ਨਾਬਾਲਗ ਕੁਡ਼ੀ ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾ ਤਾਂ ਨੌਜਵਾਨ ਨੇ ਦਿੱਤਾ ਘਿਨੌਣੀ ਕਰਤੂਤ ਨੂੰ ਅੰਜ਼ਾਮ

Monday, Jun 29, 2020 - 12:55 PM (IST)

ਨਾਬਾਲਗ ਕੁਡ਼ੀ ਨੇ ਵਿਆਹ ਕਰਨ ਤੋਂ ਕੀਤਾ ਮਨ੍ਹਾ ਤਾਂ ਨੌਜਵਾਨ ਨੇ ਦਿੱਤਾ ਘਿਨੌਣੀ ਕਰਤੂਤ ਨੂੰ ਅੰਜ਼ਾਮ

ਬਟਾਲਾ (ਬੇਰੀ) : ਬਟਾਲਾ 'ਚ ਇਕ ਨਾਬਾਲਗ ਕੁਡ਼ੀ ਨਾਲ ਨੌਜਵਾਨ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣਾ ਕਾਦੀਆਂ ਨੂੰ ਦਰਜ ਕਰਵਾਏ ਬਿਆਨਾਂ ਵਿਚ 17 ਸਾਲਾ ਨਾਬਾਲਗਾ ਨੇ ਲਿਖਵਾਇਆ ਹੈ ਕਿ ਉਹ ਦਸਵੀਂ ਪਾਸ ਹੈ ਅਤੇ ਪਿੰਡ ਦੇ ਹੀ ਸਿਲਾਈ ਸੈਂਟਰ ਤੋਂ ਸਿਖਲਾਈ ਲੈ ਰਹੀ ਹੈ। ਬੀਤੀ 25 ਜੂਨ ਨੂੰ ਸਵੇਰੇ 9 ਵਜੇ ਜਦ ਉਹ ਘਰ ਤੋਂ ਰੋਜ਼ਾਨਾਂ ਦੀ ਤਰ੍ਹਾਂ ਆਪਣੇ ਸਿਲਾਈ ਸੈਂਟਰ ਵੱਲ ਜਾ ਰਹੀ ਸੀ ਤਾਂ ਉਸਦੀ ਦੂਰ ਦੀ ਰਿਸ਼ਤੇਦਾਰੀ ਵਿਚ ਨੌਜਵਾਨ ਲਵਜੀਤ ਸਿੰਘ ਵਾਸੀ ਰੰਗੜ ਨੰਗਲ ਨੇ ਮੈਨੂੰ ਫੋਨ ਕਰ ਕੇ ਮੇਰਾ ਇੰਤਜਾਰ ਕਰਨ ਨੂੰ ਕਿਹਾ ਕਿ ਕੋਈ ਜ਼ਰੂਰੀ ਗੱਲ ਕਰਨੀ ਹੈ। 

ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾ ਪਾਰ: ਕਈ ਸਾਲਾਂ ਤੱਕ ਨਾਬਾਲਗ ਨਾਲ ਫ਼ੈਕਟਰੀ ਮਾਲਕ ਮਿਟਾਉਂਦਾ ਰਿਹਾ ਆਪਣੀ ਹਵਸ

ਪੀੜਤਾ ਅਨੁਸਾਰ ਕਰੀਬ 10-15 ਮਿੰਟ ਬਾਅਦ ਲਵਜੀਤ ਮੋਟਰਸਾਈਕਲ 'ਤੇ ਆਇਆ ਅਤੇ ਉਸਨੂੰ ਘਰ ਚੱਲਣ ਲਈ ਕਹਿ ਕੇ ਲਿਆ ਪਰ ਰਾਸਤੇ ਵਿਚ ਸਥਿਤ ਗੰਨੇ ਦੇ ਖੇਤ ਵਿਚ ਲੈ ਜਾ ਕੇ ਵਿਆਹ ਕਰਵਾਉਣ ਲਈ ਕਹਿਣ ਲੱਗਾ। ਜਦ ਉਸਨੇ ਉਸਨੂੰ ਮਨਾ ਕਰ ਦਿੱਤਾ ਤਾਂ ਉਸਨੇ ਉਸਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਹੱਥ ਵਿਚ ਪਾਈ ਘੜੀ ਨਾਲ ਮੱਥੇ 'ਤੇ ਸੱਟ ਮਾਰ ਦਿੱਤੀ, ਜਿਸ ਨਾਲ ਉਹ ਬੇਸ਼ੁੱਧ ਹੋਣ ਲੱਗੀ ਤਾਂ ਉਕਤ ਨੌਜਵਾਨ ਨੇ ਜ਼ਬਰਦਸਤ ਉਸਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਸਿਰ 'ਤੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਿਆ।ਉਕਤ ਮਾਮਲੇ ਸਬੰਧੀ ਐੱਸ. ਆਈ. ਪ੍ਰੀਤੀ ਨੇ ਕਾਰਵਾਈ ਕਰਦੇ ਹੋਏ ਥਾਣਾ ਕਾਦੀਆਂ ਵਿਚ ਲਵਜੀਤ ਸਿੰਘ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋਂ :  ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ


author

Baljeet Kaur

Content Editor

Related News