ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਦਾਦੂਵਾਲ, ਢੱਡਰੀਆਂਵਾਲੇ ਅਤੇ ਭਾਈ ਮੰਡ ''ਤੇ ਦਿੱਤਾ ਵੱਡਾ ਬਿਆਨ

Tuesday, Aug 25, 2020 - 06:15 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਈ ਬਲਜੀਤ ਸਿੰਘ ਦਾਦੂਵਾਲ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਦਾਦੂਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਢੱਡਰੀਆਂਵਾਲਿਆਂ 'ਤੇ ਸੁਣਾਏ ਫ਼ੈਸਲੇ ਦੀ ਸ਼ਲਾਘਾ ਕੀਤੀ। ਭਾਈ ਦਾਦੂਵਾਲ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨਾਂ ਵਲੋਂ ਇਹ ਫ਼ੈਸਲਾ ਬਹੁਤ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। 

ਇਹ ਵੀ ਪੜ੍ਹੋ :  ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ

ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵੀ ਚਾਹੁੰਦੀ ਸੀ ਕਿ ਢੱਡਰੀਆਂਵਾਲੇ 'ਤੇ ਕਾਰਵਾਈ ਹੋਵੇ। ਭਾਈ ਦਾਦੂਵਾਲ ਨੇ ਕਿਹਾ ਕਿ ਸੰਗਤ ਵਲੋਂ ਢੱਡਰੀਆਂਵਾਲੇ ਨੂੰ ਕਈ ਵਾਰ ਮੌਕਾ ਦਿੱਤਾ ਗਿਆ ਅਤੇ ਉਨ੍ਹਾਂ ਆਪ ਵੀ ਕੋਸ਼ਿਸ਼ ਕੀਤੀ ਸੀ ਕਿ ਢੱਡਰੀਆਂਵਾਲੇ ਆਪਣੇ ਵਿਚਾਰਾਂ ਨੂੰ ਸੁਧਾਰ ਕੇ ਪੰਥ ਦੀ ਸੇਵਾ ਅਤੇ ਚੜ੍ਹਦੀ ਕਲਾ ਵਿਚ ਲੱਗਣ ਪਰ ਉਹ ਪੰਥ ਦੀਆਂ ਪੁਰਾਤਣ ਮਰਿਆਦਾਵਾਂ ਜੋ ਪਿਛਲੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਨ ਨੂੰ ਢਾਹ ਲਗਾਉਣ ਤੋਂ ਬਾਜ਼ ਨਹੀਂ ਸੀ ਆ ਰਹੇ, ਇਸ ਲਈ ਇਹ ਫ਼ੈਸਲਾ ਬਹੁਤ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। 

ਇਹ ਵੀ ਪੜ੍ਹੋ :  ਪੰਜ ਸਿੰਘ ਸਾਹਿਬਾਨਾਂ ਦਾ ਸਖ਼ਤ ਰੁੱਖ, ਗਿਆਨੀ ਇਕਬਾਲ ਸਿੰਘ ਤੇ ਸੁੱਚਾ ਸਿੰਘ ਲੰਗਾਹ ਮਾਮਲੇ 'ਚ ਦੋ ਟੁੱਕ  

ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਾਵਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਸੰਬੰਧੀ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਭਾਈ ਮੰਡ ਨਾਲ ਮਤਭੇਦ ਹੋਏ ਸਨ ਤਾਂ ਉਨ੍ਹਾਂ ਉਦੋਂ ਵੀ ਉਨ੍ਹਾਂ ਪਾਸੋਂ ਤਿੰਨ ਸਵਾਲ ਪੁੱਛੇ ਸਨ ਜਿਨ੍ਹਾਂ ਦਾ ਅਜੇ ਤਕ ਉਨ੍ਹਾਂ ਵਲੋਂ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਮੰਡ ਦੱਸਣ ਕਿ ਬਰਗਾੜੀ ਮੋਰਚੇ ਨੂੰ ਚੁੱਕਣ ਦਾ ਜਲਦਬਾਜ਼ੀ ਵਿਚ ਫ਼ੈਸਲਾ ਕਿਉਂ ਕੀਤਾ ਗਿਆ? ਜਾਂ ਉਹ ਦੱਸਣ ਕਿ ਉਨ੍ਹਾਂ ਦਾ ਸਰਕਾਰ ਨਾਲ ਕੀ ਸਮਝੌਤਾ ਹੋਇਆ। ਦਾਦੂਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਭਾਈ ਮੰਡ ਵਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ, ਉਨ੍ਹਾਂ ਉਦੋਂ ਵੀ ਭਾਈ ਮੰਡ ਨੂੰ ਇਹ ਸਵਾਲ ਕੀਤੇ ਸਨ ਜਿਨ੍ਹਾਂ ਦੇ ਉਨ੍ਹਾਂ ਨੂੰ ਜਵਾਬ ਨਹੀਂ ਦਿੱਤਾ। ਦਾਦੂਵਾਲ ਨੇ ਕਿਹਾ ਕਿ ਜਦੋਂ ਤਕ ਭਾਈ ਮੰਡ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਦੋਂ ਤਕ ਉਹ ਕਿਸੇ ਵੀ ਕਾਰਜ ਵੀ ਉਨ੍ਹਾਂ ਦਾ ਸਾਥ ਨਹੀਂ ਦੇਣਗੇ।

ਇਹ ਵੀ ਪੜ੍ਹੋ :  ਬਾਦਲ ਧੜ੍ਹੇ ਨੂੰ ਢੀਂਡਸਿਆਂ ਦਾ ਇਕ ਹੋਰ ਵੱਡਾ ਝਟਕਾ


Gurminder Singh

Content Editor

Related News