ਪੰਜਾਬ ਦੇ ਵੱਡੇ ਸਿਆਸੀ ਚਿਹਰਿਆਂ ਦੀਆਂ ਜਨਮ ਕੁੰਡਲੀਆਂ ’ਤੇ ਵਿਸ਼ਲੇਸ਼ਣ, ਕਿਹੜਾ ਉੱਚ ਗ੍ਰਹਿ ਦਿਵਾਏਗਾ ਰਾਜ ਯੋਗ
Thursday, Feb 24, 2022 - 06:14 PM (IST)
ਜਲੰਧਰ (ਵਿਸ਼ੇਸ਼)– ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਹੁਣ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ’ਤੇ ਅਨੁਮਾਨ ਲਾਏ ਜਾ ਰਹੇ ਹਨ। ਵੋਟਿੰਗ ਵਿਚ ਗਿਰਾਵਟ ਨੂੰ ਲੈ ਕੇ ਅਗਲੀ ਸਰਕਾਰ ਕਿਸ ਦੀ ਹੋਵੇਗੀ, ਅਜਿਹੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਹਰ ਗਲੀ-ਨੁੱਕੜ ਤੋਂ ਲੈ ਕੇ ਸੈਰ ਕਰ ਰਹੇ ਲੋਕਾਂ ਦੀਆਂ ਟੋਲੀਆਂ ਵਿਚ ਚਰਚਾ ਦਾ ਵਿਸ਼ਾ ਹਨ। ਕਿਸ ਦੇ ਹੱਕ ਵਿਚ ਜਨਤਾ ਦਾ ਫ਼ੈਸਲਾ ਗਿਆ ਹੈ ਅਤੇ ਕੌਣ ਵਿਰੋਧੀ ਧਿਰ ਵਿਚ ਬੈਠੇਗਾ? ਪੰਜਾਬ ਦੀ ਜਨਤਾ ਦੇ ਮਨ ਵਿਚ ਇਹ ਸਵਾਲ ਵੀ ਆ ਰਿਹਾ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ।
ਖ਼ੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਪੰਜਾਬ ਦਾ ਨਤੀਜਾ ਇਸ ਵਾਰ ਕੋਈ ਜੋਤਿਸ਼ੀ ਹੀ ਦੱਸ ਸਕਦਾ ਹੈ। ‘ਜਗ ਬਾਣੀ’ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਤੋਂ ਇਲਾਵਾ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ, ਅਕਾਲੀ ਦਲ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਨਮ ਕੁੰਡਲੀ ਅਤੇ ਚੰਦਰ ਕੁੰਡਲੀ ਦਾ ਵਿਸ਼ਲੇਸ਼ਣ ਕਰਵਾਇਆ ਹੈ। ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖ਼ਰ ਕੌਣ ਉਹ ਨੇਤਾ ਹੈ, ਜਿਸ ਦੀ ਕੁੰਡਲੀ ਵਿਚ ਸੱਤਾ ਸੁੱਖ ਦਾ ਪ੍ਰਬਲ ਯੋਗ ਹੈ। ਜਲੰਧਰ ਦੇ ਪੰਡਿਤ ਰਜਿੰਦਰ ਬਿੱਟੂ ਵੱਲੋਂ ਕੀਤੇ ਗਏ ਇਸ ਵਿਸ਼ਲੇਸ਼ਣ ਵਿਚ ਸਿਤਾਰਿਆਂ ਦੇ ਲਿਹਾਜ਼ ਨਾਲ ਜਾਣਦੇ ਹਾਂ ਕਿ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ।
