ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਨੇ ਪਾਈ ਵੋਟ
Sunday, Dec 30, 2018 - 09:51 AM (IST)
ਬਾਘਾਪੁਰਾਣਾ/ਮੋਗਾ (ਗੋਪੀ)— ਮੋਗਾ ਜ਼ਿਲੇ ਦੇ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਕਿਰਿਆ ਨੇ ਸਵੇਰ ਤੋਂ ਹੀ ਰਫਤਾਰ ਫੜ੍ਹੀ ਹੋਈ ਹੈ। ਇਸੇ ਦੌਰਾਨ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਆਪਣੀ ਵੋਟ ਪੋਲ ਕੀਤੀ ਹੈ। ਵੋਟ ਪਾਉਣ ਤੋਂ ਬਾਅਦ ਦਰਸ਼ਨ ਬਰਾੜ ਨੇ ਕਿਹਾ ਕਿ ਸਵੇਰ ਤੋਂ ਹੀ ਲੋਕਾਂ 'ਚ ਪੋਲਿੰਗ ਲਈ ਉਤਸ਼ਾਹ ਹੈ। ਲੋਕ ਆਪਣੇ ਪਸੰਦ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਠੰਡ ਦੀ ਪਰਵਾਹ ਵੀ ਨਹੀਂ ਕਰ ਰਹੇ ਹਨ।