ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇਰੇ

Wednesday, Dec 02, 2020 - 03:21 PM (IST)

ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇਰੇ

ਸਮਰਾਲਾ (ਸੰਜੇ ਗਰਗ) : ਸਮਰਾਲਾ ’ਚ ਬੁੱਧਵਾਰ ਤੜਕੇ ਸਵੇਰੇ ਕਾਰ ਸਵਾਰ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਐੱਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐੱਮ. ’ਚੋਂ 26 ਲੱਖ 37 ਹਜ਼ਾਰ ਰੁਪਏ ਲੁੱਟ ਲਏ। ਇਹ ਲੁੱਟ ਦੀ ਵੱਡੀ ਘਟਨਾ ਬੈਂਕ ਦੀ ਨੇੜਲੇ ਪਿੰਡ ਲੱਲ ਕਲਾਂ ਦੀ ਬ੍ਰਾਂਚ ਵਿਖੇ ਤੜਕੇ ਤਿੰਨ ਵਜੇ ਹੋਈ ਹੈ।

ਇਹ ਵੀ ਪੜ੍ਹੋ : ਸਮਰਾਲਾ 'ਚ ਭਿਆਨਕ ਹਾਦਸੇ ਦੌਰਾਨ 3 ਮੌਤਾਂ, ਮਾਂ-ਧੀ ਨੂੰ ਦੂਰ ਤੱਕ ਘੜੀਸਦਾ ਲੈ ਗਿਆ ਮੋਟਰਸਾਈਕਲ

ਪੁਲਸ ਸੂਤਰਾਂ ਤੋਂ ਪ੍ਰਾਪਤ ਹੁਣ ਤੱਕ ਦੇ ਵੇਰਵਿਆਂ ਮੁਤਾਬਕ ਪਿੰਡ ਦੇ ਬਾਹਰ ਨੀਲੋਂ ਪੁਲ ਨੇੜੇ ਸ਼ਾਪਿੰਗ ਮਾਰਕਿਟ 'ਚ ਸਥਾਪਿਤ ਇਸ ਬੈਂਕ ਦੀ ਬ੍ਰਾਂਚ ਦੇ ਬਾਹਰ ਲੱਗੇ ਏ. ਟੀ. ਐੱਮ. ’ਤੇ ਇੱਕ ਕਾਰ 'ਚ ਸਵਾਰ ਤਿੰਨ ਲੁਟੇਰੇ ਤੜਕੇ ਕਰੀਬ 3 ਵਜੇ ਆਏ।

ਇਹ ਵੀ ਪੜ੍ਹੋ : ਹੋਟਲ ਮਾਲਕ ਦੇ ਬੱਚੇ ਨੂੰ ਅਗਵਾ ਕਰਕੇ ਮੰਗੀ 10 ਲੱਖ ਦੀ ਫਿਰੌਤੀ, ਡਰਾਈਵਰ ਗ੍ਰਿਫ਼ਤਾਰ

ਇਨ੍ਹਾਂ ਲੁਟੇਰਿਆਂ ਨੇ ਗੈਸ ਕਟਰ ਨਾਲ ਏ. ਟੀ. ਐੱਮ. ਨੂੰ ਕੱਟਦੇ ਹੋਏ ਉਸ 'ਚ ਰੱਖੀ 26 ਲੱਖ 37 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਸ ਬੈਂਕ ਦੇ ਏ. ਟੀ. ਐੱਮ. ’ਤੇ ਕੋਈ ਵੀ ਗਾਰਡ ਨਿਯੁਕਤ ਨਹੀਂ ਸੀ ਅਤੇ ਇਸ ਲੁੱਟ ਦੀ ਘਟਨਾ ਦਾ ਵੀ ਕਾਫੀ ਦੇਰ ਬਾਅਦ ਬੈਂਕ ਖੁੱਲ੍ਹਣ ’ਤੇ ਹੀ ਪਤਾ ਲੱਗਿਆ।

ਘਟਨਾ ਦਾ ਪਤਾ ਲੱਗਦੇ ਹੀ ਉੱਚ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਗਏ ਹਨ ਅਤੇ ਬੈਂਕ ਸਮੇਤ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਪੁਲਸ ਵੱਲੋਂ ਖੰਗਾਲੀ ਜਾ ਰਹੀ ਹੈ।

 

 


author

Babita

Content Editor

Related News