ਇਹ ਵੀ ਪੜ੍ਹੋ: ਨੰਗਲ 'ਚ ਪ੍ਰਿੰਸੀਪਲ ਦੀ ਘਿਨਾਉਣੀ ਹਰਕਤ, ਬੱਚੀਆਂ ਦਾ ਕਰਦਾ ਸੀ ਯੌਨ ਸ਼ੋਸ਼ਣ, ਇਤਰਾਜ਼ਯੋਗ ਤਸਵੀਰਾਂ ਵਾਇਰਲ
ਚੰਨੀ ਦੇ ਸਿਤਾਰੇ ਬੁਲੰਦ, ਕਰਨਗੇ ਪਾਰਟੀ ਦਾ ਕਲਿਆਣ
ਚਰਨਜੀਤ ਸਿੰਘ ਚੰਨੀ ਦੀ ਜਨਮ ਕੁੰਡਲੀ ਮੀਨ ਲਗਨ ਦੀ ਹੈ, ਜਿਸ ਵਿਚ ਗੁਰੂ 12ਵੇਂ ਭਾਵ ’ਚ ਗੋਚਰ ਕਰ ਰਹੇ ਹਨ, ਜਦੋਂਕਿ ਸ਼ਨੀ 11ਵੇਂ, ਰਾਹੂ ਤੀਜੇ ਤੇ ਕੇਤੂ 9ਵੇਂ ਭਾਵ ’ਚ ਗੋਚਰ ਕਰ ਰਹੇ ਹਨ। 11ਵੇਂ ਭਾਵ ’ਚ ਗੋਚਰ ਕਰ ਰਹੇ ਸ਼ਨੀ ਦੇ ਕਾਰਨ ਹੀ ਚੰਨੀ ਨੂੰ ਸਿੱਧਾ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ ਅਤੇ ਚੋਣਾਂ ਦੇ ਨਤੀਜੇ ਆਉਣ ਵਾਲੇ ਦਿਨ ਵੀ ਸ਼ਨੀ ਇਸੇ ਭਾਵ ਵਿਚ ਗੋਚਰ ਕਰ ਰਹੇ ਹੋਣਗੇ। ਚੰਨੀ ਦਾ ਜਨਮ 2 ਅਪ੍ਰੈਲ 1963 ਨੂੰ ਹੋਇਆ ਸੀ। ਉਨ੍ਹਾਂ ਦੀ ਕੁੰਡਲੀ ਵਿਚ ਸ਼ੁੱਕਰ ਦੀ ਮਹਾਦਸ਼ਾ ਚੱਲ ਰਹੀ ਹੈ ਅਤੇ ਸ਼ੁੱਕਰ ਵਿਚ ਗੁਰੂ ਦਾ ਅੰਤਰ ਚੱਲ ਰਿਹਾ ਹੈ। ਸ਼ੁੱਕਰ ਚੰਨੀ ਦੀ ਕੁੰਡਲੀ ਵਿਚ ਤੀਜੇ ਭਾਵ ਦੇ ਨਾਲ-ਨਾਲ 8ਵੇਂ ਭਾਵ ਦਾ ਵੀ ਮਾਲਕ ਹੈ, ਜਦੋਂਕਿ ਗੁਰੂ 10ਵੇਂ ਭਾਵ ਅਤੇ ਲਗਨ ਦਾ ਮਾਲਕ ਹੈ। 10ਵਾਂ ਭਾਵ ਰਾਜ ਦਰਬਾਰ ਦਾ ਭਾਵ ਹੁੰਦਾ ਹੈ ਅਤੇ ਚੰਨੀ ਇਸੇ ਰਾਜ ਦਰਬਾਰ ਦੇ ਭਾਵ ਦੀ ਦਸ਼ਾ ’ਚੋਂ ਲੰਘ ਰਹੇ ਹਨ। ਚੰਨੀ ਦੀ ਕੁੰਡਲੀ ’ਚ ਲਗਨ ਦਾ ਸਵਾਮੀ ਗੁਰੂ ਲਗਨ ਵਿਚ ਹੀ ਬਿਰਾਜਮਾਨ ਹੈ। ਇਸ ਲਈ ਉਹ ਆਪ ਨੌਵੀਂ ਦ੍ਰਿਸ਼ਟੀ ਤੋਂ ਵੀ ਭਾਗ ਸਥਾਨ ਨੂੰ ਸਰਗਰਮ ਕਰ ਰਹੇ ਹਨ। ਅਜਿਹੀ ਪੱਤਰੀ ਵਾਲੇ ਜਾਤਕ ਖੁਦ ਵੀ ਅੱਗੇ ਵਧਦੇ ਹਨ ਅਤੇ ਆਪਣੇ ਨਾਲ ਲੋਕਾਂ ਨੂੰ ਵੀ ਲੈ ਕੇ ਚੱਲਦੇ ਹਨ। ਚੰਨੀ ਦੀ ਕੁੰਡਲੀ ਵਿਚ ਵਰਸ਼ਫਲ ’ਚ ਮੰਗਲ ਤੇ ਰਾਹੂ 7ਵੇਂ ਭਾਵ ’ਚ ਗੋਚਰ ਕਰ ਰਹੇ ਹਨ, ਜਦੋਂਕਿ ਸ਼ੁੱਕਰ ਲਗਨ ਵਿਚ ਅਤੇ ਸ਼ਨੀ ਤੇ ਕੇਤੂ ਚੌਥੇ ਭਾਵ ਵਿਚ ਆਉਣ ਕਾਰਨ ਚੰਨੀ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਚੱਲਣ ਵਿਚ ਸਮਰੱਥ ਹੋਣਗੇ। ਚੰਦਰਮਾ ਦੇ ਰਾਜ ਭਾਵ ਦੇ 10ਵੇਂ ਭਾਵ ਵਿਚ ਹੋਣ ਕਾਰਨ ਉਨ੍ਹਾਂ ਨੇ ਸਹਿਣਸ਼ੀਲਤਾ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਿਆ। 10 ਮਾਰਚ ਨੂੰ ਗ੍ਰਹਿ ਸਥਿਤੀ ਦੇ ਮੁਤਾਬਕ ਵੀ ਚੰਨੀ ਦੀ ਕੁੰਡਲੀ ਵਿਚ ਰਾਜ ਯੋਗ ਬਣਦਾ ਹੈ ਅਤੇ ਚੰਨੀ ਵਿਧਾਨ ਸਭਾ ਵਿਚ ਜ਼ਰੂਰ ਪਹੁੰਚਣਗੇ।
ਛਿੜੀ ਨਵੀਂ ਬਹਿਸ, ਦੀਪ ਸਿੱਧੂ ਦੀ ਮੌਤ ਪਿੱਛੋਂ ਉਭਰੀ ਹਮਦਰਦੀ ਲਹਿਰ ਦਾ ਕਿਸ ਨੂੰ ਹੋਵੇਗਾ ਫ਼ਾਇਦਾ
ਸ਼ੁੱਕਰ ਦੀ ਮਹਾਦਸ਼ਾ ਤੈਅ ਕਰੇਗੀ ਸਿੱਧੂ ਦੀ ਭਵਿੱਖੀ ਸਿਆਸਤ
ਕਾਂਗਰਸ ਪਾਰਟੀ ਨੇ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ’ਚ ਚੋਣ ਲੜੀ ਹੈ ਅਤੇ ਉਹ ਪਾਰਟੀ ਦੇ ਪ੍ਰਧਾਨ ਹਨ। ਇਸ ਲਈ ਚੋਣ ਨਤੀਜੇ ਸਿੱਧੂ ਦੀ ਕੁੰਡਲੀ ’ਤੇ ਨਿਰਭਰ ਕਰਨਗੇ। ਉਨ੍ਹਾਂ ਦੀ ਕੁੰਡਲੀ ਧਨ ਲਗਨ ਦੀ ਹੈ, ਜਿਸ ਵਿਚ ਇਸ ਵੇਲੇ 12ਵੇਂ ਭਾਵ ’ਚ ਕੇਤੂ, ਲਗਨ ’ਚ ਮੰਗਲ, ਦੂਜੇ ਭਾਵ ’ਚ ਸ਼ਨੀ ਅਤੇ ਤੀਜੇ ਭਾਵ ਵਿਚ ਗੁਰੂ ਗੋਚਰ ਕਰ ਰਹੇ ਹਨ। ਇਸ ਨਾਲ 23 ਅਪ੍ਰੈਲ ਤਕ ਸਿੱਧੂ ਦੇ ਸਿਤਾਰੇ ਉਨ੍ਹਾਂ ਦੇ ਪੱਖ ਵਿਚ ਨਹੀਂ ਹਨ ਅਤੇ ਸਿੱਧੂ ਨੂੰ ਆਪਣਿਆਂ ਤੋਂ ਹੋਰ ਦੂਰ ਕਰ ਸਕਦੇ ਹਨ। ਇਸ ਸਾਰੇ ਗੋਚਰ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਿੱਧੂ ਦਾ ਚੌਥਾ ਭਾਵ ਖਰਾਬ ਹੋ ਗਿਆ ਹੈ। ਚੌਥਾ ਭਾਵ ਸਿਆਸਤ ਵਿਚ ਜਨਤਾ ਦਾ ਭਾਵ ਹੁੰਦਾ ਹੈ। ਇਸ ਲਈ ਸਿੱਧੂ ਨੂੰ ਲੈ ਕੇ ਧਾਰਨਾ ਲਗਾਤਾਰ ਖਰਾਬ ਬਣ ਰਹੀ ਹੈ। ਸਿੱਧੂ ਦੀ ਵਰਸ਼ਫਲ ਕੁੰਡਲੀ ’ਚ ਰਾਹੂ 11ਵੇਂ ਭਾਵ ’ਚ, ਸ਼ਨੀ 6ਵੇਂ ਅਤੇ ਬ੍ਰਹਿਸਪਤੀ 10ਵੇਂ ਭਾਵ ’ਚ ਆ ਕੇ ਨੀਚ ਸਥਿਤੀ ਵਿਚ ਆ ਗਏ ਹਨ, ਜਦੋਂਕਿ ਕੇਤੂ ਅਸ਼ਟਮ ਭਾਵ ਵਿਚ ਆ ਗਏ ਹਨ। ਇਥੇ ਰਾਹੂ ਅਤੇ ਸ਼ਨੀ ਕਾਰਨ ਬ੍ਰਹਿਸਪਤੀ ਦੀ ਸਥਿਤੀ ਖਰਾਬ ਹੋ ਗਈ ਹੈ। ਬੁੱਧ ਦੇ ਦੂਜੇ ਭਾਵ ਵਿਚ ਹੋਣ ਕਾਰਨ ਸਿੱਧੂ ਆਪਣੀ ਬਾਣੀ ’ਤੇ ਕਾਬੂ ਨਹੀਂ ਰੱਖ ਰਹੇ। ਹਾਲਾਂਕਿ ਉਨ੍ਹਾਂ ਦੀ ਕੁੰਡਲੀ ਵਿਚ ਸ਼ੁੱਕਰ ਦੀ ਮਹਾਦਸ਼ਾ ਵਿਚ ਸ਼ਨੀ ਦਾ ਅੰਤਰ ਚੱਲ ਰਿਹਾ ਹੈ। ਸ਼ੁੱਕਰ ਉਨ੍ਹਾਂ ਦੀ ਕੁੰਡਲੀ ਵਿਚ 11ਵੇਂ ਭਾਵ ਦੇ ਸਵਾਮੀ ਹਨ ਅਤੇ ਇਸੇ ਭਾਵ ਨਾਲ ਉੱਚੀ ਪਦਵੀ ਵੇਖੀ ਜਾਂਦੀ ਹੈ। ਜੇ ਸ਼ੁੱਕਰ ਨੇ ਚੰਗੇ ਫਲ ਦਿੱਤੇ ਤਾਂ 10 ਮਾਰਚ ਨੂੰ ਆਉਣ ਵਾਲੇ ਨਤੀਜੇ ਸਿੱਧੂ ਲਈ ਸਿਆਸੀ ਤੌਰ ’ਤੇ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦੇ ਨਾਅਰੇ ‘ਲੜਕੀ ਹਾਂ ਲੜ ਸਕਦੀ ਹਾਂ’ ਨੂੰ ਜਾਖੜ ਨੇ ਅਬੋਹਰ ’ਚ ਕੀਤਾ ਲਾਗੂ
ਸ਼ਨੀ ਦੀ ਦਸ਼ਾ, ਕਿਹੋ ਜਿਹੀ ਹੋਵੇਗੀ ਕੈਪਟਨ ਦੀ ਸਿਆਸਤ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਹੋਇਆ ਸੀ। ਉਨ੍ਹਾਂ ਦੀ ਜਨਮ ਕੁੰਡਲੀ ਧਨ ਲਗਨ ਦੀ ਹੈ, ਜਿਸ ਵਿਚ ਕੇਤੂ 12ਵੇਂ, ਰਾਹੂ 6ਵੇਂ, ਸ਼ਨੀ ਦੂਜੇ ਅਤੇ ਗੁਰੂ ਤੀਜੇ ਭਾਵ ’ਚ ਗੋਚਰ ਕਰ ਰਹੇ ਹਨ। ਕੈਪਟਨ ਜੂਨ 2021 ਤਕ ਲਗਨ ਦੇ ਮਾਲਕ ਗੁਰੂ ਦੀ ਦਸ਼ਾ ’ਚੋਂ ਲੰਘ ਰਹੇ ਸਨ ਅਤੇ 