11ਵੀਂ ’ਚ ਦਾਖ਼ਲੇ ਲਈ ਇਕ ਹੋਰ ਮੌਕਾ, 9 ਤੱਕ ਜਮ੍ਹਾ ਕਰਵਾਓ ਫਾਰਮ

Thursday, Oct 05, 2023 - 04:18 PM (IST)

ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਸਿੱਖਿਆ ਵਿਭਾਗ ਨੇ 42 ਸਰਕਾਰੀ ਸਕੂਲਾਂ ਵਿਚ 11ਵੀਂ ਜਮਾਤ ਵਿਚ ਦਾਖ਼ਲੇ ਲਈ ਇਕ ਹੋਰ ਮੌਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤੀਜੀ ਕਾਊਂਸਲਿੰਗ ਤੋਂ ਬਾਅਦ ਵੀ 1375 ਸੀਟਾਂ ਖਾਲੀ ਰਹਿ ਗਈਆਂ ਹਨ। ਇਨ੍ਹਾਂ ਸੀਟਾਂ ਨੂੰ ਭਰਨ ਲਈ ਸਿੱਖਿਆ ਵਿਭਾਗ ਚੌਥੀ ਆਫਲਾਈਨ ਕਾਊਂਸਲਿੰਗ ਕਰਨ ਜਾ ਰਿਹਾ ਹੈ। ਇਸ ਵਿਚ ਸਿਰਫ਼ ਉਹੀ ਬੱਚੇ ਹਿੱਸਾ ਲੈ ਸਕਣਗੇ, ਜਿਨ੍ਹਾਂ ਨੂੰ ਪਹਿਲੀਆਂ ਤਿੰਨ ਕਾਊਂਸਲਿੰਗ ਵਿਚ ਸੀਟ ਨਹੀਂ ਮਿਲੀ।

ਕਾਊਂਸਲਿੰਗ ਦੇ ਪਹਿਲੇ ਤਿੰਨ ਰਾਊਂਡ ਵਿਚ ਸਰਕਾਰੀ ਸਕੂਲਾਂ ਵਿਚੋਂ 10ਵੀਂ ਜਮਾਤ ਪਾਸ ਕਰਨ ਵਾਲੇ ਸਾਰੇ ਬੱਚਿਆਂ ਨੂੰ ਦਾਖ਼ਲਾ ਮਿਲ ਗਿਆ ਹੈ। ਮੈਡੀਕਲ, ਨਾਨ-ਮੈਡੀਕਲ, ਕਾਮਰਸ, ਆਰਟਸ ਅਤੇ ਸਕਿੱਲ ਕੋਰਸਾਂ ਦੀਆਂ ਕੁੱਲ 13875 ਸੀਟਾਂ ਹਨ, ਜਿਨ੍ਹਾਂ ਵਿਚੋਂ 12500 ’ਤੇ ਦਾਖਲਾ ਹੋ ਚੁੱਕਿਆ ਹੈ। ਚੌਥੀ ਕਾਊਂਸਲਿੰਗ ਲਈ ਸਕੂਲ ਅਤੇ ਸਟਰੀਮ ਅਨੁਸਾਰ ਖਾਲੀ ਸੀਟਾਂ ਸਬੰਧੀ ਜਾਣਕਾਰੀ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਹੈ। ਸਿਰਫ਼ ਉਹੀ ਬੱਚੇ ਚੌਥੀ ਕਾਊਂਸਲਿੰਗ ਵਿਚ ਹਿੱਸਾ ਲੈ ਸਕਣਗੇ, ਜਿਨ੍ਹਾਂ ਨੂੰ ਅਕਾਦਮਿਕ ਸਾਲ 2023-24 ਵਿਚ ਕਿਸੇ ਕਾਰਨ ਦਾਖ਼ਲਾ ਨਹੀਂ ਮਿਲਿਆ।

ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ

ਬੱਚਿਆਂ ਨੂੰ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਰਜਿਸਟ੍ਰੇਸ਼ਨ ਫਾਰਮ ਭਰ ਕੇ ਸਰਟੀਫਿਕੇਟਾਂ ਸਮੇਤ ਸੈਕਟਰ-19 ਸਥਿਤ ਜ਼ਿਲਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਖੇ 9 ਅਕਤੂਬਰ ਨੂੰ ਦੁਪਹਿਰ 12 ਵਜੇ ਤਕ ਜਮ੍ਹਾ ਕਰਵਾਉਣਾ ਪਵੇਗਾ। ਨਵੇਂ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਫਾਰਮ ਦੇ ਨਾਲ 150 ਰੁਪਏ ਦੀ ਫੀਸ ਜਮ੍ਹਾ ਕਰਵਾਉਣੀ ਪਵੇਗੀ। ਸਕੂਲ ਅਤੇ ਸਟ੍ਰੀਮ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ। ਸਰਕਾਰੀ ਸਕੂਲਾਂ ਵਿਚੋਂ ਪਾਸ ਹੋਏ ਬੱਚਿਆਂ ਨੂੰ ਪਹਿਲ ਦੇ ਆਧਾਰ ’ਤੇ ਦਾਖ਼ਲਾ ਦਿੱਤਾ ਜਾਵੇਗਾ। ਦਾਖਲਾ ਮੈਰਿਟ ਦੇ ਆਧਾਰ ’ਤੇ ਹੋਵੇਗਾ।

ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ

ਤੀਜੀ ਕਾਊਂਸਲਿੰਗ ਤੋਂ ਬਾਅਦ ਵੀ ਸੀਟਾਂ ਰਹਿ ਗਈਆਂ ਖਾਲੀ
ਚੰਡੀਗੜ੍ਹ ਸਿੱਖਿਆ ਵਿਭਾਗ ਤੀਜੀ ਕਾਊਂਸਲਿੰਗ ਦੇ ਬਾਵਜੂਦ ਸੀਟਾਂ ਭਰਨ ਵਿਚ ਅਸਫਲ ਰਿਹਾ ਹੈ। ਤੀਜੀ ਕਾਊਂਸਲਿੰਗ ਵਿਚ 1583 ਸੀਟਾਂ ਸਨ ਪਰ ਅਜੇ ਵੀ 1375 ਖਾਲੀ ਹਨ। ਹੁਣ ਚੌਥੀ ਆਫਲਾਈਨ ਕਾਊਂਸਲਿੰਗ ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਇਸ ਵੇਲੇ ਸਿੱਖਿਆ ਵਿਭਾਗ ਅਕਤੂਬਰ ਵਿਚ ਬੱਚਿਆਂ ਨੂੰ ਦਾਖ਼ਲਾ ਦੇਣ ਜਾ ਰਿਹਾ ਹੈ, ਜਦੋਂਕਿ ਸਰਕਾਰੀ ਸਕੂਲਾਂ ਵਿਚ ਪਹਿਲੀ ਟਰਮ ਦੀ ਪ੍ਰੀਖਿਆ ਵੀ ਹੋ ਚੁੱਕੀ ਹੈ।

ਸਟ੍ਰੀਮ ਖਾਲੀ ਸੀਟਾਂ
ਮੈਡੀਕਲ
-114
ਨਾਨ-ਮੈਡੀਕਲ -485
ਕਾਮਰਸ -191
ਹਿਊਮੇਨਿਟੀਜ਼ -236
ਸਕਿਲ ਕੋਰਸ -349
ਕੁੱਲ ਖਾਲੀ ਸੀਟਾਂ -1375

ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News