CBSE ਸਕੂਲਾਂ ’ਚ ਪਹਿਲੀ ਤੋਂ 10ਵੀਂ ਤੱਕ ਸ਼ੁਰੂ ਹੋਵੇਗਾ ''ਆਰਟ ਬੇਸਡ ਪ੍ਰਾਜੈਕਟ''
Saturday, May 16, 2020 - 09:00 AM (IST)
ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਦੇ ਕਾਰਨ ਬੱਚੇ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ। ਲਾਕ ਡਾਊਨ ਦਾ ਅਸਰ ਬੱਚਿਆਂ ਦੀ ਪੜ੍ਹਾਈ ’ਤੇ ਵੀ ਪਿਆ ਹੈ। ਬੱਚਿਆਂ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਮਾਨਵ ਸੰਸਾਧਨ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਵਿਦਿਆਰਥੀਆਂ ਦੇ ਹਿੱਤ 'ਚ ਲਗਾਤਾਰ ਅਹਿਮ ਫੈਸਲੇ ਲੈ ਰਹੇ ਹਨ। ਐੱਮ. ਐੱਚ. ਆਰ. ਡੀ. ਮੰਤਰੀ ਨੇ ਟਵੀਟ ਕਰ ਕੇ ਦੱਸਿਆ ਕਿ ਮੌਜੂਦਾ ਪੱਧਰ ਤੋਂ ਸੀ. ਬੀ. ਐੱਸ. ਈ. ਦੇ ਸਾਰੇ ਸਕੂਲਾਂ 'ਚ ਪਹਿਲੀ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਰਟ ਬੇਸਡ ਪ੍ਰਾਜੈਕਟ ਕਾਰਜ ਸ਼ਾਮਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲਾਕ ਡਾਊਨ/ਕਰਫਿਊ ਨੂੰ ਛੱਡ 'ਪੰਜਾਬ' ਨੂੰ ਕੋਈ ਘਾਟਾ ਨਹੀਂ ਪਿਆ, ਆਬਕਾਰੀ ਵਿਭਾਗ ਦਾ ਖੁਲਾਸਾ
ਮੰਤਰੀ ਨੇ ਆਪਣੇ ਟਵੀਟ ’ਚ ਲਿਖਿਆ ਕਿ ਇਸ ਸੈਸ਼ਨ ਨਾਲ ਸੀ. ਬੀ. ਐੱਸ. ਈ. ਸਕੂਲਾਂ 'ਚ ਕਲਾਸਾਂ 1 ਤੋਂ 10ਵੀਂ ਦੇ ਵਿਦਿਆਰਥੀਆਂ ਲਈ ਕਲਾ ਅਧਾਰਿਤ ਪ੍ਰਾਜੈਕਟ ਵੀ ਕਾਰਜ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬਾਕਾਇਦਾ ਇਕ ਸਰਕੂਲਰ ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਭਾਰਤ ਤੋਂ ਬ੍ਰਿਟੇਨ ਵਾਪਸ ਭੇਜੇ 309 ਯਾਤਰੀ