ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

Friday, Oct 09, 2020 - 11:04 AM (IST)

ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

ਅੰਮ੍ਰਿਤਸਰ : ਤਰਨਤਾਰਨ ਰੋਡ 'ਤੇ ਰਹਿਣ ਵਾਲੀ ਇਕ ਜਨਾਨੀ ਨਾਲ ਤਿੰਨ ਦਰਿੰਦਿਆਂ ਵਲੋਂ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਜਨਾਨੀ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਇਕ ਡੀ.ਜੇ. ਸੱਭਿਆਚਾਰਕ ਗਰੁੱਪ 'ਚ ਕੰਮ ਕਰਦੀ ਹੈ। ਅਜਨਾਲਾ ਦੇ ਤਿੰਨ ਨੌਜਵਾਨਾਂ ਨੇ 6 ਅਕਤੂਬਰ ਨੂੰ ਉਸ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਡੀ.ਜੀ. ਸੱਭਿਆਚਾਰਕ ਗਰੁੱਪ 'ਚੋਂ ਕਿਸੇ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਹਾਦਸੇ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ 'ਚ ਮਿਲਣਾ ਚਾਹੁੰਦੇ ਹੋਂ ਤਾਂ ਅੰਮ੍ਰਿਤਸਰ ਬਸ ਸਟੈਂਡ ਨੇੜੇ ਜਾਓ, ਜਿਥੋਂ ਉਹ ਖ਼ੁਦ ਉਸ ਨੂੰ ਹਸਪਤਾਲ ਲੈਣ ਜਾਣਗੇ। ਇਸ ਉਪਰੰਤ ਉਹ ਆਪਣੀ 11 ਸਾਲ ਦੀ ਬੱਚੀ ਸਮੇਤ ਕਿਸੇ ਤਰ੍ਹਾਂ ਬੱਸ ਸਟੈਂਡ ਪਹੁੰਚੀ, ਜਿਥੇ ਉਕਤ ਨੌਜਵਾਨ ਕਾਰ ਲੈ ਕੇ ਖੜ੍ਹੇ ਸਨ। ਉਨ੍ਹਾਂ ਨੇ ਉਸ ਨੂੰ ਕੋਲਡ੍ਰਿਕ ਪਿਲਾਈ, ਜਿਸ ਨਾਲ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਹ ਉਸ ਨੂੰ ਬਟਾਲਾ ਰੋਡ ਸਥਿਤ ਇਕ ਹੋਟਲ 'ਚ ਲੈ ਗਏ, ਜਿਥੇ ਉਨ੍ਹਾਂ ਨੇ ਉਸ ਨੂੰ ਨਾਲ ਗੈਂਗਰੇਪ ਕੀਤਾ। 

ਇਹ ਵੀ ਪੜ੍ਹੋ : 3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ

ਪੀੜਤਾ ਮੁਤਾਬਕ ਉਕਤ ਨੌਜਵਾਨ ਗੈਂਗਰੇਪ ਤੋਂ ਉਸ ਨੂੰ ਅਤੇ ਉਸ ਦੀ ਧੀ ਨੂੰ ਕਾਰ 'ਚ ਹੋਟਲ ਤੋਂ ਬਾਹਰ ਲੈ ਆਏ। ਉਦੋਂ ਤੱਕ ਉਹ ਬੇਹੋਸ਼ ਸੀ। ਥੋੜ੍ਹੀ ਦੂਰ ਜਾ ਕੇ ਪਹਿਲਾਂ ਉਸ ਦੀ ਬੱਚੇ ਨੂੰ ਕਾਰ 'ਚੋਂ ਬਾਹਰ ਸੁੱਟ ਦਿੱਤਾ ਤੇ ਫ਼ਿਰ ਉਸ ਨੂੰ। ਉਸ ਦੀ ਬੇਟੀ ਕਿਸੇ ਤਰ੍ਹਾਂ ਉਸ ਨੂੰ ਹੋਸ਼ 'ਚ ਲੈ ਕੇ ਆਈ, ਜਿਸ ਤੋਂ ਬਾਅਦ ਉਹ ਹਸਪਤਾ ਪਹੁੰਚੇ। ਜਾਂਦੇ ਹੋਏ ਉਕਤ ਨੌਜਵਾਨ ਉਸ ਦਾ ਮੋਬਾਇਲ ਅਤੇ ਪੈਸੇ ਵੀ ਲੈ ਗਏ।   

ਇਹ ਵੀ ਪੜ੍ਹੋ : ਮਾਸੂਮ ਬੱਚੇ ਲਈ ਕਾਲ ਬਣੀਆਂ ਕਾਲੀਆਂ ਮੱਖੀਆਂ, ਹੋਈ ਦਰਦਨਾਕ ਮੌਤ


author

Baljeet Kaur

Content Editor

Related News