ਆਈ. ਐੱਸ. ਆਈ. ਦੀ ਅਰੂਸਾ ਆਲਮ ਚਲਾ ਰਹੀ ਹੈ ਪੰਜਾਬ ਨੂੰ : ਭਗਵੰਤ ਮਾਨ

Tuesday, Sep 08, 2020 - 01:14 AM (IST)

ਆਈ. ਐੱਸ. ਆਈ. ਦੀ ਅਰੂਸਾ ਆਲਮ ਚਲਾ ਰਹੀ ਹੈ ਪੰਜਾਬ ਨੂੰ : ਭਗਵੰਤ ਮਾਨ

ਬਠਿੰਡਾ,(ਬਲਵਿੰਦਰ)-'ਆਪ' ਮੁਖੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਰੋਧੀ ਦੱਸਿਆ ਜਾ ਰਿਹਾ ਹੈ, ਜੋ ਦਿੱਲੀ ਦਾ ਸਫਲ ਮੁੱਖ ਮੰਤਰੀ ਸਾਬਤ ਹੋਇਆ ਹੈ ਪਰ ਇਥੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਅਰੂਸਾ ਆਲਮ ਪੰਜਾਬ ਨੂੰ ਚਲਾ ਰਹੀ ਹੈ। ਕੈਪਟਨ ਸਾਬ੍ਹ ਦੱਸਣ ਕਿ ਦੇਸ਼ ਵਿਰੋਧੀ ਕੌਣ ਹੈ ਕਿਉਂÎਿਕ ਜਿਥੇ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਇਲਾਕਾ ਦੱਸ ਕੇ ਵੀਜ਼ਾ ਮਿਲਦਾ ਹੈ, ਉਥੇ ਅਰੂਮਾ ਆਲਮ ਟੱਬਰ ਸਣੇ ਪੰਜਾਬ ਹੀ ਨਹੀਂ, ਚੰਡੀਗੜ੍ਹ, ਹਿਮਾਚਲ ਅਤੇ ਹੋਰ ਪਤਾ ਨਹੀਂ ਕਿਥੇ-ਕਿਥੇ ਘੁੰਮ ਰਹੀ ਹੈ। ਇਹ ਸ਼ਬਦ ਅੱਜ ਇਥੇ 'ਆਪ' ਦੇ
ਸੂਬਾ ਮੁਖੀ ਭਗਵੰਤ ਸਿੰਘ ਮਾਨ ਵੱਲੋਂ ਕਹੇ ਗਏ, ਜਿਨ੍ਹਾਂ ਨਾਲ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਹੋਰ 'ਆਪ' ਆਗੂ ਵੀ ਸਨ।
ਮਾਨ ਨੇ ਅੱਗੇ ਕਿਹਾ ਕਿ ਕਾਂਗਰਸੀ ਜਿਥੇ ਮਹਾਰਾਣੀ ਪ੍ਰਨੀਤ ਕੌਰ ਦੀ ਚਮਚਾਗਿਰੀ ਕਰਦੇ ਹਨ, ਉਸ ਤੋਂ ਵੀ ਜ਼ਿਆਦਾ ਅਰੂਸਾ ਆਲਮ ਦੀ ਚਮਚਾਗਿਰੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਵੱਡੇ-ਵੱਡੇ ਅਧਿਕਾਰੀ ਵੀ ਇਸ ਦੂਜੀ ਮਹਾਰਾਣੀ ਦੇ ਚਰਨਾਂ 'ਚ ਫੋਟੋਆਂ ਖਿਚਵਾ ਰਹੇ ਹਨ ਤਾਂ ਕਿ ਮੁਨਾਫੇ ਵਾਲਾ ਸਥਾਨ ਮਿਲ ਸਕੇ। ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਪਾਕਿਸਤਾਨੀ ਬੀਬੀ ਨੂੰ ਦੂਜੀ ਮਹਾਰਾਣੀ ਤੁਸੀਂ ਬਣਾ ਰੱਖਿਐ, ਹਾਲੇ ਦੇਸ਼ ਵਿਰੋਧੀ ਕੇਜਰੀਵਾਲ ਨੂੰ ਕਹਿ ਰਹੇ ਹੋ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਤੁਹਾਡੇ ਪੁਰਖੇ ਅੰਗਰੇਜ਼ਾਂ ਦੇ ਪਿੱਠੂ ਸਨ, ਲੋਕ ਭੁੱਲੇ ਨਹੀਂ। ਹੋਰ ਤਾਂ ਹੋਰ ਸੇਵਾ ਸਿੰਘ ਠੀਕਰੀਵਾਲਾ ਦੀ ਫਾਂਸੀ 'ਤੇ ਵੀ ਤੁਹਾਡੇ ਪੁਰਖਿਆਂ ਦੇ ਦਸਤਖਤ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ 'ਚ ਸਵਾਲ ਕਰਨਗੇ ਕਿ ਅਰੂਸਾ ਆਲਮ ਦਾ ਵੀਜ਼ਾ ਸਪੱਸ਼ਟ ਕੀਤਾ ਜਾਵੇ ਕਿ ਉਸ ਕੋਲ ਸਹੀ ਵੀਜ਼ਾ ਹੈ ਜਾਂ ਧੱਕਾ ਹੀ ਚੱਲ ਰਿਹਾ ਹੈ।
ਮਾਨ ਨੇ ਅੱਗੇ ਦੱਸਿਆ ਕਿ 'ਆਪ' ਵੱਲੋਂ ਦਿੱਲੀ ਦੀ ਤਰਜ਼ 'ਤੇ ਪੰਜਾਬ ਦੇ 12500 ਪਿੰਡਾਂ 'ਚ ਓਕਸੀਮੀਟਰ ਨਾਲ ਆਕਸੀਜਨ ਲੈਵਲ ਦੀ ਜਾਂਚ ਕੀਤੀ ਜਾਵੇਗੀ, ਜਿਸ ਲਈ 16000 ਯੂਨਿਟ ਤਿਆਰ ਹਨ।


author

Deepak Kumar

Content Editor

Related News