ਚੋਣ ਲੜਨ ਲਈ ਆਈ.ਏ.ਐੱਸ. ਅਫਸਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

09/23/2019 3:02:17 PM

ਫਗਵਾੜਾ (ਜਲੋਟਾ)—ਜਲੰਧਰ 'ਚ ਤਾਇਨਾਤ ਆਈ.ਏ.ਐੱਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦਾ ਇਹ ਅਸਤੀਫਾ ਪੰਜਾਬ ਸਰਕਾਰ ਨੇ ਮਨਜੂਰ ਕਰ ਲਿਆ ਹੈ। ਅਤੇ ਇਸ ਅਸਤੀਫੇ ਨਾਲ ਫਗਵਾੜਾ ਦੀ ਰਾਜਨੀਤੀ 'ਚ ਭੂਚਾਲ ਆ ਗਿਆ ਹੈ। ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ ਦੇ ਸਾਬਕਾ ਐੱਸ.ਡੀ.ਐੱਮ. ਅਤੇ ਫਿਰੋਜ਼ਪੁਰ ਦੇ ਡੀ.ਸੀ. ਵੀ ਰਹਿ ਚੁੱਕੇ ਹਨ।

ਦੱਸਣਯੋਗ ਹੈ ਕਿ ਧਾਲੀਵਾਲ ਪਿਛਲੇ ਕੁਝ ਸਮੇਂ ਤੋਂ ਫਗਵਾੜਾ ਦੀ ਰਾਜਨੀਤੀ 'ਚ ਚੁੱਪ-ਚਪੀਤੇ ਸਰਗਰਮ ਨਜ਼ਰ ਆ ਰਹੇ ਸਨ। ਕਾਂਗਰਸੀ ਸੂਤਰਾਂ ਦਾ ਦਾਅਵਾ ਹੈ ਕਿ ਇਸ ਵਾਰ ਜ਼ਿਮਨੀ ਚੋਣਾਂ 'ਚ ਪਾਰਟੀ ਵਲੋਂ ਧਾਲੀਵਾਲ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ।


Shyna

Content Editor

Related News