ਫੌਜ ਦਾ ਜਵਾਨ ਪਟਿਆਲਾ 'ਚ ਗ੍ਰਿਫ਼ਤਾਰ, ਕਾਰਨਾਮਾ ਜਾਣ ਉਡਣਗੇ ਹੋਸ਼
Monday, Sep 07, 2026 - 06:29 PM (IST)
ਪਟਿਆਲਾ : ਪਟਿਆਲਾ ਪੁਲਸ ਵੱਲੋਂ ਸ਼ਸਤਰ ਸੀਮਾ ਬਲ ਦੀ ਵਰਦੀ ਪਾ ਕੇ ਨਜਾਇਜ਼ ਅਸਲੇ ਚੱਕੀ ਫਿਰਦੇ ਮਨਦੀਪ ਸਿੰਘ ਉਰਫ ਫੌਜੀ ਨੂੰ ਸੱਤ ਪਿਸਟਲ ਸਮੇਤ ਕਾਬੂ ਕੀਤਾ ਹੈ। ਆਪਰੇਸ਼ਨ ਦੌਰਾਨ ਮਨਦੀਪ ਸਿੰਘ ਦਾ ਸਾਥੀ ਗੁਰਦੀਪ ਸਿੰਘ ਗ੍ਰਿਫਤਾਰ ਕੀਤਾ ਗਿਆ ਹੈ। ਐੱਸਐੱਸਪੀ ਪਟਿਆਲਾ ਹਰਮਨਦੀਪ ਸਿੰਘ ਹਾਂਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੀਆਈਏ ਪਟਿਆਲਾ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੱਲ ਪਸਿਆਣਾ ਦੇ ਇਲਾਕੇ ਵਿਚ ਮਨਦੀਪ ਸਿੰਘ ਉਰਫ ਫੌਜੀ ਜੋ ਕਿ ਸ਼ਸਤਰ ਸੀਮਾ ਬਲ ਵਿਚ ਨੌਕਰੀ ਕਰਦਾ ਹੈ ਨੂੰ ਉਸਦੇ ਸਾਥੀ ਗੁਰਦੀਪ ਸਿੰਘ ਨਾਲ ਗ੍ਰਿਫਤਾਰ ਕੀਤਾ ਗਿਆ ਜੋ ਮੱਧ ਪ੍ਰਦੇਸ਼ ਤੋਂ ਅਸਲਾ ਲੈ ਕੇ ਪੰਜਾਬ ਵਿਚ ਅਪਰਾਧੀ ਵਿਅਕਤੀਆਂ ਨੂੰ ਇਸ ਦੀ ਸਪਲਾਈ ਕਰਨ ਜਾ ਰਹੇ ਸਨ।
ਇਹ ਵੀ ਪੜ੍ਹੋ : RSS, ਭਾਜਪਾ ਤੇ ਹਿੰਦੂ ਨੇਤਾ ਨਿਸ਼ਾਨੇ ’ਤੇ! ਇਨਪੁਟ ਤੋਂ ਬਾਅਦ ਪੁਲਸ ਨੇ ਜਾਰੀ ਕੀਤਾ ਅਲਰਟ
ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਕੋਲੋਂ ਸੱਤ ਪਿਸਟਲ ਅਤੇ 25 ਰੌਂਦ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਫੌਜੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਸਮੇਂ ਉਹ ਸ਼ਸਤਰ ਸੀਮਾ ਬਲ ਦੀ ਵਰਦੀ ਵਿਚ ਸੀ ਅਤੇ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਉਹ 50 ਬਟਾਲੀਅਨ ਬਲਰਾਮਪੁਰ ਵਿਚ ਨੌਕਰੀ ਕਰਦਾ ਹੈ ਜੋ ਨੇਪਾਲ ਬਾਰਡਰ 'ਤੇ ਪਿਛਲੇ ਤਿੰਨ ਸਾਲਾਂ ਤੋਂ ਤੈਨਾਤ ਸੀ। ਮਨਦੀਪ ਸਿੰਘ ਉਰਫ ਫੌਜੀ ਅਤੇ ਗੁਰਦੀਪ ਸਿੰਘ ਦਾ ਅਪਰਾਧਕ ਪਿਛੋਕੜ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਖਿਲਾਫ ਪਹਿਲਾਂ ਵੀ ਅਸਲੇ ਐਕਟ ਲੁੱਟ ਖੋਹਾਂ ਅਤੇ ਲੜਾਈ ਝਗੜੇ ਦੇ ਮੁਕੱਦਮੇ ਦਰਜ ਹੋਣ ਕਰਕੇ ਕਈ ਵਾਰ ਜੇਲ੍ਹ ਜਾ ਚੁੱਕੇ ਹਨ ਅਤੇ ਮਨਦੀਪ ਸਿੰਘ ਫੌਜੀ ਵਿਦੇਸ਼ ਵਿਚ ਬੈਠੇ ਅਪਰਾਧੀਆਂ ਨਾਲ ਵੀ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ : ਡੇਰਾ ਬਿਆਸ ਆਉਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਵੱਡੀ ਸਹੂਲਤ
ਫਿਲਹਾਲ ਦੋਵਾਂ ਨੂੰ ਮਾਣਯੋਗ ਕੋਰਟ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਐੱਸਐੱਸਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਦੱਸਦੀਏ ਕਿ ਦੋਵੇਂ ਮੁਲਜ਼ਮ ਥਾਣਾ ਭਦੌੜ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਮੋਹਨਜੀਤ ਸ਼ੇਰੋਂ ਮਾਮਲੇ 'ਚ ਵੱਡਾ ਐਕਸ਼ਨ, DSP ਦਾ ਤਬਾਦਲਾ, 3 ਮੁਲਾਜ਼ਮ ਲਾਈਨ ਹਾਜ਼ਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