18 ਸਾਲ ਤਕ ਗੁਰੂ ਦੀ ਦਸ਼ਾ ਦੇ ਕਾਰਨ ਹੀ ਉਨ੍ਹਾਂ ਨੂੰ ਰਾਜ ਯੋਗ ਵੀ ਮਿਲਿਆ। ਇਸੇ ਦੌਰਾਨ ਉਹ ਮੁੱਖ ਮੰਤਰੀ ਵੀ ਬਣੇ ਅਤੇ ਸੰਸਦ ਮੈਂਬਰ ਵੀ ਰਹੇ ਪਰ ਜੂਨ 2021 ’ਚ ਸ਼ਨੀ ਦੀ ਦਸ਼ਾ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੇ ਸਿਤਾਰੇ ਪਲਟ ਗਏ ਕਿਉਂਕਿ ਸ਼ਨੀ ਉਨ੍ਹਾਂ ਦੀ ਕੁੰਡਲੀ ਵਿਚ ਛੇਵੇਂ ਭਾਵ ਵਿਚ ਹੈ ਅਤੇ ਛੇਵਾਂ ਭਾਵ ਰੋਗ, ਕਰਜ਼ੇ ਅਤੇ ਦੁਸ਼ਮਣ ਦਾ ਭਾਵ ਹੁੰਦਾ ਹੈ। ਸਾਰੀਆਂ ਸਾਜ਼ਿਸ਼ਾਂ ਇਸੇ ਭਾਵ ਨਾਲ ਵੇਖੀਆਂ ਜਾਂਦੀਆਂ ਹਨ। ਸ਼ਨੀ ਇਨ੍ਹਾਂ ਦੀ ਕੁੰਡਲੀ ਵਿਚ ਤੀਜੇ ਭਾਵ ਦਾ ਵੀ ਮਾਲਕ ਹੈ ਅਤੇ ਇਹ ਕੁੰਡਲੀ ਦਾ ਅਸ਼ੁੱਭ ਭਾਵ ਮੰਨਿਆ ਜਾਂਦਾ ਹੈ। ਇਸੇ ਕਾਰਨ ਕੈਪਟਨ ਨੂੰ ਪਿਛਲੇ ਸਾਲ ਜੂਨ ਦੇ ਬਾਅਦ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੇਲੇ ਵੀ ਉਨ੍ਹਾਂ ਦੀ ਕੁੰਡਲੀ ਵਿਚ ਸ਼ਨੀ ਦੀ ਮਹਾਦਸ਼ਾ ਵਿਚ ਸ਼ਨੀ ਦਾ ਅੰਤਰ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਆਪਣੇ ਵੀ ਉਨ੍ਹਾਂ ਦੇ ਖਿਲਾਫ ਖੜ੍ਹੇ ਹੋ ਗਏ ਹਨ। ਕੈਪਟਨ ਦੀ ਵਰਸ਼ਫਲ ਕੁੰਡਲੀ ਵਿਚ ਰਾਹੂ ਲਗਨ ਵਿਚ ਅਤੇ ਬੁੱਧ ਅਸ਼ਟਮ ਭਾਵ ਵਿਚ ਗੋਚਰ ਕਰ ਰਹੇ ਹਨ। ਇਹ ਦੋਵੇਂ ਗ੍ਰਹਿ ਵੀ ਕੈਪਟਨ ਦੇ ਹੱਥੋਂ ਸੱਤਾ ਨਿਕਲਣ ਦਾ ਕਾਰਨ ਬਣੇ। 10 ਮਾਰਚ ਨੂੰ ਵੀ ਉਨ੍ਹਾਂ ਦੀ ਕੁੰਡਲੀ ਵਿਚ ਗ੍ਰਹਿ ਦਸ਼ਾ ਅਨੁਕੂਲ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ: ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਲਾਇਆ ਮੌਤ ਨੂੰ ਗਲੇ
