ਪੰਜਾਬ ’ਚ ਇਕ ਹੋਰ ਦੇਹ ਵਪਾਰ ਦਾ ਅੱਡਾ ਬੇਨਕਾਬ, 12 ਔਰਤਾਂ ਸਣੇ 20 ਜਣੇ ਗ੍ਰਿਫ਼ਤਾਰ

Sunday, Sep 10, 2023 - 07:00 PM (IST)

ਮਲੋਟ (ਸ਼ਾਮ ਜੁਨੇਜਾ, ਕੁਲਦੀਪ ਰਿਣੀ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਹਰਮਨਬੀਰ ਸਿੰਘ ਗਿੱਲ, ਆਈ. ਪੀ. ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ. ਪੀ. (ਡੀ) ਰਮਨਦੀਪ ਸਿੰਘ ਭੁੱਲਰ, ਉਪ ਕਪਤਾਨ ਪੁਲਸ ਲੰਬੀ ਜਸਪਾਲ ਸਿੰਘ ਦੀਆਂ ਹਦਾਇਤਾਂ ’ਤੇ ਨਸ਼ੇ ਅਤੇ ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਕ ਪੁਲਸ ਟੀਮ ਨੇ ਵਿਸ਼ੇਸ਼ ਕਾਰਵਾਈ ਕਰਕੇ ਕਿੱਲਿਆਂਵਾਲੀ ਵਿਖੇ ਚੱਲ ਰਹੇ ਦੇਹ ਵਪਾਰ ਦੇ ਧੰਧੇ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਇਸ ਮਾਮਲੇ ਵਿਚ 12 ਔਰਤਾਂ ਸਮੇਤ 20 ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਹੈ। ਇਸ ਧੰਦੇ ਵਿਚ ਸ਼ਾਮਲ ਔਰਤਾਂ ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹਨ ਜਦਕਿ ਗਾਹਕ ਮਲੋਟ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਤੇ ਆਸ-ਪਾਸ ਦੇ ਪਿੰਡਾਂ ਨਾਲ ਸਬੰਧਤ ਹਨ।  

ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਹੋਟਲ ’ਚ ਵਿਦੇਸ਼ੀ ਕੁੜੀਆਂ ਦੀ ਵੀਡੀਓ ਹੋਈ ਵਾਇਰਲ, ਅਮੀਰਜ਼ਾਦਿਆਂ ਦੀ ਕਰਤੂਤ ਵੀ ਹੋਈ ਕੈਦ

ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਕੁਲਦੀਪ ਕੌਰ ਅਤੇ ਐੱਸ. ਆਈ ਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਕਿੱਲਿਆਂਵਾਲੀ ਵੱਲੋਂ ਮੁਖਬਰੀ ਦੇ ਆਧਾਰ ’ਤੇ ਕਾਰਵਾਈ ਕਰਕੇ ਜਿਸਮ ਫਰੋਸ਼ੀ ਦਾ ਧੰਦਾ ਚਲਾ ਰਹੇ ਬਿੱਟੂ ਕੌਰ ਪਤਨੀ ਬਲਰਾਜ ਸਿੰਘ ਵਾਸੀ ਵੜਿੰਗ ਖੇੜਾ ਹਾਲ ਅਬਾਦ ਮੰਡੀ ਕਿੱਲਿਆਂਵਾਲੀ ਅਤੇ ਉਸਦਾ ਪਤੀ ਬਲਰਾਜ ਸਿੰਘ ਉਰਫ ਸੋਨੂੰ ਅਤੇ ਰਾਜਵਿੰਦਰ ਕੌਰ ਉਰਫ ਰਾਜੂ ਪਤਨੀ ਬਲ਼ਵੰਤ ਸਿੰਘ ਮੰਡੀ ਕਿੱਲਿਆਂਵਾਲੀ ਦੇ ਅੱਡੇ ’ਤੇ ਛਾਪੇਮਾਰੀ ਕੀਤੀ। ਪੁਲਸ ਨੇ ਕਾਰਵਾਈ ਕਰਕੇ 12 ਔਰਤਾਂ ਅਤੇ 8 ਮਰਦਾਂ ਨੂੰ ਕਾਬੂ ਕੀਤਾ। ਜਿਨ੍ਹਾਂ ਵਿਚ ਬਿੱਟੂ ਕੌਰ ਪਤਨੀ ਬਲਰਾਜ ਸਿੰਘ ਵਾਸੀ ਵੜਿੰਗ ਖੇੜਾ ਹਾਲ ਕੀਰਤੀ ਨਗਰ ਮੰਡੀ ਕਿੱਲਿਆਂਵਾਲੀ, ਉਸਦੇ ਪਤੀ ਬਲਰਾਜ ਸਿੰਘ ਉਰਫ ਸੋਨੂੰ ਪੁੱਤਰ ਬਲਕਾਰ ਸਿੰਘ, ਰਾਜਵਿੰਦਰ ਕੌਰ ਉਰਫ ਰਾਜੂ ਪਤਨੀ ਬਲਵੰਤ ਸਿੰਘ ਵਾਸੀ ਅਬੂਬ ਸ਼ਹਿਰ, ਮੰਨੂ ਪਤਨੀ ਦੀਪਕ ਕੁਮਾਰ ਵਾਸੀ ਗਲੀ ਨੰਬਰ 2 ਜਲਾਲਾਬਾਦ, ਪਰਮਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਪਟੇਲ ਨਗਰ ਮਲੋਟ, ਚਰਨਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਬਹਾਵਵਾਲਾ, ਜਸਵੀਰ ਕੌਰ ਪਤਨੀ ਹਰਵਿੰਦਰਪਾਲ ਸਿੰਘ ਵਾਸੀ ਸੰਤੋਖਪੁਰਾ ਮੁਹੱਲਾ ਫਿਲੌਰ ਹਾਲ ਭੁੱਲਰ ਕਲੋਨੀ ਸ੍ਰੀ ਮੁਕਤਸਰ ਸਾਹਿਬ, ਵੀਰਪਾਲ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਨਰੂਆਣਾ ਰੋਡ ਬਠਿੰਡਾ, ਬੱਬੂ ਕੌਰ ਪਤਨੀ ਭਿੰਦਾ ਸਿੰਘ ਵਾਸੀ ਕਬੀਰ ਬਸਤੀ ਮੰਡੀ ਕਿੱਲਿਆਂਵਾਲੀ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ : ਮੁਕਤਸਰ ’ਚ ਬੇਰਹਿਮੀ ਦੀ ਹੱਦ, ਮਾਂ ਨਾਲ ਰਹਿਣ ਵਾਲੇ ਦਾ ਪਹਿਲਾਂ ਕੀਤਾ ਕਤਲ, ਫਿਰ ਲਾਸ਼ ਨੂੰ ਵੀ ਨਾ ਬਖਸ਼ਿਆ

