ਚੋਣ ਲੜ ਰਹੇ ਸਾਬਕਾ ਸਰਪੰਚ ’ਤੇ ਜਾਨਲੇਵਾ ਹਮਲਾ
Saturday, Oct 12, 2024 - 02:57 PM (IST)
ਅਮਰਗੜ੍ਹ (ਸ਼ੇਰਗਿੱਲ)- ਅਮਰਗੜ੍ਹ ਦੇ ਨਜ਼ਦੀਕ ਪਿੰਡ ਬਾਗੜੀਆਂ ਤੋਂ ਚੋਣ ਲੜ ਰਹੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮੀ ’ਤੇ ਬਾਗੜੀਆਂ ਦੇ ਬੱਸ ਸਟੈਂਡ ’ਚ ਦਿਨ-ਦਿਹਾੜੇ ਜਾਨਲੇਵਾ ਹਮਲਾ ਹੋਇਆ। ਪ੍ਰਤੱਖ ਦਰਸ਼ੀਆਂ ਦੇ ਦੱਸਣ ਮੁਤਾਬਕ ਪਰਮਜੀਤ ਸਿੰਘ ਪੰਮੀ ’ਤੇ 8, 10 ਹਮਲਾਵਰਾਂ ਨੇ ਬੱਸ ਸਟੈਂਡ ਬਾਗੜੀਆਂ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਪਰਮਜੀਤ ਨੂੰ ਜ਼ਖਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਥੋੜੇ ਸਮੇਂ ਬਾਅਦ 112 ਜੋ ਕਿ ਪੀ. ਸੀ. ਆਰ. ਦੀਆਂ ਗੱਡੀਆਂ ਘੁੰਮਦੀਆਂ ਰਹਿੰਦੀਆਂ ਹਨ, ਉਸ ’ਚ ਦੋ ਮੁਲਾਜ਼ਮ ਆਏ ਪਰ ਜਦ ਤੱਕ ਜ਼ਖਮੀ ਹੋਏ ਸਾਬਕਾ ਸਰਪੰਚ ਪਰਮਜੀਤ ਪੰਮੀ ਨੂੰ ਇਕ ਪ੍ਰਾਈਵੇਟ ਗੱਡੀ ਰਾਹੀਂ ਨਾਭਾ ਦੇ ਸਰਕਾਰੀ ਹਸਪਤਾਲ ਲਿਜਾਇਆ ਜਾ ਚੁੱਕਾ ਸੀ।
ਇਹ ਖ਼ਬਰ ਵੀ ਪੜ੍ਹੋ - Shocking! ਭਿਆਨਕ ਹਾਦਸੇ 'ਚ ਮਸਾਂ ਬਚੀ ਸੀ ਜਾਨ, ਫ਼ਿਰ ਵੀ ਮੌਤ ਤੋਂ ਨਹੀਂ ਛੁਡਾ ਸਕਿਆ ਖਹਿੜਾ
ਮੌਕਾ ਦੇਖਣ ਆਏ ਡੀ. ਐੱਸ. ਪੀ. ਦਵਿੰਦਰ ਸਿੰਘ ਅਮਰਗੜ੍ਹ ਆਪਣੀ ਪੁਲਸ ਟੀਮ ਸਮੇਤ ਪਹੁੰਚੇ ਜਿਨ੍ਹਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਹਮਲਾਵਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਐੱਸ. ਐੱਚ. ਓ. ਅਮਰਗੜ੍ਹ ਗੁਰਪ੍ਰੀਤ ਕੌਰ ਨੇ ਕਿਹਾ ਕਿ ਤਫਤੀਸ਼ ਜਾਰੀ ਹੈ, ਜਲਦੀ ਹੀ ਹਮਲਾਵਰਾਂ ਦੀ ਪਛਾਣ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8