ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ, ਇਕ ਫੌਜੀ ਜ਼ਖਮੀ

Thursday, Feb 15, 2018 - 08:41 PM (IST)

ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ, ਇਕ ਫੌਜੀ ਜ਼ਖਮੀ

ਬਠਿੰਡਾ—(ਪਰਮਜੀਤ)-ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਗੁਰਥੜੀ ਵਿਖੇ ਰਿਫਾਈਨਰੀ ਟੀ-ਪੁਆਇੰਟ 'ਤੇ ਰਾਤ 8.30 ਵਜੇ ਮਿਲਟਰੀ ਦੇ ਟਰੱਕ ਦਾ ਭਿਆਨਕ ਐਕਸੀਡੈਂਟ ਹੋਣ ਨਾਲ ਇਕ ਫ਼ੌਜੀ ਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਿਲਟਰੀ ਦਾ ਇਕ ਟਰੱਕ ਫ਼ੌਜੀ ਜਵਾਨਾਂ ਸਮੇਤ ਰਾਜਸਥਾਨ ਤੋਂ ਬਠਿੰਡਾ ਛਾਉਣੀ ਆ ਰਿਹਾ ਸੀ ਤਾਂ ਪਿੰਡ ਗੁਰਥੜੀ ਵਿਖੇ ਰਿਫਾਈਨਰੀ ਟੀ-ਪੁਆਇੰਟ ਨੇੜੇ ਕਿਸੇ ਅਣਪਛਾਤੇ ਵੱਡੇ ਵਾਹਨ 'ਚ ਵੱਜਣ ਕਾਰਨ ਮਿਲਟਰੀ ਦਾ ਟਰੱਕ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਮਿਲਟਰੀ ਟਰੱਕ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਸਹਾਰਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਠਿੰਡਾ ਭਰਤੀ ਕਰਵਾਇਆ।

ਰਾਹਗੀਰਾਂ ਨੇ ਦੱਸਿਆ ਕਿ ਮਿਲਟਰੀ ਦੇ ਟਰੱਕ 'ਚ ਕਈ ਫ਼ੌਜੀ ਸਵਾਰ ਸਨ, ਜਿਨ੍ਹਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜ਼ਖਮੀ ਟਰੱਕ ਚਾਲਕ ਫ਼ੌਜੀ ਜਵਾਨ ਦੀਆਂ ਦੋਵੇਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।


Related News