ਭਗਵੰਤ ਮਾਨ ਦੀ ਅਗਵਾਈ ’ਚ ਵਧੇਗੀ ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਨੂੰ ਹੋਇਆ ਸੀ। ਉਨ੍ਹਾਂ ਦੀ ਚੰਦਰ ਕੁੰਡਲੀ ਵਿਚ ਗੁਰੂ ਤੇ ਰਾਹੂ 12ਵੇਂ ’ਚ ਮੌਜੂਦ ਹਨ, ਜਦੋਂਕਿ ਸ਼ਨੀ 5ਵੇਂ, ਕੇਤੂ 6ਵੇਂ, ਸ਼ੁੱਕਰ 8ਵੇਂ, ਮੰਗਲ 9ਵੇਂ ਅਤੇ ਸੂਰਜ ਅਤੇ ਬੁੱਧ 10ਵੇਂ ਭਾਵ ’ਚ ਮੌਜੂਦ ਹਨ। ਭਗਵੰਤ ਮਾਨ ਦੀ ਕੁੰਡਲੀ ਵਿਚ ਮੌਜੂਦਾ ਸਮੇਂ ’ਚ ਸ਼ਨੀ ਦੀ ਸਾੜ੍ਹਸਤੀ ਦਾ ਦੂਜਾ ਢੈਯਾ ਚੱਲ ਰਿਹਾ ਹੈ ਅਤੇ ਸ਼ਨੀ ਉਨ੍ਹਾਂ ਦੇ ਚੰਦਰਮਾ ਦੇ ਉੱਪਰੋਂ ਗੋਚਰ ਕਰ ਰਹੇ ਹਨ। ਗੁਰੂ ਉਨ੍ਹਾਂ ਦੀ ਕੁੰਡਲੀ ਵਿਚ ਦੂਜੇ ਭਾਵ ’ਚ ਮੌਜੂਦ ਹਨ, ਜਦੋਂਕਿ ਰਾਹੂ ਇਸ ਵੇਲੇ ਕੁੰਡਲੀ ਵਿਚ 5ਵੇਂ ਅਤੇ ਕੇਤੂ 11ਵੇਂ ਭਾਵ ’ਚ ਬਿਰਾਜਮਾਨ ਹਨ। ਉਨ੍ਹਾਂ ਦੀ ਕੁੰਡਲੀ ਵਿਚ ਸ਼ਨੀ ਦੀ ਹੀ ਮਹਾਦਸ਼ਾ ਚੱਲ ਰਹੀ ਹੈ ਅਤੇ ਸ਼ਨੀ ਵਿਚ ਸ਼ੁੱਕਰ ਦਾ ਅੰਤਰ ਚੱਲ ਰਿਹਾ ਹੈ, ਜੋ 26 ਅਪ੍ਰੈਲ ਤਕ ਚੱਲੇਗਾ। ਜੇ ਅਸੀਂ 10 ਮਾਰਚ ਨੂੰ ਗ੍ਰਹਿਆਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਉਸ ਦਿਨ ਵੀ ਭਗਵੰਤ ਮਾਨ ਦੀ ਕੁੰਡਲੀ ਵਿਚ ਸਥਿਤੀ ਬਿਹਤਰ ਹੈ। ਭਗਵੰਤ ਉੱਪਰ ਕਿਉਂਕਿ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਹਨ ਤਾਂ ਇਸ ਸੀਟ ਦੇ ਨਤੀਜਿਆਂ ’ਤੇ ਪੰਜਾਬ ਵਾਸੀਆਂ ਦੀ ਖਾਸ ਨਜ਼ਰ ਹੈ। ਉਨ੍ਹਾਂ ਦੀ ਕੁੰਡਲੀ ਦੇ ਸਿਤਾਰੇ ਇਸ਼ਾਰਾ ਕਰ ਰਹੇ ਹਨ ਕਿ ਉਹ ਆਪਣੀ ਸੀਟ ਜਿੱਤ ਸਕਦੇ ਹਨ ਅਤੇ ਪਾਰਟੀ ਦੀ ਸਥਿਤੀ ਵੀ ਸੁਧਰੇਗੀ ਪਰ ਨਤੀਜਿਆਂ ਤੋਂ ਬਾਅਦ ਕੁਝ ਹੱਦ ਤਕ ਉਨ੍ਹਾਂ ਨੂੰ ਹੋਰ ਮਿਹਨਤ ਕਰਨੀ ਪਵੇਗੀ।
ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ
