ਸ੍ਰੀ ਹਰਿਮੰਦਰ ਸਾਹਿਬ ਲਈ FCRA ਸਬੰਧੀ ਲਏ ਫ਼ੈਸਲੇ ਬਾਰੇ ਅਮਿਤ ਸ਼ਾਹ ਨੇ ਟਵੀਟ ਕਰ ਮੋਦੀ ਨੂੰ ਦੱਸਿਆ 'ਖ਼ੁਸ਼ਕਿਸਮਤ'

Thursday, Sep 10, 2020 - 05:05 PM (IST)

ਸ੍ਰੀ ਹਰਿਮੰਦਰ ਸਾਹਿਬ ਲਈ FCRA ਸਬੰਧੀ ਲਏ ਫ਼ੈਸਲੇ ਬਾਰੇ ਅਮਿਤ ਸ਼ਾਹ ਨੇ ਟਵੀਟ ਕਰ ਮੋਦੀ ਨੂੰ ਦੱਸਿਆ 'ਖ਼ੁਸ਼ਕਿਸਮਤ'

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਲਗਾਏ ਜਾਣ ਵਾਲੇ ਲੰਗਰ ਅਤੇ ਹੋਰ ਸੇਵਾ ਕਾਰਜਾਂ ਲਈ ਵਿਦੇਸ਼ਾਂ ਤੋਂ ਦਾਨ ਲੈਣ ਦੀ ਮਨਜ਼ੂਰੀ ਮਿਲ ਗਈ ਹੈ। ਇਹ ਮਨਜ਼ੂਰੀ ਗ੍ਰਹਿ ਮਹਿਕਮੇ ਵਲੋਂ ਫਾਰੇਨ ਕੰਟ੍ਰੀਬਿਊਸ਼ਨ ਰੇਗੂਲੇਸ਼ਨ ਐਕਟ (ਐੱਫ. ਸੀ. ਆਰ. ਏ.) ਦੇ ਤਹਿਤ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਕਿ 'ਸ੍ਰੀ ਦਰਬਾਰ ਸਾਹਿਬ ਜੀ ਦੀ ਧਾਰਮਿਕ ਰੂਹਾਨੀਅਤਾ ਸਾਨੂੰ ਬਲ ਦਿੰਦੀ ਹੈ। ਦਹਾਕਿਆਂ ਤੋਂ, ਵਿਦੇਸ਼ ਦੀਆਂ ਸੰਗਤਾਂ ਸੇਵਾ ਕਰਨ ਵਿਚ ਅਸਮਰਥ ਸਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਐੱਫ.ਸੀ.ਆਰ.ਏ. ਦੀ ਇਜਾਜ਼ਤ ਦੇਣ ਤੇ ਮੋਦੀ ਸਰਕਾਰ ਦੇ ਫ਼ੈਸਲੇ ਨਾਲ ਵਿਸ਼ਵ ਪੱਧਰ 'ਤੇ ਸੰਗਤ ਅਤੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਦੀ ਸਾਝ ਹੋਰ ਡੂੰਘੀ ਹੋਈ ਹੈ।' 
PunjabKesari

ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਡਭਾਗੇ ਹਨ ਕਿ ਵਾਹਿਗੁਰੂ ਜੀ ਨੇ ਸੇਵਾ ਉਹਨਾਂ ਤੋਂ ਲਈ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਐੱਫ.ਸੀ.ਆਰ.ਏ ਦਾ ਫੈਸਲਾ ਇਕ ਵਿਲੱਖਣ ਪਹਿਲ ਹੈ ਜੋ ਫਿਰ ਤੋਂ ਸਾਡੇ ਸਿੱਖ ਭੈਣਾਂ ਅਤੇ ਭਰਾਵਾਂ ਦੀ ਸੇਵਾ ਦੀ ਉੱਤਮ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ।

ਇਹ ਵੀ ਪੜ੍ਹੋ : ਹੁਣ ਇਸ ਬਹਾਦਰ ਬੱਚੀ ਨੇ ਲੁਟੇਰਿਆਂ ਤੋਂ ਬਚਾਇਆ ਆਪਣਾ ਪਰਿਵਾਰ, ਹਰ ਕੋਈ ਦੇ ਰਿਹੈ ਸ਼ਾਬਾਸ਼


author

Baljeet Kaur

Content Editor

Related News