ਇਸੇ ਤਰ੍ਹਾਂ ਕੁਲਵੰਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਵਾਰਡ ਨੰਬਰ 6 ਡੱਬਵਾਲੀ, ਭੁਪਿੰਦਰ ਕੌਰ ਪਤਨੀ ਬਖਸ਼ੀਸ ਸਿੰਘ ਵਾਸੀ ਸਹਿਣਾ ਜ਼ਿਲ੍ਹਾ ਬਰਨਾਲਾ, ਮਨਦੀਪ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਨਥੇਹਾ ਥਾਣਾ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ, ਕੁਲਦੀਪ ਕੌਰ ਪਤਨੀ ਜਗਜੀਤ ਸਿੰਘ ਵਾਸੀ ਨਕੋਦਰ ਹਾਲ ਵਾਸੀ ਨਰ ਸਿੰਘ ਕਲੌਨੀ ਬਠਿੰਡਾ, ਪਵਨ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਸੀਤੋ ਗੁੰਨੋ, ਸੀਰਾ ਸਿੰਘ ਪੁੱਤਰ ਪਾਲੂ ਸਿੰਘ ਵਾਸੀ ਮੰਡੀ ਡੱਬਵਾਲੀ, ਜਗਪ੍ਰੀਤ ਸਿੰਘ ਭੁੱਲਰ ਪੁੱਤਰ ਜਗਦੀਪ ਸਿੰਘ ਵਾਸੀ ਵਾਰਡ ਨੰਬਰ 14 ਨੇੜੇ ਰੇਲਵੇ ਫਾਟਕ ਲਛਮੀ ਨਗਰ ਗਿੱਦੜਬਾਹਾ, ਹਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਵੜਿੰਗ ਖੇੜਾ ਹਾਲ ਵਾਸੀ ਨੇੜੇ ਪੰਜਾਬ ਬੱਸ ਸਟੈਂਡ ਮੰਡੀ ਕਿੱਲਿਆਂਵਾਲੀ, ਕੰਵਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਲਿੰਕ ਰੋਡ ਵਾਰਡ ਨੰਬਰ 5 ਮਾਨਸਾ, ਸਸ਼ੀ ਕੁਮਾਰ ਪੁੱਤਰ ਸੰਤ ਲਾਲ ਵਾਸੀ ਅਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਨੂੰ ਪੁਲਸ ਨੇ ਦੇਹ ਵਪਾਰ ਦੇ ਅੱਡੇ ਤੋਂ ਕਾਬੂ ਕੀਤਾ। ਪੁਲਸ ਨੇ ਉਕਤ ਸਾਰੇ ਦੋਸ਼ੀਆਂ ਵਿਰੁੱਧ ਐੱਫ. ਆਈ. ਆਰ. ਨੰਬਰ 204 ਮਿਤੀ 9 ਸਤੰਬਰ 2023 ਅ/ਧ 3,4,5, ਜਿਸਮ ਫਰੋਸ਼ੀ ਰੋਕੂ ਕਨੂੰਨ 1956 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਵੱਲੋਂ ਕਾਬੂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੋਕੀ ਤੂੜੀ ਵਾਲੀ ਟਰਾਲੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News