰਟੀ ਦੇ ਬਿਆਨਾਂ ਦੇ ਆਧਾਰ 'ਤੇ ਜੁਗਰਾਜ ਸਿੰਘ ਦੇ ਵਿਰੁੱਧ ਧਾਰਾ 302 ਤਹਿਤ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਬਜ਼ੁਰਗ ਗ੍ਰੰਥੀ 'ਤੇ ਪੁੱਤਾਂ ਢਾਹਿਆ ਕਹਿਰ, ਤੋਹਮਤਾਂ ਲਗਾ ਕੇ ਕੱਢਿਆ ਘਰੋਂ (ਵੀਡੀਓ)


author

Baljeet Kaur

Content Editor

Related News