ਸੁਖਬੀਰ ਅਕਾਲੀ ਦਲ ਨੂੰ ਮਜ਼ਬੂਤ ਬਣਾਉਣਗੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਇਹ ਚੋਣ ਬਹੁਤ ਅਹਿਮ ਹੈ। ਉਨ੍ਹਾਂ ਨੇ ਪੰਜਾਬ ਵਿਚ ਇਸ ਵਾਰ ਚੋਣ ਮੈਦਾਨ ’ਚ ਸਭ ਤੋਂ ਜ਼ਿਆਦਾ ਸਮਾਂ ਲਾਇਆ ਹੈ। ਉਨ੍ਹਾਂ ਦੀ ਚੰਦਰ ਕੁੰਡਲੀ ਵਿਚ ਸੂਰਜ ਤੇ ਬੁੱਧ 10ਵੇਂ ਭਾਵ ਵਿਚ ਬਿਰਾਜਮਾਨ ਹਨ, ਜਦੋਂਕਿ ਸ਼ਨੀ ਤੇ ਕੇਤੂ 5ਵੇਂ, ਰਾਹੂ 11ਵੇਂ, ਮੰਗਲ 9ਵੇਂ, ਸ਼ੁੱਕਰ 12ਵੇਂ ਅਤੇ ਗੁਰੂ 6ਵੇਂ ਭਾਵ ਵਿਚ ਬਿਰਾਜਮਾਨ ਹਨ। ਮੌਜੂਦਾ ਗੋਚਰ ਦੇ ਲਿਹਾਜ਼ ਨਾਲ ਸ਼ਨੀ ਸੁਖਬੀਰ ਦੀ ਕੁੰਡਲੀ ਵਿਚ 5ਵੇਂ ਭਾਵ ਤੋਂ ਗੋਚਰ ਕਰ ਰਹੇ ਹਨ, ਜਦੋਂਕਿ ਗੁਰੂ 6ਵੇਂ, ਰਾਹੂ 9ਵੇਂ ਅਤੇ ਕੇਤੂ ਤੀਜੇ ਭਾਵ ਵਿਚ ਗੋਚਰ ਕਰ ਰਹੇ ਹਨ। ਸੂਰਜ ਇਸ ਵੇਲੇ ਸੁਖਬੀਰ ਦੀ ਕੁੰਡਲੀ ਵਿਚ 6ਵੇਂ ਭਾਵ ਵਿਚ ਗੋਚਰ ਕਰ ਰਹੇ ਹਨ ਅਤੇ 14 ਮਾਰਚ ਤਕ ਇਸੇ ਭਾਵ ਵਿਚ ਰਹਿਣਗੇ। ਸੁਖਬੀਰ ਦੀ ਕੁੰਡਲੀ ਵਿਚ ਇਸ ਵੇਲੇ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਹੈ, ਜਿਸ ਵਿਚ ਮੰਗਲ ਦਾ ਅੰਤਰ ਚੱਲ ਰਿਹਾ ਹੈ, ਜੋ 27 ਅਗਸਤ 2022 ਤਕ ਚੱਲੇਗਾ। 10 ਮਾਰਚ ਨੂੰ ਵੀ ਸੁਖਬੀਰ ਦੀ ਕੁੰਡਲੀ ਵਿਚ ਗ੍ਰਹਿਆਂ ਦੀ ਸਥਿਤੀ ਦੇ ਲਿਹਾਜ਼ ਨਾਲ ਉਨ੍ਹਾਂ ਦੀ ਅਗਵਾਈ ’ਚ ਅਕਾਲੀ ਦਲ ਦੀ ਸਥਿਤੀ ਸੁਧਰੀ ਨਜ਼ਰ ਆਏਗੀ।
ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੁੱਟਮਾਰ, ਹਾਲਤ ਨਾਜ਼ੁਕ
ਪੰਜਾਬ ਦੀ ਨਾਮ ਰਾਸ਼ੀ ਕੰਨਿਆ ਹੈ। ਗੋਚਰ ਦੇ ਲਿਹਾਜ਼ ਨਾਲ 75ਵੇਂ ਆਜ਼ਾਦੀ ਦਿਹਾੜੇ ’ਤੇ ਪੰਜਾਬ ਦੀ ਕੁੰਡਲੀ ਸਿਆਸੀ ਤੌਰ ’ਤੇ ਚੰਗੀ ਨਹੀਂ ਅਤੇ ਪੰਜਾਬ ਵਿਚ ਸਿਆਸੀ ਅਸਥਿਰਤਾ ਆ ਸਕਦੀ ਹੈ। –ਰਜਿੰਦਰ ਬਿੱਟੂ, ਐਸਟ੍ਰੋਲੋਜਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