ਪੰਜਾਬ ''ਚ ਇਕ ਹੋਰ ਕਬੱਡੀ ਖਿਡਾਰੀ ਦਾ ਕਤਲ, ਮੌਤ ਤੋਂ ਪਹਿਲਾਂ ਪੁਲਸ ਨੂੰ ਦੱਸੀ ਸਾਰੀ ਕਹਾਣੀ

Tuesday, Aug 18, 2026 - 05:03 PM (IST)

ਪੰਜਾਬ ''ਚ ਇਕ ਹੋਰ ਕਬੱਡੀ ਖਿਡਾਰੀ ਦਾ ਕਤਲ, ਮੌਤ ਤੋਂ ਪਹਿਲਾਂ ਪੁਲਸ ਨੂੰ ਦੱਸੀ ਸਾਰੀ ਕਹਾਣੀ

ਮਾਨਸਾ (ਸੰਦੀਪ ਮਿੱਤਲ) : ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਕਬੱਡੀ ਖਿਡਾਰੀ ਨੌਜਵਾਨ ਦਾ ਕੁੱਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਅਤੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਸਮੇਤ 11 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਇਸ 'ਚ ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮ੍ਰਿਤਕ ਨੌਜਵਾਨ ਅਮਨਦੀਪ ਉਰਫ਼ ਮੰਗੂ ਪੰਡਿਤ ਇਨ੍ਹੀਂ ਦਿਨੀਂ ਮਜ਼ਦੂਰੀ ਕਰਦਾ ਸੀ ਅਤੇ ਕਬੱਡੀ ਟੂਰਨਾਮੈਂਟਾਂ 'ਚ ਵੀ ਹਿੱਸਾ ਲੈਂਦਾ ਸੀ। ਕਬੱਡੀ ਖਿਡਾਰੀ ਅਮਨਦੀਪ ਉਰਫ਼ ਮੰਗੂ ਪੰਡਿਤ ਸੋਮਵਾਰ ਦੀ ਸਵੇਰ ਸ਼ਹਿਰ ਮਾਨਸਾ ਤੋਂ ਆਪਣੇ ਪਿੰਡ ਨੰਗਲ ਗਿਆ। ਇਸ ਦੌਰਾਨ ਕਾਰਾਂ 'ਤੇ ਸਵਾਰ ਹੋ ਕੇ ਆਏ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਉਸ ਨੂੰ ਘੇਰਾ ਪਾ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਅੱਜ ਸ਼ਾਮ ਨੂੰ ਮੁਫ਼ਤ ਮਿਲੇਗਾ ਪੈਟਰੋਲ! ਚੰਡੀਗੜ੍ਹ 'ਚ ਮਿਲਣਗੇ 500-1000 ਦੇ ਕੂਪਨ, ਪੜ੍ਹੋ ਪੂਰੀ ਖ਼ਬਰ

ਇਸ ਤੋਂ ਬਾਅਦ ਅਮਨਦੀਪ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਤੋਂ ਬਾਹਰ ਲਈ ਰੈਫ਼ਰ ਕਰ ਦਿੱਤਾ, ਉੱਥੇ ਉਸਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਅਮਨਦੀਪ ਨੇ ਪੁਲਸ ਨੂੰ ਦੱਸਿਆ ਸੀ ਕਿ ਸਰਪੰਚੀ ਦੀਆਂ ਵੋਟਾਂ ਸਮੇਂ ਉਸਦੀ ਕੁੱਝ ਵਿਅਕਤੀਆਂ ਨਾਲ ਤਕਰਾਰ ਹੋਈ ਸੀ ਅਤੇ ਹਮਲਾਵਰਾਂ ਨੇ ਇਸੇ ਰੰਜਿਸ਼ ਤਹਿਤ ਉਸ 'ਤੇ ਹਮਲਾ ਕੀਤਾ। ਥਾਣਾ ਸਦਰ ਮਾਨਸਾ ਪੁਲਸ ਨੇ ਪਿੰਡ ਨੰਗਲ ਕਲਾਂ ਦੇ ਮੌਜੂਦਾ ਕਾਂਗਰਸੀ ਸਰਪੰਚ ਰੇਸ਼ਮ ਸਿੰਘ ਉਰਫ਼ ਜਿੰਦਾ ਸਮੇਤ ਖੁੱਸੂ, ਬਾਦਲ ਸਿੰਘ, ਕੁਲਦੀਪ ਸਿੰਘ ਵਾਸੀਆਨ ਭੰਮੇ ਕਲਾਂ, ਗਗਨੀ ਵਾਸੀ ਜਵਾਹਰਕੇ ਤੇ ਸਗਨੀ ਵਾਸੀ ਗੁਰਨੇ ਅਤੇ 5 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ 'ਚ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ FREE ਸਫ਼ਰ ਕਰਦੀਆਂ ਬੀਬੀਆਂ ਲਈ ਖ਼ੁਸ਼ਖ਼ਬਰੀ, PRTC ਦੀਆਂ ਬੱਸਾਂ ਲਈ ਹੋਇਆ ਅਹਿਮ ਐਲਾਨ

ਮ੍ਰਿਤਕ ਦੇ ਚਾਚੇ ਦੇ ਮੁੰਡੇ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਅਮਨਦੀਪ ਕਬੱਡੀ ਦਾ ਚੰਗਾ ਖਿਡਾਰੀ ਸੀ ਅਤੇ ਖੇਡਦਾ ਅਤੇ ਮਜ਼ਦੂਰੀ ਕਰਦਾ ਸੀ। ਉਹ ਵਿਆਹਿਆ ਹੋਇਆ ਸੀ ਪਰ ਕੋਈ ਔਲਾਦ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਸ ਦੀ ਮੌਤ ਦੇ ਸਾਰੇ ਕਸੂਰਵਾਰ ਫੜ੍ਹੇ ਨਹੀਂ ਜਾਂਦੇ, ਉਦੋਂ ਤੱਕ ਉਹ ਅਮਨਦੀਪ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੇ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਸਮੇਤ ਕੁੱਝ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਛੇਤੀ ਹੀ ਸਭ ਨੂੰ ਫੜ੍ਹ ਲਿਆ ਜਾਵੇਗਾ। ਇਸ ਘਟਨਾ ਨੂੰ ਲੈ ਕੇ ਪਿੰਡ ਅੰਦਰ ਮਾਤਮ ਛਾਇਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News