ਮਾਨ ਸਰਕਾਰ ਵੱਲੋਂ ਬੋਰਡਾਂ ਤੇ ਕਾਰਪੋਰੇਸ਼ਨਾਂ 'ਚ 13 ਚੇਅਰਮੈਨਾਂ ਦੀਆਂ ਨਿਯੁਕਤੀਆਂ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
Saturday, Feb 04, 2023 - 08:21 PM (IST)
ਚੰਡੀਗੜ੍ਹ : ਪੰਜਾਬ 'ਚ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ 13 ਹੋਰ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਨਿਯੁਕਤ ਕੀਤੇ ਗਏ ਚੇਅਰਮੈਨਾਂ 'ਚ ਹਰਚੰਦ ਸਿੰਘ ਬਰਸਾਤ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਾਜਵਿੰਦਰ ਕੌਰ ਥਿਆੜਾ ਨੂੰ ਪੰਜਾਬ ਸਟੇਟ ਕੰਟੇਨਰ ਕਾਸਟਸ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਚੰਡੀਗੜ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਹਰਮਿੰਦਰ ਸਿੰਘ ਸੰਧੂ ਨੂੰ ਪੰਜਾਬ ਐੱਸ.ਸੀ. ਭੂਮੀ ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਰਣਜੋਧ ਹਡਾਣਾ ਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਕੈਪਟਨ ਸੁਨੀਲ ਗੁਪਤਾ ਨੂੰ ਪੰਜਾਬ ਰਾਜ ਐਕਸਜ਼ਰਵਿਸਮੈਨ ਕਾਰਪੋਰੇਸ਼ਨ, ਗੁਨਿੰਦਰਜੀਤ ਸਿੰਘ ਜਵੰਦਾ ਨੂੰ ਪੰਜਾਬ ਸੂਚਨਾ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ, ਰਾਜਵੰਤ ਸਿੰਘ ਘੁੱਲੀ ਮਾਰਕੀਟ ਕਮੇਟੀ ਧੂਰੀ, ਗੁਰਪ੍ਰੀਤ ਸਿੰਘ ਬੁੱਚੜ ਨੂੰ ਮਾਰਕੀਟ ਕਮੇਟੀ ਮਾਨਸਾ, ਤਰਸੇਮ ਸਿੰਘ ਕਣੀਕੇ ਨੂੰ ਮਾਰਕੀਟ ਕਮੇਟੀ ਤਪਾ, ਸੰਦੀਪ ਧਾਲੀਵਾਲ ਨੂੰ ਮਾਰਕੀਟ ਕਮੇਟੀ ਸਾਦਿਕ, ਸੁਖਵਿੰਦਰ ਕੌਰ ਗਹਿਲੋਤ ਨੂੰ ਮਾਰਕੀਟ ਕਮੇਟੀ ਅਮਲੋਹ, ਗੁਰਵਿੰਦਰ ਸਿੰਘ ਢਿੱਲੋਂ ਨੂੰ ਮਾਰਕੀਟ ਕਮੇਟੀ ਸਰਹਿੰਦ, ਰਸਪਿੰਦਰ ਰਾਜਾ ਨੂੰ ਮਾਰਕੀਟ ਕਮੇਟੀ ਚਨਾਰਥਲ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤ ਕੀਤੇ ਗਏ ਸਾਰੇ ਚੇਅਰਮੈਨਾਂ ਨੂੰ ਵਧਾਈ ਦਿੱਤੀ ਹੈ ਤੇ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੇ ਹੱਕ 'ਚ ਨਿੱਤਰੀਆਂ ਜਲੰਧਰ ਦੀਆਂ ਸਿੰਘ ਸਭਾਵਾਂ, ਕੀਤਾ ਇਹ ਫ਼ੈਸਲਾ