ਜ਼ੁਲਮ ਦੀ ਇੰਤਹਾਅ: ਸੜਕ ਕਿਨਾਰੇ ਮਿਲਿਆ ਨਵ-ਜੰਮੇ ਬੱਚੇ ਦਾ ਸਿਰ, ਵੇਖ ਕੰਬ ਜਾਵੇਗੀ ਰੂਹ

Thursday, Aug 06, 2020 - 06:20 PM (IST)

ਜ਼ੁਲਮ ਦੀ ਇੰਤਹਾਅ: ਸੜਕ ਕਿਨਾਰੇ ਮਿਲਿਆ ਨਵ-ਜੰਮੇ ਬੱਚੇ ਦਾ ਸਿਰ, ਵੇਖ ਕੰਬ ਜਾਵੇਗੀ ਰੂਹ

ਬਰਨਾਲਾ (ਪੁਨੀਤ): ਬਰਨਾਲਾ ਸ਼ਹਿਰ ਦੇ ਧਨੋਲਾ ਰੋਡ 'ਤੇ ਇਕ ਨਵ-ਜੰਮੇ ਬੱਚੇ ਦਾ ਸਿਰ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬੱਚੇ ਦੇ ਸਿਰ ਮਿਲਣ ਨਾਲ ਜਾਣਕਾਰੀ ਮੁਤਾਬਕ ਬੱਚੇ ਦਾ ਸਿਰ ਸੜਕ ਦੇ ਡਿਵਾਇਡਰ 'ਤੇ ਪਿਆ ਸੀ ਅਤੇ ਸਿਰ ਨੂੰ ਕੀੜੇ-ਮਕੋੜੇ ਖਾ ਰਹੇ ਸਨ। ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਕਾਗਜ਼ ਇਕੱਠੇ ਬੱਚੇ ਨਵ-ਜੰਮੇ ਬੱਚੇ ਦੇ ਸਿਰ ਦੇ ਕੋਲ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਕਿਸੇ ਜਾਨਵਰ ਦੇ ਬੱਚੇ ਦਾ ਸਿਰ ਲੱਗਾ ਪਰ ਜਦੋਂ ਧਿਆਨ ਨਾਲ ਦੇਖਿਆ ਤਾਂ ਪਤਾ ਚੱਲਿਆ ਕਿ ਇਹ ਸਿਰ ਇਨਸਾਨ ਦੇ ਬੱਚੇ ਦਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨਵ-ਜੰਮੇ ਬੱਚੇ ਦੇ ਸਿਰ ਨੂੰ ਚੁੱਕਿਆ ਅਤੇ ਸਰਕਾਰੀ ਹਸਪਤਾਲ 'ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ 7 ਦਿਨ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਧਨੋਲਾ ਰੋਡ ਦੇ ਦੁਕਾਨਦਾਰਾਂ ਸਤਨਾਮ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਗਜ਼ ਆਦਿ ਵੇਚਣ ਵਾਲੇ ਕੁਝ ਬੱਚੇ ਸੜਕ ਦੇ ਡਿਵਾਇਡਰ 'ਤੇ ਖੜ੍ਹੇ ਕੁਝ ਦੇਖ ਰਹੇ ਸਨ, ਜਿਸ ਦੇ ਬਾਅਦ ਪਹਿਲਾਂ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਕਿਸੇ ਜਾਨਵਰ ਦੇ ਬੱਚੇ ਦਾ ਸਿਰ ਹੈ ਪਰ ਬਾਅਦ 'ਚ ਧਿਆਨ ਨਾਲ ਦੇਖਣ 'ਤੇ ਪਤਾ ਲੱਗਾ ਕਿ ਇਹ ਨਵ-ਜੰਮੇ ਬੱਚੇ ਦਾ ਸਿਰ ਹੈ। 

PunjabKesari

ਇਹ ਵੀ ਪੜ੍ਹੋ: ਪੋਤੇ ਵਲੋਂ ਦਾਦੀ ਨੂੰ ਘੜੀਸ ਕੇ ਘਰੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ

ਉੱਥੇ ਹੀ ਇਸ ਮਾਮਲੇ 'ਤੇ ਡੀ.ਐੱਸ.ਪੀ. ਸਿਟੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਇਕ ਰਾਹਗੀਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਸੜਕ ਦੇ ਡਿਵਾਇਡਰ 'ਤੇ ਇਕ ਨਵ-ਜੰਮੇ ਬੱਚੇ ਦਾ ਸਿਰ ਪਿਆ ਹੈ, ਜਿਸ ਦੇ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਨਵ-ਜੰਮੇ ਬੱਚੇ ਦੇ ਸਿਰ ਨੂੰ ਆਪਣੇ ਕਬਜ਼ੇ 'ਚ ਲਿਆ ੱਤੇ ਉਸ ਦੇ ਬਾਕੀ ਦੇ ਧੜ ਦੀ ਤਲਾਸ਼ 'ਚ ਟੀਮ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਸਿਰ ਦਾ ਪੋਸਟਮਾਰਟਮ ਪਟਿਆਲਾ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਬੱਚੇ ਦੀ ਉਮਰ ਅਤੇ ਲਿੰਗ ਦਾ ਪਤਾ ਲੱਗ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪੁਲਸ ਵਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਦਾਜ ਦੇ ਲੋਭੀਆਂ ਦੀ ਕਰਤੂਤ, ਮੰਗ ਪੂਰੀ ਨਾ ਹੋਣ 'ਤੇ ਨੂੰਹ ਤੇ ਬੱਚਿਆਂ ਨੂੰ ਦਿੱਤੀ ਇਹ ਸਜ਼ਾ


author

Shyna

Content Editor

Related News