ਨਰਿੰਦਰ ਮੋਦੀ ਨੇ ਕੀਤਾ ਦੇਸ਼ ਦਾ ਸੱਤਿਆਨਾਸ਼ : ਕੇਵਲ ਢਿੱਲੋਂ

Wednesday, Apr 24, 2019 - 11:30 AM (IST)

ਨਰਿੰਦਰ ਮੋਦੀ ਨੇ ਕੀਤਾ ਦੇਸ਼ ਦਾ ਸੱਤਿਆਨਾਸ਼ : ਕੇਵਲ ਢਿੱਲੋਂ

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਸੱਤਿਆਨਾਸ਼ ਕਰ ਕੇ ਰੱਖ ਦਿੱਤਾ ਹੈ। ਇਹ ਸ਼ਬਦ ਕੇਵਲ ਸਿੰਘ ਢਿੱਲੋਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਨਰਿੰਦਰ ਮੋਦੀ ਨੇ ਦੇਸ਼ 'ਚ ਨੋਟਬੰਦੀ ਕਰ ਕੇ ਦੇਸ਼ ਵਾਸੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਫਿਰ ਜੀ. ਐੱਸ. ਟੀ. ਲਗਾ ਕੇ ਦੇਸ਼ ਵਾਸੀਆਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ। ਜੀ. ਐੱਸ. ਟੀ. ਲਾਉਣ ਨਾਲ ਛੋਟਾ ਵਪਾਰੀ ਵੀ ਖ਼ਤਮ ਹੋ ਗਿਆ ਜਦੋਂਕਿ ਕਰੋੜਾਂ ਪਰਿਵਾਰ ਆਪਣਾ ਵਪਾਰ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸਨ। ਕਰੋੜਾਂ ਪਰਿਵਾਰ ਹੁਣ ਬੇਰੋਜ਼ਗਾਰ ਹੋ ਗਏ ਹਨ। ਦੇਸ਼ ਦੀ ਇਕੌਨਮੀ ਦੀ ਦਰ ਵੀ ਹੇਠਾਂ ਆ ਰਹੀ ਹੈ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਉਦੋਂ ਤੋਂ ਇਸ ਸਮੇਂ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਦੀ ਦਰ ਹੈ। ਜਦੋਂਕਿ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਸੀ ਕਿ ਮੇਰੀ ਸਰਕਾਰ ਆਉਣ ਦੇ ਬਾਅਦ ਹਰੇਕ ਨਾਗਰਿਕ ਦੇ ਬੈਂਕ ਖਾਤੇ 'ਚ 15-15 ਲੱਖ ਰੁਪਏ ਆਉਣਗੇ। 15-15 ਲੱਖ ਰੁਪਏ ਤਾਂ ਕੀ ਆਉਣੇ ਸਨ, 15-15 ਪੈਸੇ ਵੀ ਲੋਕਾਂ ਦੇ ਖਾਤਿਆਂ 'ਚ ਨਹੀਂ ਆਏ ਉਲਟਾ ਜੋ ਪੈਸੇ ਲੋਕਾਂ ਕੋਲ ਸਨ ਉਨ੍ਹਾਂ ਨੂੰ ਵੀ ਖੋਹ ਲਿਆ ਗਿਆ।


author

cherry

Content Editor

Related News