ਫਲਾਈਓਵਰ ਦੇ ਪਿੱਲਰਾਂ ਨਾਲ ਟਰੱਕ ਵੱਜਣ ਕਾਰਨ ਡਿੱਗੇ ਐਂਗਲ

04/20/2018 3:35:37 AM

ਅੰਮ੍ਰਿਤਸਰ,  (ਸਰਬਜੀਤ)-  ਚਾਟੀਵਿੰਡ ਰੋਡ ਨਹਿਰਾ 'ਤੇ ਪਿਛਲੇ ਲਗਭਗ 1 ਸਾਲ ਤੋਂ ਲੋਕਾਂ ਦੀ ਸਹੂਲਤ ਨੂੰ ਲੈ ਕੇ ਫਲਾਈਓਵਰ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਵਿਚ ਆ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਪ੍ਰਸ਼ਾਸਨ ਬਿਲਕੁਲ ਵੀ ਸਾਥ ਨਹੀਂ ਦੇ ਰਿਹਾ। ਇਹ ਜਾਣਕਾਰੀ ਦਿੰਦਿਆਂ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਤਰੁਣਜੋਤ ਸਿੰਘ ਤੇ ਇੰਜੀਨੀਅਰ ਲਾਂਬਾ ਨੇ ਦੱਸਿਆ ਕਿ ਜਦੋਂ ਦਾ ਵੀ ਇਹ ਨਿਰਮਾਣ ਕੰਮ ਚੱਲ ਰਿਹਾ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਨੂੰ ਬਹੁਤ ਵਾਰ ਲਿਖਤੀ ਰੂਪ ਵਿਚ ਜਾਣੂ ਕਰਵਾ ਚੁੱਕੇ ਹਾਂ ਕਿ ਇਸ ਰੋਡ ਤੋਂ ਵੱਡੇ-ਵੱਡੇ ਵਾਹਨਾਂ ਦਾ ਲੰਘਣਾ ਬੰਦ ਕਰਵਾ ਦਿੱਤਾ ਜਾਵੇ ਤਾਂ ਜੋ ਪੁਲ ਦਾ ਕੰਮ ਆਸਾਨੀ ਨਾਲ ਚਲ ਸਕੇ।
ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਸਵੇਰੇ 7 ਵਜੇ ਇਕ ਲੋਡ ਟਰੱਕ ਡਰਾਈਵਰ ਵੱਲੋਂ ਆਪਣਾ ਟਰੱਕ ਜ਼ਬਰਦਸਤੀ ਲੰਘਾ ਦਿੱਤਾ ਗਿਆ। ਇਸ ਟਰੱਕ ਡਰਾਈਵਰ ਨੂੰ ਵਾਰ-ਵਾਰ ਮਨ੍ਹਾ ਕਰਨ 'ਤੇ ਉਸ ਨੇ ਇਕ ਨਹੀਂ ਸੁਣੀ ਤੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਥੋਂ ਤੇਜ਼ੀ ਨਾਲ ਟਰੱਕ ਭਜਾ ਲਿਆ ਗਿਆ, ਜੋ ਕਿ ਪੁਲ ਦੇ ਪਿੱਲਰ ਲਈ ਲਾਏ ਗਏ। ਸਪੋਟਾਂ ਨਾਲ ਵੱਜਣ ਕਾਰਨ ਪਿੱਲਰ ਥੱਲਿਓਂ ਸਪੋਟਾਂ ਨਿਕਲ ਗਈਆਂ ਅਤੇ ਲੋਹੇ ਦੇ ਭਾਰੇ ਐਂਗਲ ਡਿੱਗ ਪਏ। ਉਨ੍ਹਾਂ ਕਿਹਾ ਕਿ ਇਸ ਨਾਲ ਪਿੱਛੇ ਆ ਰਹੀਆਂ ਗੱਡੀਆਂ ਨਾਲ ਭਾਰੀ ਹਾਦਸਾ ਵੀ ਹੋ ਸਕਦਾ ਸੀ, ਜੋ ਕਿਸੇ ਕਾਰਨ ਟਲ ਗਿਆ। 


Related News